Home Desh Chandigarh Concert ਤੋਂ ਬਾਅਦ ਵਧੀਆਂ Diljit Dosanjh ਦੀਆਂ ਮੁਸ਼ਕਲਾਂ

Chandigarh Concert ਤੋਂ ਬਾਅਦ ਵਧੀਆਂ Diljit Dosanjh ਦੀਆਂ ਮੁਸ਼ਕਲਾਂ

21
0

Chandigarh Administration ਨੇ ਵਲੰਟੀਅਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ।

ਹਾਲ ਹੀ ਵਿੱਚ Chandigarh ਵਿੱਚ ਪਰਫਾਰਮ ਕਰਨ ਵਾਲੇ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

Chandigarh ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿੱਚ ਤੈਅ ਸ਼ੋਰ ਸੀਮਾ ਦੀ ਉਲੰਘਣਾ ਕੀਤੀ ਗਈ। ਇਸ ਕਰਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਹਾਈ ਕੋਰਟ ਨੂੰ ਇਹ ਸਿਫਾਰਿਸ਼ ਕੀਤੀ ਹੈ।

14 December ਨੂੰ ਹੋਣ ਵਾਲੇ ਕੰਸਰਟ ‘ਤੇ ਰੋਕ ਲਗਾਉਣ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ 13 ਦਸੰਬਰ ਨੂੰ ਅਦਾਲਤ ਨੇ ਦਿਲਜੀਤ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਸੰਗੀਤ ਸਮਾਰੋਹ ‘ਚ ਸ਼ੋਰ ਸੀਮਾ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਵੱਧ ਤੋਂ ਵੱਧ 75 ਡੈਸੀਬਲ ਸ਼ੋਰ ਦਾ ਪੱਧਰ ਨਿਰਧਾਰਤ ਕੀਤਾ ਗਿਆ। ਨਾਲ ਹੀ ਹਦਾਇਤ ਦਿੱਤੀ ਗਈ ਕਿ ਜੇਕਰ ਇਸ ਦੀ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

Advocate Ranjit Singh ਨੇ ਪਾਈ ਸੀ ਪੀਆਈਐਲ

Advocate Ranjit Singh  ਨੇ Diljit Dosanjh ਦੇ ਕੰਸਰਟ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਿਛਲੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਪ੍ਰਦਰਸ਼ਨ ਤੋਂ ਬਾਅਦ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਪਟੀਸ਼ਨਰ ਨੇ ਕਿਹਾ ਕਿ ਸੈਕਟਰ 34 ਚੰਡੀਗੜ੍ਹ ਦੇ ਕੇਂਦਰ ਵਿੱਚ ਹੈ ਅਤੇ ਜੇਕਰ ਇਹ ਕੰਸਰਟ ਉੱਥੇ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਨੇੜਲੇ ਸੈਕਟਰਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਬੈਂਚ ਵੱਲੋਂ ਵਿਸਥਾਰਤ ਹੁਕਮ ਜਾਰੀ ਕਰਨਾ ਬਾਕੀ ਹੈ।

Concert ਦਾ ਸ਼ੋਰ ਤੈਅ ਪੱਧਰ ਤੋਂ ਸੀ ਵੱਧ

ਲਾਈਵ ਲਾਅ ਮੁਤਾਬਕ, Chandigarh ਪ੍ਰਸ਼ਾਸਨ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਦਿਲਜੀਤ ਦੇ ਮਿਊਜ਼ਿਕ ਕੰਸਰਟ ਦੌਰਾਨ ਕਈ ਥਾਵਾਂ ‘ਤੇ ਸ਼ੋਰ ਦੇ ਪੱਧਰ ‘ਤੇ ਨਜ਼ਰ ਰੱਖੀ ਗਈ ਅਤੇ ਇਹ ਪਾਇਆ ਗਿਆ ਕਿ ਇਹ ਸ਼ੋਰ ਪ੍ਰਦੂਸ਼ਣ ਨਿਯਮਾਂ ਤਹਿਤ ਨਿਰਧਾਰਤ ਪੱਧਰ ਤੋਂ ਕਿਤੇ ਵੱਧ ਸੀ।

ਹਲਫ਼ਨਾਮੇ ਰਾਹੀਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਹਾਈ ਕੋਰਟ ਇਸ ਮਾਮਲੇ ‘ਤੇ ਤੁਰੰਤ ਸੁਣਵਾਈ ਨਹੀਂ ਕਰੇਗਾ। ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ। ਬੈਂਚ ਨੇ ਜ਼ੁਬਾਨੀ ਟਿੱਪਣੀਆਂ ਵਿੱਚ ਕਿਹਾ, “ਕਿਉਂਕਿ ਇਸ ਮਾਮਲੇ ਵਿੱਚ ਕੋਈ ਐਮਰਜੈਂਸੀ ਨਹੀਂ ਹੈ, ਅਸੀਂ ਜਨਵਰੀ ਵਿੱਚ ਇਸ ਦੀ ਸੁਣਵਾਈ ਕਰਾਂਗੇ… ਹੋਰ ਮਹੱਤਵਪੂਰਨ ਮਾਮਲੇ ਕਾਫੀ ਪੈਂਡਿੰਗ ਹਨ।”

ਗੰਦਗੀ ਫੈਲਾਉਣ ਤੇ ਲਗਾਇਆ ਗਿਆ ਜੁਰਮਾਨਾ

ਇਸ ਤੋਂ ਪਹਿਲਾਂ Chandigarh ਨਗਰ ਨਿਗਮ ਨੇ ਸਮਾਗਮ ਵਾਲੀ ਥਾਂ ‘ਤੇ ਫੈਲੀ ਗੰਦਗੀ ਨੂੰ ਲੈ ਕੇ ਦਿਲਜੀਤ ਦੇ ਸਮਾਰੋਹ ਦੇ ਪ੍ਰਬੰਧਕਾਂ ‘ਤੇ 25,000 ਰੁਪਏ ਦਾ ਜੁਰਮਾਨਾ ਲਗਾਇਆ ਸੀ। ਨਗਰ ਨਿਗਮ ਨੇ ‘ਸਾਲਿਡ ਵੇਸਟ ਮੈਨੇਜਮੈਂਟ ਬਾਈਲਾਜ਼ 2018’ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪ੍ਰਬੰਧਕ ਮੈਸਰਜ਼ ਐਸਈ ਇੰਟਰਨੈਸ਼ਨਲ ਐਂਟਰਟੇਨਮੈਂਟ ਨੂੰ ਚਲਾਨ ਜਾਰੀ ਕੀਤਾ ਹੈ।

ਹਾਲਾਂਕਿ ਫਰਮ ਨੇ ਨਗਰ ਨਿਗਮ ਤੋਂ ਅਗਾਊਂ ਇਜਾਜ਼ਤ ਲੈਂਦਿਆਂ ਕੂੜਾ ਉਪਕਰ (ਫ਼ੀਸ) ਦਾ ਭੁਗਤਾਨ ਕੀਤਾ ਸੀ, ਪਰ ਜੁਰਮਾਨਾ ਸ਼ਹਿਰਵਾਸੀਆਂ ਅਤੇ ਸਥਾਨਕ ਕੌਂਸਲਰ ਪ੍ਰੇਮ ਲਤਾ ਵੱਲੋਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ 15 ਦਸੰਬਰ ਨੂੰ ਸੈਕਟਰ 34 ‘ਚ ਪ੍ਰਦਰਸ਼ਨੀ ਮੈਦਾਨ ਵਿੱਚ ਜਨਤੱਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਗੰਦਗੀ ਫੈਲਾਉਣ ਨੂੰ ਲੈ ਕੇ ਮਿਲੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਲਗਾਇਆ ਗਿਆ ਸੀ।

Previous articleRussia ਨੇ ਕੈਂਸਰ ਦੀ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ, ਜੇਕਰ ਸਫਲ ਹੋ ਜਾਂਦਾ ਹੈ ਤਾਂ ਕੀਮੋਥੈਰੇਪੀ ਦੀ ਨਹੀਂ ਪਵੇਗੀ ਲੋੜ
Next articleAmit Shah ਨੇ Congress ਨੂੰ ਕੀਤਾ Exposed … ਅੰਬੇਡਕਰ ਅਤੇ ਦਲਿਤ ਮੁੱਦਿਆਂ ‘ਤੇ ਪੀਐਮ ਮੋਦੀ ਨੇ ਵੀ ਵਰ੍ਹੇ

LEAVE A REPLY

Please enter your comment!
Please enter your name here