ਸਾਲ 2024 ਵਿੱਚ ਪੰਜਾਬ ਦੀ ਸਿਆਸਤ ਵਿੱਚ ਛਾਏ ਰਹਿਣ ਵਾਲੇ ਨਾਮਾਂ ਵਿੱਚੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਸੂਚੀ ਵਿਚਰਲੇ ਉੱਪਰਲੇ ਨਾਵਾਂ ਵਿੱਚ ਆਵੇਗਾ।
ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਅਜਿਹਾ ਨਾਮ ਜੋ 21ਵੀਂ ਸਦੀ ਸ਼ੁਰੂ ਹੁੰਦਿਆਂ ਹੀ ਚਰਚਾਵਾਂ ਵਿੱਚ ਆ ਗਿਆ। ਪਹਿਲਾਂ ਅਕਾਲੀ ਸਰਕਾਰ ਵਿੱਚ ਮੰਤਰੀ ਅਤੇ ਫੇਰ ਉੱਪ- ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਐਨਾ ਹੀ ਨਹੀਂ 2008 ਤੋਂ ਮਿਲੀ ਪ੍ਰਧਾਨਗੀ 2024 ਤੱਕ ਬਰਕਰਾਰ ਰਹੀ। ਫੇਰ ਆਇਆ 2024 ਦਾ ਸਾਲ। ਜਿਸ ਨੇ ਸੁਖਬੀਰ ਬਾਦਲ ਦੀ ਸਿਆਸਤ ਨੂੰ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ।
9 ਜੁਲਾਈ 1962 ਨੂੰ ਫਰੀਦਕੋਟ ਵਿੱਚ ਜਨਮ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਸਨਾਵਰ ਦੇ ਲਾਰੈਂਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਮਗਰੋਂ 1980 ਤੋਂ 84 ਤੱਕ ਪੰਜਾਬ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਹੋਰ ਸਿੱਖਿਆ ਲੈਣ ਲਈ ਵਿਦੇਸ਼ ਚਲੇ ਗਏ। ਜਿੱਥੇ ਉਹਨਾਂ ਨੇ ਕੈਲੇਫੋਰੀਨੀਆ ਸਟੇਟ ਯੂਨੀਵਰਸਿਟੀ,ਲਾਸ ਐਂਜਲਸ, USA ਤੋਂ ਐਮ.ਬੀ. ਏ. ਦੀ ਡਿਗਰੀ ਹਾਸਿਲ ਕੀਤੀ।
ਸੁਖਬੀਰ ਦਾ ਸਿਆਸੀ ਕੈਰੀਅਰ
-
ਸਾਲ 1996 ਚ ਪਹਿਲੀ ਵਾਰ ਫਰੀਦਕੋਟ ਹਲਕੇ ਤੋਂ ਸਾਂਸਦ ਚੁਣੇ ਗਏ।
-
ਸਾਲ 1998 ਚ ਮੁੜ ਉਹ ਫਰੀਦਕੋਟ ਤੋਂ 12ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ।
-
ਵਾਜਪਾਈ ਸਰਕਾਰ ਵਿੱਚ ਪਹਿਲੀ ਵਾਰ ਮੰਤਰੀ ਦਾ ਅਹੁਦਾ ਮਿਲਿਆ ਅਤੇ ਕੇਂਦਰੀ ਰਾਜ ਮੰਤਰੀ ਬਣੇ।
-
ਸਾਲ 2001 ਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਅਤੇ ਸਾਲ 2004 ਤੱਕ ਸਦਨ ਦੇ ਮੈਂਬਰ ਰਹੇ।
-
ਸਾਲ 2004 ਵਿੱਚ ਫਰੀਦਕੋਟ ਹਲਕੇ ਤੋਂ ਮੁੜ ਲੋਕ ਸਭਾ ਦੇ ਸਾਂਸਦ ਚੁਣੇ ਗਏ।
-
ਸਾਲ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮਿਲੀ। ਇਸ ਤੋਂ ਪਹਿਲਾ ਪ੍ਰਕਾਸ਼ ਬਾਦਲ ਪ੍ਰਧਾਨ ਰਹੇ।
-
ਸਾਲ 2009 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ ਪਰ ਵਿਧਾਨ ਸਭਾ ਦੇ ਮੈਂਬਰ ਨਾ ਹੋਣ ਕਾਰਨ ਵਿਵਾਦ ਹੋ ਗਿਆ। ਜਿਸ ਕਾਰਨ 6 ਮਹੀਨਿਆਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ।
-
ਇਸ ਮਗਰੋਂ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਉਹਨਾਂ ਨੇ ਜਿੱਤ ਹਾਸਿਲ ਕੀਤੀ ਅਤੇ ਵਿਧਾਨ ਸਭਾ ਦੇ ਮੈਂਬਰ ਬਣੇ। ਇਸ ਤੋਂ ਮੁੜ ਉੱਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ। ਉਹ ਸਾਲ 2017 ਤੱਕ ਇਸ ਅਹੁਦੇ ਤੇ ਰਹੇ।
-
ਸਾਲ 2017 ਵਿੱਚ ਮੁੜ ਜਲਾਲਾਬਾਦ ਤੋਂ ਚੋਣ ਮੈਦਾਨ ਚ ਉੱਤਰੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਹਰਾਇਆ।
-
ਸਾਲ 2019 ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਚੁਣੇ ਗਏ।
-
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ ਨੇ ਹਰਾਇਆ