Home Desh Faridkot ਚ ਧੁੰਦ ਕਾਰਨ ਵਾਪਰਿਆ ਹਾਦਸਾ, ਇੱਕ ਵਿਦਿਆਰਥਣ ਦੀ ਹੋਈ ਮੌਤ

Faridkot ਚ ਧੁੰਦ ਕਾਰਨ ਵਾਪਰਿਆ ਹਾਦਸਾ, ਇੱਕ ਵਿਦਿਆਰਥਣ ਦੀ ਹੋਈ ਮੌਤ

18
0

 Faridkot ਦੇ SSP ਪ੍ਰਗਿਆ ਜੈਨ ਨੇ ਦੱਸਿਆ ਕਿ ਤੇਜ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ

ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਤੇਜ ਰਫਤਾਰ ਅਤੇ ਧੁੰਦ ਕਾਰਨ ਵੱਡਾ ਹਾਦਸਾ ਹੋਇਆ ਜਿਸ ਵਿਚ ਸਕੂਲ ਵੈਨ , ਨਿੱਜੀ ਕੰਪਨੀ ਦੀ ਬੱਸ ਅਤੇ ਇਕ ਕਾਰ ਆਪਸ ਵਿਚ ਟਕਰਾਅ ਗਈ।
ਇਸ ਹਾਦਸੇ ਵਿਚ ਸਕੂਲ ਵੈਨ ਵਿਚ ਸਵਾਰ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜਖਮੀਂ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਖਮੀਆਂ ਦਾ ਹਾਲ ਜਾਨਣ ਲਈ DC ਫਰੀਦਕੋਟ ਵਨੀਤ ਕੁਮਾਰ ਅਤੇ SSP ਫਰੀਦਕੋਟ ਪ੍ਰਗਿਆ ਜੈਨ ਪਹੁੰਚੇ। ਉਹਨਾਂ ਵਲੋਂ GGS ਮੈਡੀਕਲ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਵਿਦਿਆਰਥਣਾਂ ਦੇ ਇਲਾਜ ਸਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ।

ਇੱਕ ਵਿਦਿਆਰਥਣ ਦੀ ਮੌਤ

ਇਸ ਸਬੰਧੀ ਗੱਲਬਾਤ ਕਰਦਿਆ ਫਰੀਦਕੋਟ ਦੇ SSP ਪ੍ਰਗਿਆ ਜੈਨ ਨੇ ਦੱਸਿਆ ਕਿ ਤੇਜ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ ਇਕ ਵਿਦਿਆਰਥਣ ਦੀ ਮੌਤ ਹੋਈ ਹੈ, ਜਦੋਕਿ ਇਕ ਡਰਾਈਵਰ ਅਤੇ ਕੁਝ ਹੋਰ ਵਿਦਿਆਰਥਣਾਂ ਜਖਮੀ ਹੋਈਆਂ ਹਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਓਧਰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਖਮੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ।
ਜਾਣਕਾਰੀ ਅਨੁਸਾਰ ਜਖ਼ਮੀ ਹੋਈਆਂ ਲੜਕੀਆਂ ਨੇੜਲੇ ਪਿੰਡ ਕੋਟ ਸੁਖੀਆ ਅਤੇ ਢੁੱਡੀ ਦੀਆਂ ਸਨ। ਜੋ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਵਿਖੇ ਪੜ੍ਹਨ ਜਾ ਰਹੀਆਂ ਸੀ।

ਸੰਘਣੀ ਧੁੰਦ ਕਾਰਨ ਹੋਇਆ ਸੜਕ ਹਾਦਸਾ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਿੱਚ ਆ ਰਹੀ ਬੱਸ ਨੇ ਇੱਕ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਬੱਸ ਅੰਮ੍ਰਿਤਸਰ ਵੱਲ ਤੋਂ ਆ ਰਹੀ ਸੀ। ਧੁੰਦ ਹੋਣ ਕਾਰਨ ਸਕੂਲ ਬੱਸ ਨਾਲ ਟੱਕਰ ਹੋ ਗਈ।
ਜਿਸ ਕਾਰਨ ਸਕੂਲ ਜਾ ਰਹੀਆਂ ਵਿਦਿਆਰਥਣਾਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ। ਜਿਨ੍ਹਾਂ ਦੀ ਹਾਲਤ ਸੀਰੀਅਸ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਜਖ਼ਮੀ ਰੂਪ ਵਿੱਚ ਉਹਨਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਵੀ ਵਿਦਿਆਰਥਣਾਂ ਦੀ ਸਿਹਤ ਲਈ ਜਾਣਕਾਰੀ ਲਈ ਜਾ ਰਹੀ ਹੈ।
Previous articleHina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਇਹ ਕੰਮ ਕਰਨ ਨੂੰ ਤਰਸੀ, ਪੋਸਟ ਸ਼ੇਅਰ ਕਰ ਬੇਵਸੀ ਕੀਤੀ ਜ਼ਾਹਰ
Next articleLudhiana ਵਿੱਚ CM ਦਾ ਰੋਡ ਸ਼ੋਅ, ਗੋਗੀ ਦੀ ਪਤਨੀ ਦੇ ਹੱਕ ਚ ਕਰਨਗੇ ਚੋਣ ਪ੍ਰਚਾਰ

LEAVE A REPLY

Please enter your comment!
Please enter your name here