Home Desh Hina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਇਹ ਕੰਮ ਕਰਨ ਨੂੰ... Deshlatest NewsPanjab Hina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਇਹ ਕੰਮ ਕਰਨ ਨੂੰ ਤਰਸੀ, ਪੋਸਟ ਸ਼ੇਅਰ ਕਰ ਬੇਵਸੀ ਕੀਤੀ ਜ਼ਾਹਰ By admin - December 19, 2024 18 0 FacebookTwitterPinterestWhatsApp ਮਸ਼ਹੂਰ ਟੀਵੀ ਅਦਾਕਾਰਾ Hina Khan ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਿਨਾ ਇਸ ਸਮੇਂ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੀ ਹੈ। ਆਪਣੇ ਇਲਾਜ ਵਿਚਾਲੇ ਵੀ ਅਦਾਕਾਰਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਉੱਪਰ ਐਕਟਿਵ ਨਜ਼ਰ ਆਉਂਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਸਿਹਤ ਨਾਲ ਜੁੜੀਆਂ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਹਿਨਾ ਖਾਨ ਨੇ ਹਾਲ ਹੀ ‘ਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਕ੍ਰੈਵਿੰਗ ਸਾਂਝੀ ਕੀਤੀ ਹੈ। ਹਿਨਾ ਨੇ ਦੱਸਿਆ ਕਿ ਉਹ ਇਸ ਸਮੇਂ ਕਿਸ ਚੀਜ਼ ਲਈ ਤਰਸ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਜਿਸ ਲਈ ਹਿਨਾ ਖਾਨ ਤਰਸ ਰਹੀ ਹੈ। ਉਮਰਾਹ ਲਈ ਤਰਸੀ ਹਿਨਾ ਖਾਨ ਹਿਨਾ ਖਾਨ ਅਕਸਰ ਰਮਜ਼ਾਨ ਦੇ ਮਹੀਨੇ ਜਾਂ ਕਿਸੇ ਹੋਰ ਦੌਰਾਨ ਅੱਲ੍ਹਾ ਦੀ ਇਬਾਦਤ ਵਿੱਚ ਰੁੱਝੀ ਦਿਖਾਈ ਦਿੰਦੀ ਹੈ। ਇਸ ਸਾਲ ਅਪ੍ਰੈਲ ‘ਚ ਹਿਨਾ ਰਮਜ਼ਾਨ ਦੇ ਤੀਸਰੇ ਅਸ਼ਰੇ ‘ਚ ਉਮਰਾਹ ਕਰਨ ਲਈ ਮੱਕਾ-ਮਦੀਨਾ ਪਹੁੰਚੀ ਸੀ, ਜਿਸ ਦੀ ਝਲਕ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ, ਹੁਣ ਹਿਨਾ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਉਮਰਾਹ ਕਰਨ ਲਈ ਤਰਸ ਰਹੀ ਹੈ। ਹਿਨਾ ਆਪਣੀ ਖਰਾਬ ਸਿਹਤ ਕਾਰਨ ਅਜਿਹਾ ਨਹੀਂ ਕਰ ਪਾ ਰਹੀ ਹੈ। ਹਿਨਾ ਜਦੋਂ ਅਪ੍ਰੈਲ ‘ਚ ਗਈ ਸੀ ਤਾਂ ਉਸ ਨੇ ਕਈ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ ‘ਚ ਉਸ ਦੇ ਆਲੇ-ਦੁਆਲੇ ਦੇ ਲੋਕ ਉਮਰਾਹ ਕਰਦੇ ਨਜ਼ਰ ਆ ਰਹੇ ਸਨ। ਹਿਨਾ ਇਸ ਨੂੰ ਬਹੁਤ ਮਿਸ ਕਰ ਰਹੀ ਹੈ ਅਤੇ ਆਪਣੀ ਸਿਹਤ ਦੇ ਕਾਰਨ ਹਿਨਾ ਵੀ ਉਮਰਾਹ ਲਈ ਤਰਸ ਰਹੀ ਹੈ। ਹਿਨਾ ਖਾਨ ਨੇ ਦੱਸਿਆ ਵੱਡਾ ਸਬਕ ਹਾਲ ਹੀ ‘ਚ ਹਿਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਸਿੱਖਿਆ ਬਾਰੇ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਦੀ ਸਭ ਤੋਂ ਵੱਡੀ ਸਮਝ ਇਹ ਸੀ ਕਿ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ। ਖ਼ਾਸਕਰ ਜਦੋਂ ਜ਼ਿੰਦਗੀ ਵਿਚ ਤੂਫ਼ਾਨ ਆਉਂਦਾ ਹੈ ਤਾਂ ਖੁਸ਼ ਰਹਿਣਾ ਕਿਵੇਂ ਸੰਭਵ ਹੈ? ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਜਦੋਂ ਹਾਲਾਤ ਤੁਹਾਡੇ ਵਿਰੁੱਧ ਹੋਣ, ਤਾਂ ਵੀ ਜ਼ਿੰਦਗੀ ਨੂੰ ਕਿਵੇਂ ਸੁਧਾਰਿਆ ਜਾਵੇ। ਇਸ ਦੇ ਨਾਲ ਹੀ ਹਿਨਾ ਨੇ ਲਿਖਿਆ, ”ਜ਼ਿੰਦਗੀ ‘ਚ ਮੁਸ਼ਕਿਲਾਂ ਆਉਣਗੀਆਂ, ਪਰ ਖੁਸ਼ੀਆਂ ਵੀ ਓਨੀਆ ਹੀ ਜ਼ਰੂਰੀ ਹਨ, ਜਿਵੇਂ ਕਿ ਉਹ ਮੁਸ਼ਕਿਲਾਂ।