Home Desh Ludhiana ‘ਚ ‘AAP’ ਤੇ ਭਾਜਪਾ ਆਗੂ ਆਹਮੋ-ਸਾਹਮਣੇ, ਵਿਧਾਇਕ ਪਰਾਸ਼ਰ ਤੇ ਮੰਤਰੀ ਬਿੱਟੂ...

Ludhiana ‘ਚ ‘AAP’ ਤੇ ਭਾਜਪਾ ਆਗੂ ਆਹਮੋ-ਸਾਹਮਣੇ, ਵਿਧਾਇਕ ਪਰਾਸ਼ਰ ਤੇ ਮੰਤਰੀ ਬਿੱਟੂ ਵਿਚਾਲੇ ਹੋਈ ਤੂੰ-ਤੂੰ, ਮੈਂ ਮੈਂ…

17
0

ਵਿਧਾਇਕ ਪੱਪੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤੂੰ-ਤੂੰ, ਮੈਂ ਮੈਂ ਹੋ ਗਈ।

ਨਗਰ ਨਿਗਮ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਵੀਰਵਾਰ ਦੇਰ ਸ਼ਾਮ ਲੁਧਿਆਣਾ ਵਿੱਚ ਮਾਹੌਲ ਗਰਮ ਹੋ ਗਿਆ। ਸੂਫੀਆ ਚੌਕ ਨੇੜੇ ਭਾਜਪਾ ਅਤੇ ਆਮ ਆਦਮੀ ਪਾਰਟੀ (AAP) ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਬਚਾਅ ਲਈ ਆਏ ਭਾਜਪਾ ਆਗੂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆਪ ਵਰਕਰਾਂ ਨੇ ਘੇਰ ਲਿਆ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਕੇ ‘ਤੇ ਪੁੱਜੇ। ਮਾਮਲਾ ਇੰਨਾ ਵੱਧ ਗਿਆ ਕਿ ਵਿਧਾਇਕ ਪੱਪੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤੂੰ-ਤੂੰ, ਮੈਂ ਮੈਂ ਹੋ ਗਈ। ‘AAP’ ਵਰਕਰਾਂ ਦਾ ਇਲਜ਼ਾਮ ਹੈ ਕਿ ਭਾਜਪਾ ਉਮੀਦਵਾਰ ਇਕ ਹੋਟਲ ‘ਚ ਵੋਟਰਾਂ ਨੂੰ ਸ਼ਰਾਬ ਪਰੋਸ ਰਹੇ ਹਨ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਮੌਕੇ ਤੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ 4 ਵਜੇ ਸਮਾਪਤ ਹੋ ਗਿਆ ਹੈ। ਇੱਥੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਪੁਲਿਸ ਨੇ ਕੀਤੀ ਪੁੱਛਗਿਛ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਮੌਕੇ ਤੇ ਪੁੱਜੇ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਹ ਅਜੇ ਵੀ ਸ਼ੱਕੀ ਹੈ।
ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰਾਤ ਕਰੀਬ 12.30 ਵਜੇ ਤੱਕ ਘਟਨਾ ਵਾਲੀ ਥਾਂ ਤੇ ਹੀ ਰੋਕੀ ਰੱਖਿਆ। ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਸ਼ਰਾਬ ਲੱਭਣ ਲਈ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ।

ਭਾਜਪਾ ਤੇ ਸ਼ਰਾਬ ਪਰੋਸਣ ਦਾ ਇਲਜ਼ਾਮ

ਵੀਰਵਾਰ ਦੇਰ ਸ਼ਾਮ ਵਾਰਡ ਨੰਬਰ 75 ਤੋਂ ਆਪ ਉਮੀਦਵਾਰ ਸਿਮਰਨਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਬਾਬਾ ਅਤੇ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਦੇ ਪਤੀ ਗੁਰਦੀਪ ਸਿੰਘ ਨੀਟੂ ਆਹਮੋ-ਸਾਹਮਣੇ ਹੋ ਗਏ।
ਰਾਜੂ ਬਾਬਾ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੂਫੀਆ ਚੌਕ ਨੇੜੇ ਬੰਟੀ ਢਾਬੇ ਤੇ ਭਾਜਪਾ ਉਮੀਦਵਾਰ ਕੁਝ ਵੋਟਰਾਂ ਨੂੰ ਸ਼ਰਾਬ ਪਰੋਸ ਰਹੇ ਹਨ।
ਰਾਜੂ ਬਾਬਾ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਉਥੇ ਸ਼ਰਾਬ ਵਰਤਾਈ ਜਾ ਰਹੀ ਸੀ। ਇਸ ਦਾ ਵਿਰੋਧ ਕਰਨ ‘ਤੇ ਭਾਜਪਾ ਵਰਕਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ।
ਮਾਹੌਲ ਵਿਗੜਦਾ ਦੇਖ ਕੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖੁਦ ਮੌਕੇ ‘ਤੇ ਪਹੁੰਚੇ। ਇਸ ਤੋਂ ਨਾਰਾਜ਼ ‘ਆਪ’ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
Previous articleAccident: ਜੈਪੁਰ-ਅਜਮੇਰ ਹਾਈਵੇ ‘ਤੇ CNG ਟੈਂਕਰ ‘ਚ ਧਮਾਕਾ
Next articleJagjeet Dallewal ਤੇ ਸੁਪਰੀਮ ਕੋਰਟ ਐਕਟਿਵ, ਲਗਾਤਾਰ ਤੀਜੇ ਦਿਨ ਵੀ ਹੋਵੇਗੀ ਸੁਣਵਾਈ

LEAVE A REPLY

Please enter your comment!
Please enter your name here