Track ਦੀ ਜਾਣਕਾਰੀ ਦਿੰਦਿਆਂ ਗਾਇਕਾ Manjit Sahira ਅਤੇ Ashwini Devgn ਨੇ ਦੱਸਿਆ
ਸਰੀ/ ਵੈਨਕੂਵਰ (Kuldeep Chamber )- ਮਾਂ ਗੁਜਰੀ ਦੇ ਲਾਡਲਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪ੍ਰਸਿੱਧ ਸੁਰੀਲੀ ਆਵਾਜ਼ ਲੋਕ ਗਾਇਕਾ ਮਨਜੀਤ ਸਾਹਿਰਾ ਆਪਣੇ ਧਾਰਮਿਕ ਸਿੰਗਲ ਟ੍ਰੈਕ ਵੱਡੇ “ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਸੰਗਤ ਦੇ ਰੂਬਰੂ ਹੋਈ ਹੈ ।
ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ Manjit Sahira ਅਤੇ ਅਸ਼ਵਨੀ ਦੇਵਗਨ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਟ੍ਰੈਕ ਰਾਹੀਂ ਦਸਮ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਰਿਲੀਜ਼ ਕੀਤਾ ਗਿਆ ਹੈ ।









