Home Desh Khanna‘ਚ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ Deshlatest NewsPanjab Khanna‘ਚ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ By admin - December 24, 2024 37 0 FacebookTwitterPinterestWhatsApp ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟ ਗਈ। ਖੰਨਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਸ਼ਰਧਾਲੂਆਂ ਨਾਲ ਭਰੀ ਟਰਾਲੀ ਫਤਹਿਗੜ੍ਹ ਸਾਹਿਬ ਜੋੜ ਮੇਲੇ ਵਿੱਚ ਜਾ ਰਹੀ ਸੀ। ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਟਰਾਲੀ ਦੇ ਪਿੱਛੇ ਆ ਰਹੇ ਇੱਕ ਕਾਰ ਚਾਲਕ ਵੱਲੋਂ ਬਣਾਈ ਗਈ ਸੀ। ਹਾਦਸੇ ਦਾ ਵੀਡੀਓ ਹੋ ਰਿਹਾ ਵਾਇਰਲ ਵੀਡੀਓ ‘ਚ ਟਰੈਕਟਰ ਟਰਾਲੀ ਦੀ ਸਪੀਡ ਕਾਫੀ ਜਿਆਦਾ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਚਲਾਉਣ ਦਾ ਤਰੀਕਾ ਵੀ ਖਤਰਨਾਕ ਹੈ। ਜਿਸ ਤੋਂ ਬਾਅਦ ਅੱਗੇ ਜਾ ਕੇ ਇਹ ਟਰੈਕਟਰ ਟਰਾਲੀ ਪਿੰਡ ਗੱਗੜਮਾਜਰਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੇ ਚਸ਼ਮਦੀਦ ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨਾਲ ਭਰੀ ਟਰਾਲੀ ਦੋਰਾਹਾ ਤੋਂ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਸੀ। ਇਸ ਦੀ ਸਪੀਡ 60 ਤੋਂ 70 ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਸੀ ਕਿ ਕੋਈ ਅਣਜਾਨ ਵਿਅਕਤੀ ਇਸ ਨੂੰ ਚਲਾ ਰਿਹਾ ਸੀ। ਤੇਜ਼ ਰਫ਼ਤਾਰ ਕਾਰਨ ਟਰੈਕਟਰ ਟਰਾਲੀ ਪਲਟ ਗਈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਟਰਾਲੀ ਵਿੱਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਕ ਹੇਠਾਂ ਸੜਕ ‘ਤੇ ਡਿੱਗ ਗਿਆ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਵਇਆ ਗਿਆ ਹੈ। ਹਸਪਤਾਲ ਦੇ ਡਾਕਟਰ ਆਕਾਸ਼ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਤੇ ਰਣਜੀਤ ਵਾਸੀ ਕਪੂਰਥਲਾ ਜ਼ਖ਼ਮੀ ਹੋ ਗਏ।