Home Desh ਕਾਲੀ ਬੇਈ ਤੋਂ ਬਾਅਦ Seechewal ਸੰਭਾਲਣਗੇ ਬੁੱਢੇ ਦੀ ਸਫਾਈ ਦੀ ਕਮਾਨ

ਕਾਲੀ ਬੇਈ ਤੋਂ ਬਾਅਦ Seechewal ਸੰਭਾਲਣਗੇ ਬੁੱਢੇ ਦੀ ਸਫਾਈ ਦੀ ਕਮਾਨ

26
0

 ਸੰਤ ਸੀਚੇਵਾਲ ਨੇ ਜਿੱਥੇ ਇਸ ਦਾ ਜਿੰਮੇਵਾਰ ਨਗਰ ਨਿਗਮ ਡਾਇਰੀਆਂ ਅਤੇ ਇੰਡਸਟਰੀ ਨੂੰ ਦੱਸਿਆ ਹੈ

ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ ਬੇਸ਼ੱਕ ਸਿਆਸਤ ਹੁੰਦੀ ਰਹੀ ਹੈ। ਇਸ ਨੂੰ ਸਾਫ ਕਰਨ ਦੇ ਲਈ ਕਰੋੜਾਂ ਰੁਪਏ ਖਰਚ ਵੀ ਕੀਤੇ ਗਏ ਹਨ। ਇਸ ਦੇ ਬਾਵਜ਼ੂਦ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇੱਥੇ ਵੀ ਦੱਸ ਦਈਏ ਕਿ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਮੋਰਚਾ ਲਾਉਣ ਦੀ ਗੱਲ ਕਹੀ ਗਈ ਹੈ। ਇਸ ਤੋਂ ਬਾਅਦ ਵੀ ਕੋਈ ਵੀ ਹੱਲ ਨਾ ਨਿਕਲਦਾ ਦੇਖ ਹੁਣ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਸਬੰਧੀ ਕਮਾਨ ਸੰਭਾਲ ਲਈ ਹੈ।
ਸੰਤ ਸੀਚੇਵਾਲ ਨੇ ਜਿੱਥੇ ਇਸ ਦਾ ਜਿੰਮੇਵਾਰ ਨਗਰ ਨਿਗਮ ਡਾਇਰੀਆਂ ਅਤੇ ਇੰਡਸਟਰੀ ਨੂੰ ਦੱਸਿਆ ਹੈ ਉਸ ਦੇ ਨਾਲ ਉੱਥੇ ਹੀ ਅਧਿਕਾਰੀਆਂ ਦੀ ਵੀ ਵੱਡੀ ਲਾਪਰਵਾਹੀ ਦੱਸੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕਰੋੜਾਂ ਰੁਪਏ ਇਸ ਬੁੱਢੇ ਨਾਲੇ ‘ਤੇ ਖਰਚੇ ਗਏ ਹਨ। ਅਧਿਕਾਰੀ ਇਸ ਬਾਬਤ ਕੋਈ ਵੀ ਜਿੰਮੇਵਾਰੀ ਨਹੀਂ ਸਮਝ ਰਹੇ ਹਨ। ਇਸ ਕਾਰਨ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਗਊ ਘਾਟ ਜਿੱਥੇ ਲੋਕ ਇਸ਼ਨਾਨ ਕਰਦੇ ਸੀ ਉੱਥੇ ਵੀ ਅੱਜ ਦੇ ਸਮੇਂ ਵਿੱਚ ਲੋਕ ਗੰਦੇ ਪਾਣੀ ਨੂੰ ਲੈ ਕੇ ਪਰੇਸ਼ਾਨ ਹਨ।

ਸਭ ਨੂੰ ਵਿਚਾਰਨ ਦੀ ਲੋੜ: ਸੀਚੇਵਾਲ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਬੇਸ਼ੱਕ ਇਸ ਸ਼ਹਿਰ ਨੂੰ ਵੱਡੀ ਇੰਡਸਟਰੀ ਮਿਲੀ ਹੈ, ਪਰ ਇਸ ਸ਼ਹਿਰ ਨੇ ਲੋਕਾਂ ਨੂੰ ਗੰਦਗੀ ਦਿੱਤੀ ਹੈ। ਰਾਜਸਥਾਨ ਵਿੱਚ ਢਾਈ ਕਰੋੜ ਦੇ ਕਰੀਬ ਲੋਕ ਇਸ ਪਾਣੀ ਨੂੰ ਪੀ ਰਹੇ ਹਨ ਜੋ ਕਿ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਆਵਾਜ਼ ਚੁੱਕ ਰਹੇ ਹਨ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਭ ਨੂੰ ਵਿਚਾਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ‘ਚ ਬੇਸ਼ੱਕ ਟ੍ਰੀਟਮੈਂਟ ਪਲਾਂਟ ਲੱਗੇ ਹਨ, ਪਰ ਸਰਕਾਰਾਂ ਦੇ ਧਿਆਨ ਨਾ ਦੇਣ ਕਾਰਨ ਅਫਸਰਾਂ ਦੀ ਮਨਮਰਜ਼ੀ ਕਾਰਨ ਲੋਕ ਇਸ ਦਾ ਖ਼ਮਿਆਜ਼ਾ ਭੁਗਤ ਰਹੇ ਹਨ।
ਰਾਜ ਸਭਾ ਮੈਂਬਰ ਨੇ ਇਹ ਵੀ ਜ਼ਿਕਰ ਕੀਤਾ ਕਿ ਬੇਸ਼ੱਕ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਇੱਥੇ ਟਰੀਟਮੈਂਟ ਪਲਾਂਟ ਨੂੰ ਸ਼ੁਰੂ ਕਰਨ ਸਬੰਧੀ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਗਏ ਸਨ, ਪਰ ਹਾਲੇ ਤੱਕ ਉਹ ਪਲਾਂਟ ਸ਼ੁਰੂ ਨਹੀਂ ਹੋਇਆ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੋ ਡੈਰੀਆਂ ਅਤੇ ਇੰਡਸਟਰੀ ਸਮੇਤ ਨਗਰ ਨਿਗਮ ਦਾ ਗੰਦਾ ਪਾਣੀ ਇਸ ਬੁੱਢੇ ਦਰਿਆ ਵਿੱਚ ਗਿਰਦਾ ਹੈ ਉਸ ਲਈ ਪਾਈਪਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹਨਾਂ ਵੱਖ-ਵੱਖ ਲੋਕਾਂ ਕੋਲੋਂ ਵੀ ਸਹਿਯੋਗ ਮੰਗਿਆ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਗੋਹਿਆ ਇੱਕ ਸੋਨਾ ਹੈ, ਇਸ ਦੀ ਬਾਇਓ ਗੈਸ ਬਣ ਸਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਜਥੇਬੰਦੀਆਂ ਵੱਲੋਂ ਧਰਨੇ ਦੀ ਗੱਲ ਕਹੀ ਜਾ ਰਹੀ ਹੈ, ਉਹ ਟਕਰਾਅ ਵਾਲੀ ਸਥਿਤੀ ਹੋ ਸਕਦੀ ਹੈ। ਇਸ ਲਈ ਇਸ ਦਾ ਹੱਲ ਕੱਢਣ ਦੀ ਜਰੂਰਤ ਹੈ।
Previous articleFatehgarh Sahib ‘ਚ ਨਤਮਸਤਕ ਹੋਈ Congress ਲੀਡਰਸ਼ਿਪ
Next articleJalandhar: ਮਿਸ ਗ੍ਰੈਂਡ ਇੰਟਰਨੈਸ਼ਨਲ Winner ਰੇਚਲ ਗੁਪਤਾ ਪਹੁੰਚੀ ਜਲੰਧਰ

LEAVE A REPLY

Please enter your comment!
Please enter your name here