Home Desh Weather Update: Punjab ਅਤੇ Chandigarh ‘ਚ ਬਦਲਿਆ ਮੌਸਮ, ਗੜ੍ਹੇਮਾਰੀ ਅਤੇ ਭਾਰੀ ਮੀਂਹ... Deshlatest NewsPanjabRajniti Weather Update: Punjab ਅਤੇ Chandigarh ‘ਚ ਬਦਲਿਆ ਮੌਸਮ, ਗੜ੍ਹੇਮਾਰੀ ਅਤੇ ਭਾਰੀ ਮੀਂਹ ਨੇ ਵਧਾਈਆਂ ਮੁਸ਼ਕਲਾਂ By admin - December 28, 2024 27 0 FacebookTwitterPinterestWhatsApp ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ 21 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਸੀ। ਪੰਜਾਬ ਤੇ ਚੰਡੀਗੜ੍ਹ ਮੌਸਮ ਨੇ ਪੂਰੀ ਤਰ੍ਹਾਂ ਨਾਲ ਕਰਵਟ ਲੈ ਲਈ ਹੈ। ਟ੍ਰਾਈ ਸਿਟੀ ਵਿੱਚ ਭਾਰੀ ਗੜ੍ਹੇਮਾਰੀ ਹੋਈ ਤਾਂ ਪੰਜਾਬ ਦੇ ਬਾਕੀ ਜਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਤੋਂ ਬਾਅਦ ਪੂਰੇ ਸੂਬੇ ਵਿੱਚ ਇੱਕ ਵਾਰ ਮੁੜ ਤੋਂ ਸ਼ੀਤ ਲਹਿਰ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਕਾਫ਼ੀ ਵੱਧ ਗਈਆਂ ਹਨ। ਥਾਂ-ਥਾਂ ਤੇ ਪਾਣੀ ਜਮ੍ਹਾ ਹੋਣ ਕਰਕੇ ਕਈ ਥਾਵਾਂ ਤੇ ਭਾਰੀ ਟ੍ਰੇਫਿਕ ਜਾਮ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 21 ਜ਼ਿਲ੍ਹਿਆਂ ਲਈ ਭਾਰੀ ਅਤੇ ਮਧੱਮ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਸੀ। ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਵਾਨਾ ਜਤਾਈ ਸੀ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਗੜ੍ਹੇਮਾਰੀ ਦਾ ਵੀ ਖਦਸ਼ਾ ਪ੍ਰਗਟਾਇਆ ਸੀ। ਹਾਲਾਂਕਿ ਬੀਤੇ ਦਿਨ ਤੋਂ ਲੈਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਔਸਤ ਤਾਪਮਾਨ ‘ਚ 0.6 ਡਿਗਰੀ ਦਾ ਵਾਧਾ ਹੋਇਆ ਹੈ। ਇਸ ਵੇਲ੍ਹੇ ਸੂਬੇ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਪਰ ਮਹੀਨਾਂ ਖ਼ਤਮ ਹੁੰਦੇ -ਹੁੰਦੇ ਠੰਡ ਵਿੱਚ ਵਾਧਾ ਹੋ ਸਕਦਾ ਹੈ। ਨਾਲ ਹੀ ਸ਼ੀਤ ਲਹਿਰ ਵੀ ਪਰੇਸ਼ਾਨ ਕਰ ਸਕਦੀ ਹੈ। ਮੀਂਹ ਅਤੇ ਗੜ੍ਹੇਮਾਰੀ ਦੌਰਾਨ ਨਵੇਂ ਸਾਲ ਦਾ ਸਵਾਗਤ ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਮੀਂਹ ਅਤੇ ਗੜ੍ਹੇਮਾਰੀ ਦੌਰਾਨ ਹੀ ਨਵੇਂ ਸਾਲ ਦਾ ਸਵਾਗਤ ਕਰਨਾ ਪੈ ਸਕਦਾ ਹੈ। ਕਿਉਂਕਿ 27 ਦਸੰਬਰ ਤੋਂ 2 ਜਨਵਰੀ ਦੇ ਵਿਚਕਾਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 2 ਜਨਵਰੀ ਤੱਕ ਸੂਬੇ ਦੇ ਜਿਆਦਾਤਰ ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਈ ਥਾਵਾਂ ਤੇ ਤੇਜ਼ ਹਵਾਵਾਂ ਅਤੇ ਹਨੇਰੀ ਦਾ ਵੀ ਅਲਰਟ ਹੈ। ਮੌਸਮ ਵਿਭਾਗ ਮੁਤਾਬਕ ਅਜਿਹੇ ਮੌਸਮ ‘ਚ ਲੋਕਾਂ ਨੂੰ ਜਿਨ੍ਹਾ ਹੋ ਸਕੇ.. ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਸਮ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਮੌਸਮ ਵਿਭਾਗ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਹਨੇਰੀ, ਮੀਂਹ ਅਤੇ ਬਿਜਲੀ ਕੜਕਣ ਦੌਰਾਨ ਰੁੱਖਾਂ ਦੇ ਨੇੜੇ ਨਾ ਜਾਓ ਜਾਂ ਉਨ੍ਹਾਂ ਦੇ ਹੇਠਾਂ ਰੁਕਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਤੱਕ ਜਰੂਰੀ ਨਾ ਹੋਵੇ…ਬਾਹਰ ਜਾਣ ਤੋਂ ਬਚੋ। ਛੱਪੜਾਂ ਅਤੇ ਝੀਲਾਂ ਆਦਿ ਦੇ ਨੇੜੇ ਜਾਣ ਤੋਂ ਬਚੋ। ਨਾਲ ਹੀ ਸੜਕਾਂ ‘ਤੇ ਧਿਆਨ ਨਾਲ ਗੱਡੀ ਚਲਾਓ। ਵਾਹਨਾਂ ਨੂੰ ਸੁਰੱਖਿਅਤ ਥਾਂ ‘ਤੇ ਪਾਰਕ ਕਰੋ। ਬਦਲਦੇ ਮੌਸਮ ‘ਤੇ ਨਜ਼ਰ ਰੱਖੋ ।