Home Desh ਅੱਜ Ludhiana ਵਿੱਚ Diljit Dosanjh ਦਾ ਸ਼ੋਅ, Live Concert ਤੋਂ...

ਅੱਜ Ludhiana ਵਿੱਚ Diljit Dosanjh ਦਾ ਸ਼ੋਅ, Live Concert ਤੋਂ ਪਹਿਲਾਂ ਪੜ੍ਹੋ ਇਹ Advisory

24
0

ਪ੍ਰੋਗਰਾਮ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮਦ ਹੈ।

ਲੁਧਿਆਣਾ ਪੁਲਿਸ ਵੱਲੋਂ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਪਾਰਕਿੰਗ ਸਬੰਧੀ ਗਾਈਡਲਾਈਜ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਕੁੱਲ 14 ਹਜ਼ਾਰ 50 ਗੱਡੀਆਂ ਦੇ ਲਈ ਪਾਰਕਿੰਗ ਬਣਾਈ ਗਈ ਹੈ। ਦੱਸ ਦਈਏ ਕਿ ਪੀਏਯੂ, ਖਾਲਸਾ ਕਾਲਜ, ਦੀਪਕ ਹਸਪਤਾਲ ਰੋਡ, ਰੋਟਰੀ ਕਲੱਬ, ਸੈਕਰਿਟ ਹਰਟ ਸਕੂਲ ਸਰਾਭਾ ਨਗਰ, ਸਰਕਾਰੀ ਕੁੜੀਆਂ ਦੇ ਸਕੂਲ, ਖਾਲਸਾ ਕਾਲਜ, ਪੱਖੋਵਾਲ ਰੋਡ ਅੰਡਰ ਬ੍ਰਿਜ ਸਣੇ ਹੋਰ ਥਾਵਾਂ ‘ਤੇ ਪਾਰਕਿੰਗ ਬਣਾਈ ਗਈ ਹੈ।

 Ludhiana ਪੁਲਿਸ ਨੂੰ ਜਾਮ ਲੱਗਣ ਦਾ ਖਦਸ਼ਾ

ਲੁਧਿਆਣਾ ਪੁਲਿਸ ਵੱਲੋਂ ਸੜਕਾਂ ਨੂੰ ਵੀ ਪਾਰਕਿੰਗਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਸ਼ਾਮ 6 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਵੱਡਾ ਜਾਮ ਲੱਗਣ ਦਾ ਖਦਸ਼ਾ ਜਤਾਈਆ ਜਾ ਰਿਹਾ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਲਈ 6 ਕਿਲੋਮੀਟਰ ਦੀ ਏਰੀਏ ‘ਚ ਪਾਰਕਿੰਗ ਬਣਾਈ ਗਈ ਹੈ। ਦੂਰ ਗੱਡੀਆਂ ਪਾਰਕਿੰਗ ਕਰਨ ਵਾਲੇ ਲੋਕਾਂ ਨੂੰ ਦਿਲਜੀਤ ਦੇ ਸ਼ੋਅ ਵਾਲੀ ਥਾਂ ‘ਤੇ ਪੈਦਲ ਜਾਣਾ ਹੋਵੇਗਾ।
ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ 31 ਦਸੰਬਰ ਨੂੰ ਹੋਣ ਵਾਲੇ ਦਿਲਜੀਤ ਦੇ ਸ਼ੋਅ ਨੂੰ ਲੈ ਕੇ 2 ਹਜ਼ਾਰ ਤੋਂ ਉਪਰ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੀ ਟੀਮ ਵੱਲੋਂ ਵੀ ਕਰੀਬ 700 ਸਕਿਉਰਿਟੀ ਗਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। 12 ਫੁੱਟ ਉੱਚੇ ਸਟੇਜ ਤੇ ਦਿਲਜੀਤ ਆਪਣਾ ਪ੍ਰੋਗਰਾਮ ਕਰਨਗੇ।

PAU Ludhiana ਵਿੱਚ 31 ਦਸੰਬਰ ਨੂੰ ਪ੍ਰੋਗਰਾਮ

ਨਵੇਂ ਸਾਲ ਦੀ ਆਮਦ ‘ਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਮਿਊਜ਼ੀਕਲ ਦਿਲ ਲਿਊਮੀਨੇਟੀ ਟੂਰ-2024 ਪੀਏਯੂ, ਲੁਧਿਆਣਾ ਵਿਖੇ 31 ਦੰਸਬਰ ਦੀ ਸ਼ਾਮ ਨੂੰ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 40 ਹਜ਼ਾਰ ਤੋਂ ਵਧ ਲੋਕਾਂ ਦੇ ਪਹੁੰਚਣ ਦੀ ਉਮਦ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
Previous articleਉਸ ਨੂੰ ਮਿਲੇ ਸਖ਼ਤ ਸਜ਼ਾ… ਟ੍ਰੈਵਿਸ ਹੈੱਡ ਦੇ Celebration ‘ਤੇ ਭੜਕੇ Navjot Singh Sidhu
Next articleਇਕ ਹੀ ਇਮਾਰਤ ਵਿੱਚ ਰਹਿੰਦਾ ਹੈ ਪੂਰਾ ਸ਼ਹਿਰ,ਥਾਣੇ ਤੋਂ ਲੈ ਕੇ ਹਸਪਤਾਲ ਤੱਕ ਹਰ ਚੀਜ਼ ਹੈ ਉਪਲਬਧ

LEAVE A REPLY

Please enter your comment!
Please enter your name here