Home Desh ਉਸ ਨੂੰ ਮਿਲੇ ਸਖ਼ਤ ਸਜ਼ਾ… ਟ੍ਰੈਵਿਸ ਹੈੱਡ ਦੇ Celebration ‘ਤੇ ਭੜਕੇ Navjot... Deshlatest NewsSports ਉਸ ਨੂੰ ਮਿਲੇ ਸਖ਼ਤ ਸਜ਼ਾ… ਟ੍ਰੈਵਿਸ ਹੈੱਡ ਦੇ Celebration ‘ਤੇ ਭੜਕੇ Navjot Singh Sidhu By admin - December 31, 2024 22 0 FacebookTwitterPinterestWhatsApp Melbourne Test ਦੌਰਾਨ ਟ੍ਰੈਵਿਸ ਹੈੱਡ ਨੇ ਜਿਸ ਤਰ੍ਹਾਂ ਨਾਲ ਰਿਸ਼ਭ ਪੰਤ ਦੀ ਵਿਕਟ ਦਾ ਜਸ਼ਨ ਮਨਾਇਆ ਸੀ ਬਾਰਡਰ ਗਾਵਸਕਰ ਤੋਂ ਟੀਮ ਇੰਡੀਆ 1-2 ਨਾਲ ਪਛੜ ਗਈ ਹੈ। ਸੀਰੀਜ਼ ਦਾ ਚੌਥਾ ਮੈਚ ਮੈਲਬੌਰਨ ‘ਚ ਖੇਡਿਆ ਗਿਆ। ਇਸ ਮੈਚ ‘ਚ ਟੀਮ ਇੰਡੀਆ ਨੂੰ 184 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਮੈਚ ਦੌਰਾਨ ਕਈ ਵਿਵਾਦ ਦੇਖਣ ਨੂੰ ਮਿਲੇ। ਜਿਸ ਵਿੱਚ ਟ੍ਰੈਵਿਸ ਹੈੱਡ ਦਾ ਵਿਕਟ ਜਸ਼ਨ ਵੀ ਸ਼ਾਮਲ ਸੀ। ਟ੍ਰੈਵਿਸ ਹੈੱਡ ਨੇ ਮੈਚ ਦੀ ਆਖਰੀ ਪਾਰੀ ‘ਚ ਰਿਸ਼ਭ ਪੰਤ ਦਾ ਵਿਕਟ ਲਿਆ ਸੀ। ਪਰ ਇਸ ਤੋਂ ਬਾਅਦ ਟ੍ਰੈਵਿਸ ਹੈੱਡ ਨੇ ਜਿਸ ਤਰ੍ਹਾਂ ਨਾਲ ਵਿਕਟ ਦਾ ਜਸ਼ਨ ਮਨਾਇਆ, ਉਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ। ਭਾਰਤੀ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸਾਬਕਾ ਕ੍ਰਿਕਟਰ ਉਨ੍ਹਾਂ ਦੇ ਜਸ਼ਨ ਨੂੰ ਗੰਦਾ ਕਹਿ ਰਹੇ ਹਨ। ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਵੀ ਇਸ ‘ਤੇ ਕਾਰਵਾਈ ਦੀ ਮੰਗ ਉਠਾਈ ਹੈ। ਹੈੱਡ ਦੇ ਜਸ਼ਨ ‘ਤੇ ਭੜਕੇ ਸਿੱਧੂ ਦਰਅਸਲ, ਟ੍ਰੈਵਿਸ ਹੈੱਡ ਨੇ ਭਾਰਤੀ ਪਾਰੀ ਦੇ 59ਵੇਂ ਓਵਰ ਦੌਰਾਨ ਪੰਤ ਨੂੰ ਆਊਟ ਕੀਤਾ ਸੀ। ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਪੰਤ ਮਿਸ਼ੇਲ ਮਾਰਸ਼ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਨੇ ਇਸ਼ਾਰੇ ਕਰ ਕੇ ਵਿਕਟ ਦਾ ਅਨੋਖਾ ਜਸ਼ਨ ਮਨਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪਰ ਨਵਜੋਤ ਸਿੰਘ ਸਿੱਧੂ ਨੂੰ ਇਹ ਜਸ਼ਨ ਬਿਲਕੁਲ ਵੀ ਪਸੰਦ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਇਸ ਘਟਨਾ ਲਈ ਟਰੈਵਿਸ ਹੈੱਡ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ, ਜੋ ਹਰ ਕਿਸੇ ਲਈ ਮਿਸਾਲ ਬਣ ਜਾਵੇ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ, ਮੈਲਬੌਰਨ ਟੈਸਟ ਦੌਰਾਨ ਟ੍ਰੈਵਿਸ ਹੈੱਡ ਦਾ ਵਿਵਹਾਰ ਜੈਂਟਲਮੈਨਜ਼ ਗੇਮ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਇਹ ਸਭ ਤੋਂ ਮਾੜੀ ਉਦਾਹਰਣ ਪੇਸ਼ ਕਰਦਾ ਹੈ ਜਦੋਂ ਬੱਚੇ, ਔਰਤਾਂ, ਨੌਜਵਾਨ ਅਤੇ ਬੁੱਢੇ ਮੈਚ ਦੇਖ ਰਹੇ ਹੋਣ। ਇਸ ਵਿਵਹਾਰ ਨੇ ਕਿਸੇ ਵਿਅਕਤੀ ਦਾ ਨਹੀਂ ਸਗੋਂ ਡੇਢ ਅਰਬ ਭਾਰਤੀਆਂ ਦੀ ਕੌਮ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣੇ, ਤਾਂ ਜੋ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ!’ ਇਨ੍ਹਾਂ ਵਿਵਾਦਾਂ ਨੇ ਵੀ ਖਿੱਚਿਆ ਸਾਰਿਆਂ ਦਾ ਧਿਆਨ ਇਸ ਮੈਚ ਦੇ ਪਹਿਲੇ ਦਿਨ ਵਿਰਾਟ ਕੋਹਲੀ ਅਤੇ ਕੰਗਾਰੂ ਬੱਲੇਬਾਜ਼ ਸੈਮ ਕੋਂਸਟੈਂਸ ਵਿਚਾਲੇ ਟਕਰਾਅ ਵੇਖਣ ਨੂੰ ਮਿਲਿਆ ਸੀ। ਇਸ ਮੁੱਦੇ ਨੇ ਵੀ ਕਾਫੀ ਚਰਚਾ ਫੜੀ। ਇਸ ਤੋਂ ਇਲਾਵਾ ਖੇਡ ਦੇ ਆਖਰੀ ਦਿਨ ਜਿਸ ਤਰ੍ਹਾਂ ਯਸ਼ਸਵੀ ਜੈਸਵਾਲ ਨੂੰ ਆਊਟ ਕੀਤਾ ਗਿਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਤਰੱਥ ਅੰਪਾਇਰ ਨੇ ਵੀਡੀਓ ‘ਚ ਡਿਫਲੈਕਸ਼ਨ ਦੇਖ ਕੇ ਉਨ੍ਹਾਂ ਨੂੰ ਆਊਟ ਦੇ ਦਿੱਤਾ। ਪਰ ਸਨੀਕੋਮੀਟਰ ਵਿੱਚ ਕੋਈ ਵੀ ਹਰਕਤ ਨਜ਼ਰ ਨਹੀਂ ਆਈ।