Home Desh Weather Alert: ਨਵੇਂ ਸਾਲ ਵਿੱਚ ਮਿਲੇਗੀ ਠੰਡ ਤੋਂ ਰਾਹਤ, 2024 ਜਾਂਦੇ ਜਾਂਦੇ...

Weather Alert: ਨਵੇਂ ਸਾਲ ਵਿੱਚ ਮਿਲੇਗੀ ਠੰਡ ਤੋਂ ਰਾਹਤ, 2024 ਜਾਂਦੇ ਜਾਂਦੇ ਵੀ ਕਰੇਗਾ ਸੁੰਨ

32
0

ਮੌਸਮ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।

ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ‘ਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ। ਸੀਤ ਲਹਿਰ ਦੀ ਚੇਤਾਵਨੀ ਦੇ ਵਿਚਕਾਰ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਧੁੰਦ ਦੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਸਵੇਰ ਤੱਕ ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦਾ ਦਿਨ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ ਹੈ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਵਿੱਚ ਅੱਜ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ.ਨਗਰ ਵਿੱਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ।

ਜਦੋਂ ਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਵਿਲਟੀ 50 ਮੀਟਰ ਜਾਂ ਇਸ ਤੋਂ ਵੀ ਘੱਟ ਤੱਕ ਜਾ ਸਕਦੀ ਹੈ।

ਤਾਪਮਾਨ ਵਿੱਚ ਗਿਰਾਵਟ

ਮੌਸਮ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ ਪਹਿਲੀ ਜਨਵਰੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਪਰ 6 ਜਨਵਰੀ ਦੇ ਆਸ-ਪਾਸ ਦੋ ਵੈਸਟਨ ਡਿਸਟਰਬੈਂਸ ਸਰਗਰਮ ਹੋ ਰਹੇ ਹਨ। ਜਿਸ ਦਾ ਅਸਰ ਪੱਛਮੀ ਹਿਮਾਲੀਅਨ ਰੇਂਜ ‘ਤੇ ਦੇਖਣ ਨੂੰ ਮਿਲੇਗਾ।

ਜਿਸ ਤੋਂ ਬਾਅਦ ਪਹਾੜਾਂ ‘ਤੇ ਫਿਰ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ‘ਚ ਮੈਦਾਨੀ ਇਲਾਕਿਆਂ ‘ਚ ਫਿਰ ਤੋਂ ਠੰਡ ਵਧਣ ਦੀ ਉਮੀਦ ਹੈ। ਪਿਛਲੇ ਦਿਨੀਂ ਮੈਦਾਨੀ ਇਲਾਕਿਆਂ ਵਿੱਚ ਹੋਈ ਬਾਰਿਸ਼ ਕਾਰਨ ਵੀ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਸੀ।

10 ਘੰਟੇ ਦਿਖਾਈ ਦੇਵੇਗਾ ਸੂਰਜ

ਸਾਲ 2024 ਦੇ ਆਖਰੀ ਦਿਨ ਸੂਰਜ ਕਰੀਬ 10 ਘੰਟਿਆਂ ਤੱਕ ਦਿਖਾਈ ਦੇਵੇਗਾ। ਅੱਜ ਸਵੇਰ ਸਮੇਂ ਸੂਰਜ 7 ਵਜ ਕੇ 25 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜਕੇ 35 ਮਿੰਟ ਤੇ ਛਿਪ ਜਾਵੇਗਾ। ਸਵੇਰ ਸਮੇਂ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਦੁਪਿਹਰ ਅਤੇ ਸ਼ਾਮ ਸਮੇਂ 19 ਡਿਗਰੀ ਰਹਿਣ ਦੀ ਸੰਭਾਵਨਾ ਹੈ। ਜਦੋਂਕਿ ਰਾਤ ਸਮੇਂ ਇਹ ਘਟ ਕੇ 11 ਡਿਗਰੀ ਸੈਲਸੀਅਸ ਜਾਣ ਦੀ ਸੰਭਾਵਨਾ ਹੈ।

Previous articleਨਵੇਂ ਸਾਲ ਦੇ ਮੌਕੇ ‘ਤੇ ਆਪਣੇ ਦੋਸਤਾਂ ਨੂੰ ਦਿਓ ਇਹ ਸ਼ੁਭਕਾਮਨਾਵਾਂ, ਬਣ ਜਾਵੇਗਾ ਦਿਨ
Next articleTeam India ਨੂੰ ਲੱਗਿਆ ਡੂੰਘਾ ਜ਼ਖ਼ਮ, ਸਾਲਾਂ ਬਾਅਦ ਇੰਨਾ ਖ਼ਰਾਬ ਹੋਇਆ ਹਾਲ

LEAVE A REPLY

Please enter your comment!
Please enter your name here