Home Desh Punjab ‘ਚ ਦਿਲਜੀਤ ਅਤੇ ਚੰਡੀਗੜ੍ਹ ‘ਚ ਸਰਤਾਜ ਦੇ ਗੀਤਾਂ ‘ਤੇ ਝੁੰਮੇ ਲੋਕ,...

Punjab ‘ਚ ਦਿਲਜੀਤ ਅਤੇ ਚੰਡੀਗੜ੍ਹ ‘ਚ ਸਰਤਾਜ ਦੇ ਗੀਤਾਂ ‘ਤੇ ਝੁੰਮੇ ਲੋਕ, ਹਿਮਾਚਲ ‘ਚ ਡੀਜੇ ‘ਤੇ ਨੱਚੇ ਸੈਲਾਨੀ

22
0

ਨਵੇਂ ਸਾਲ ਦਾ ਸਵਾਗਤ ਹਰ ਕਿਸੇ ਨੇ ਵੱਖ-ਵੱਖ ਤਰੀਕਿਆਂ ਨਾਲ ਕੀਤਾ।

ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਨਵੇਂ ਸਾਲ ਦਾ ਜੋਰਦਾਰ ਤਰੀਕੇ ਨਾਲ ਜਸ਼ਨ ਮਨਾ ਕੇ ਸਵਾਗਤ ਕੀਤਾ ਗਿਆ। ਪੰਜਾਬ ਅਤੇ ਹਰਿਆਣੇ ਦੇ ਮੰਦਰਾਂ ਵਿੱਚ ਲੋਕਾਂ ਨੇ ਕੀਰਤਨ ਕੀਤਾ। ਵੱਡੀ ਗਿਣਤੀ ਵਿੱਚ ਪਹੰਚੇ ਸ਼ਰਧਾਲੂਆਂ ਨੇ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ। ਭਾਵੇਂ ਹਰ ਕਿਸੇ ਨੇ ਆਪੋ-ਆਪਣੇ ਤਰੀਕੇ ਨਾਲ ਸਾਲ 2025 ਦਾ ਵੈਲਕਮ ਕੀਤਾ ਪਰ ਹਰ ਕਿਸੇ ਦੀ ਇੱਛਾ ਇੱਕੋ ਹੀ ਸੀ ਕਿ ਇਹ ਸਾਲ ਸਾਰਿਆਂ ਲਈ ਵੱਡੀਆਂ ਖੁਸ਼ੀਆਂ ਅਤੇ ਸੁੱਖ-ਸ਼ਾਂਤੀ ਲੈ ਕੇ ਆਵੇ।
ਹਿਮਾਚਲ ਦੇ ਸ਼ਿਮਲਾ, ਮਨਾਲੀ ਅਤੇ ਚੰਬਾ ਸਮੇਤ ਹੋਰ ਥਾਵਾਂ ‘ਤੇ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ। ਸੈਲਾਨੀ ਡੀਜੇ ‘ਤੇ ਨੱਚਦੇ ਨਜ਼ਰ ਆਏ। ਮੰਦਰਾਂ ਵਿੱਚ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਲੁਧਿਆਣਾ ਵਿੱਚ ਗਾਇਕ ਦਿਲਜੀਤ ਦੁਸਾਂਝ ਦਾ ਕੰਸਰਟ ਅਤੇ ਸਤਿੰਦਰ ਸਰਤਾਜ ਦਾ ਕੰਸਰਟ ਚੰਡੀਗੜ੍ਹ ਵਿੱਚ ਹੋਇਆ। ਦੋਵਾਂ ਕੰਸਰਟ ਲਈ ਲੋਕਾਂ ‘ਚ ਕ੍ਰੇਜ਼ ਦੇਖਣ ਨੂੰ ਮਿਲਿਆ। ਇਹ ਦਿਲਜੀਤ ਦੋਸਾਂਝ ਦੇ ਦਿਲ ਦਿਲ ਲੁਮਿਨਾਟੀ ਟੂਰ ਦਾ ਆਖਰੀ ਮਿਊਜ਼ਿਕ ਕੰਸਰਟ ਸੀ। ਉਨ੍ਹਾਂ ਦੇ ਇਸ ਆਖਰੀ ਕੰਸਰਟ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਮੁਹੰਮਦ ਸਦੀਕ ਵੀ ਉਨ੍ਹਾਂ ਦਾ ਸਾਥ ਦੇਣ ਸਟੇਜ਼ ਤੇ ਪਹੁੰਚੇ।
ਧਰ ਸ੍ਰੀ ਹਰਿਮੰਦਰ ਸਾਹਿਬ ਵਿਖੇ 2 ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕਣ ਪਹੁੰਚੇ। ਇੱਥੇ ਪਹੁੰਚਣ ਵਾਲੇ ਹਰ ਸ਼ਰਧਾਲੂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਹਰ ਕੋਈ ਇੱਥੇ ਪਹੁੰਚ ਕੇ ਆਪਣੇ ਆਪ ਨੂੰ
ਉੱਧਰ, ਜੰਮੂ-ਕਸ਼ਮੀਰ ਪਹੁੰਚੇ ਸੈਲਾਨੀਆਂ ਨੇ ਬਰਫ ਨਾਲ ਖੇਡਦਿਆਂ ਨਵੇਂ ਸਾਲ ਦਾ ਸਵਾਗਤ ਕੀਤਾ। ਸੈਲਾਨੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਸਾਰੇ ਇੱਕ-ਦੂਜੇ ਤੇ ਬਰਫ ਸੁੱਟ ਕੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਹਿ ਰਹੇ ਸਨ।
ਦੂਜੇ ਪਾਸੇ ਨੈਸ਼ਨਲ ਹੋਟਲ ਐਸੋਸੀਏਸ਼ਨ ਮੁਤਾਬਕ ਸਾਈਬਰ ਸਿਟੀ ਗੁਰੂਗ੍ਰਾਮ ਦੇ ਵੱਡੇ ਹੋਟਲ ਪੂਰੀ ਤਰ੍ਹਾਂ ਬੁੱਕ ਰਹੇ। ਕਲੱਬਾਂ ਅਤੇ ਪੱਬਾਂ ਵਿੱਚ ਜੋੜਿਆਂ ਦੇ ਦਾਖਲੇ ਦੀ ਫੀਸ 3 ਹਜ਼ਾਰ ਰੁਪਏ ਤੋਂ 25 ਹਜ਼ਾਰ ਰੁਪਏ ਰੱਖੀ ਗਈ ਸੀ।
Previous article6 ਮਹੀਨਿਆਂ ਬਾਅਦ ਸਸਤਾ ਹੋਇਆ ਗੈਸ ਸਿਲੰਡਰ, ਨਵੇਂ ਸਾਲ ‘ਚ ਚੁਕਾਉਣੀ ਹੋਵੇਗੀ ਇੰਨੀ ਕੀਮਤ
Next articleRule Change: ਅੱਜ ਤੋਂ ਬਦਲੇ ਇਹ ਨਿਯਮ, ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ? ਜਾਣੋ…

LEAVE A REPLY

Please enter your comment!
Please enter your name here