Home Desh Jammu-Kashmir ਦੇ ਰਾਮਬਨ ‘ਚ ਬੱਸ ‘ਤੇ ਹਮਲਾ, ਕੁੱਟਮਾਰ ‘ਚ ਇਕ ਕੰਪਨੀ ਦੇ...

Jammu-Kashmir ਦੇ ਰਾਮਬਨ ‘ਚ ਬੱਸ ‘ਤੇ ਹਮਲਾ, ਕੁੱਟਮਾਰ ‘ਚ ਇਕ ਕੰਪਨੀ ਦੇ 4 ਲੋਕ ਜ਼ਖਮੀ

17
0

ਜੰਮੂ-ਕਸ਼ਮੀਰ ਦੇ ਰਾਮਬਨ ‘ਚ ਨਕਾਬਪੋਸ਼ ਬਦਮਾਸ਼ਾਂ ਨੇ ਬੱਸ ‘ਤੇ ਹਮਲਾ ਕਰ ਦਿੱਤਾ।

ਜੰਮੂ-ਕਸ਼ਮੀਰ ਦੇ ਰਾਮਬਨ ‘ਚ ਬੱਸ ‘ਤੇ ਹਮਲਾ ਹੋਇਆ ਹੈ। ਨਕਾਬਪੋਸ਼ ਹਮਲਾਵਰਾਂ ਨੇ ਜ਼ਿਲ੍ਹੇ ‘ਚ ਇਕ ਨਿਰਮਾਣ ਫਰਮ ਦੇ ਕਰਮਚਾਰੀਆਂ ਨੂੰ ਪ੍ਰੋਜੈਕਟ ਸਾਈਟ ‘ਤੇ ਲਿਜਾ ਰਹੀ ਬੱਸ ਦੇ ਯਾਤਰੀਆਂ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਕੰਪਨੀ ਦੇ ਚਾਰ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ‘ਚ ਪੁੱਛਗਿੱਛ ਲਈ 8 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਕੰਪਨੀ ਦੇ ਕਰਮਚਾਰੀਆਂ ਨੂੰ ਮਰੋਗ ‘ਚ ਪ੍ਰਾਜੈਕਟ ਵਾਲੀ ਥਾਂ ‘ਤੇ ਲੈ ਕੇ ਜਾ ਰਹੀ ਬੱਸ ਨੂੰ ਸ਼ਾਮ ਨੂੰ ਸੀਰੀ ‘ਚ ਲੋਕਾਂ ਨੇ ਰੋਕ ਲਿਆ। ਫਿਰ ਉਹ ਬੱਸ ਦੇ ਅੰਦਰ ਵੜ ਗਏ ਅਤੇ ਲੋਕਾਂ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਰਾਮਬਨ ਦੇ ਐਸਐਸਪੀ ਨੇ ਦੱਸਿਆ ਕਿ 8 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਕੰਪਨੀ ਦੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਕਾਰਨ ਗੈਰ-ਸਥਾਨਕ ਵਰਕਰਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਜ਼ਖਮੀਆਂ ਵਿਚ ਹਿਮਾਚਲ ਪ੍ਰਦੇਸ਼ ਦਾ ਇੰਜੀਨੀਅਰ ਮਨੋਜ ਕੁਮਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਨਕਾਬਪੋਸ਼ ਲੋਕਾਂ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਕਿਹਾ ਕਿ ਤੁਸੀਂ ਅਜੇ ਵੀ ਰਾਮਬਨ ਵਿੱਚ ਕੰਮ ਕਿਉਂ ਕਰ ਰਹੇ ਹੋ। ਇੱਥੋਂ ਚਲੇ ਜਾਓ।
ਇੰਜਨੀਅਰ ਮਨੋਜ ਕੁਮਾਰ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਸਾਡੀ ਬੱਸ ਨੂੰ ਰੋਕਿਆ ਸੀ। ਇਸ ਤੋਂ ਬਾਅਦ 10 ਤੋਂ 15 ਲੋਕ ਅੰਦਰ ਆਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਾਡੇ ਵਿੱਚੋਂ ਛੇ-ਸੱਤ ਜ਼ਖ਼ਮੀ ਹੋ ਗਏ। ਸਾਡੀ ਮੰਗ ਹੈ ਕਿ ਸਾਨੂੰ ਇੱਥੇ ਕੰਮ ਕਰਦੇ ਸਮੇਂ ਸੁਰੱਖਿਆ ਦਿੱਤੀ ਜਾਵੇ।
ਦੂਜੇ ਪਾਸੇ ਬੁੱਧਵਾਰ ਨੂੰ ਪੁਲਿਸ ਨੇ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ ਤੋਂ ਜੈਸ਼-ਏ-ਮੁਹੰਮਦ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਦੇ ਮਦਦਗਾਰਾਂ ਦੀ ਪਛਾਣ ਮੁਦਾਸਿਰ ਅਹਿਮਦ ਨਾਇਕ, ਉਮਰ ਨਜ਼ੀਰ ਸ਼ੇਖ, ਇਨਾਇਤ ਫਿਰਦੌਸ ਅਤੇ ਸਲਮਾਨ ਨਜ਼ੀਰ ਲੋਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
Previous articleਧੁੰਦ ਚ ਡੁੱਬਿਆ ਪੰਜਾਬ, ਕਈ ਥਾਵਾਂ ਤੇ ਵਿਜ਼ੀਬਿਲਟੀ ਜ਼ੀਰੋ
Next articleCM Bhagwant Mann ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ

LEAVE A REPLY

Please enter your comment!
Please enter your name here