ਪੀੜਤਾ ਨੇ ਮੁਲਜ਼ਮ ਨੂੰ ਕਈ ਵਾਰ ਨਿੱਜੀ ਤੌਰ ‘ਤੇ ਮਿਲਣ ਲਈ ਕਿਹਾ ਪਰ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ।
ਪਿਛਲੇ ਸਾਲ 13 ਦਸੰਬਰ ਨੂੰ ਪੀਐਸ (ਪੁਲਿਸ ਸਟੇਸ਼ਨ) ਸਾਈਬਰ ਵੈਸਟ ਵਿਖੇ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਵਿਚ ਸ਼ਿਕਾਇਤਕਰਤਾ (ਦਿੱਲੀ ਯੂਨੀਵਰਸਿਟੀ ਦੀ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ) ਨੇ ਦੱਸਿਆ ਕਿ ਜਨਵਰੀ 2024 ਦੀ ਸ਼ੁਰੂਆਤ ‘ਚ ਉਸ ਦੀ ਮੁਲਾਕਾਤ ਇਕ ਆਨਲਾਈਨ ਡੇਟਿੰਗ ਪਲੇਟਫਾਰਮ ‘ਬੰਬਲ’ ‘ਚ ਵਿਅਕਤੀ ਨਾਲ ਹੋਈ।
ਜਿਸ ਨੇ ਆਪਣੇ ਆਪ ਨੂੰ ਅਮਰੀਕਾ ਦੀ ਫ੍ਰੀਲਾਂਸਰ ਮਾਡਲ ਦੱਸਿਆ ਜੋ ਕਿਸੇ ਕੰਮ ਲਈ ਭਾਰਤ ਆਇਆ ਸੀ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਦੋਸਤ ਬਣ ਗਏ ਤੇ ਫਿਰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਚੈਟਿੰਗ ਸ਼ੁਰੂ ਕਰ ਦਿੱਤੀ। ਇਸ ਦੋਸਤੀ ਦੌਰਾਨ ਪੀੜਤਾ ਨੇ ਸਨੈਪਚੈਟ ਤੇ ਵ੍ਹਟਸਐਪ ਰਾਹੀਂ ਧੋਖੇਬਾਜ਼ ਨਾਲ ਆਪਣੀਆਂ ਨਿੱਜੀ ਤਸਵੀਰਾਂ/ਵੀਡੀਓ ਸਾਂਝੀਆਂ ਕੀਤੀਆਂ।
ਤਸਵੀਰਾਂ ਤੇ ਵੀਡੀਓ ਆਨਲਾਈਨ ਲੀਕ ਕਰਨ ਦੇ ਨਾਂ ‘ਤੇ ਕੀਤੀ ਠੱਗੀ
ਪੀੜਤਾ ਨੇ ਮੁਲਜ਼ਮ ਨੂੰ ਕਈ ਵਾਰ ਨਿੱਜੀ ਤੌਰ ‘ਤੇ ਮਿਲਣ ਲਈ ਕਿਹਾ ਪਰ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਮੁਲਜ਼ਮ ਨੇ ਪੀੜਤਾ ਦੀ ਇਕ ਨਿੱਜੀ ਵੀਡੀਓ ਵ੍ਹਟਸਐਪ ‘ਤੇ ਭੇਜੀ ਤੇ ਉਸ ਤੋਂ ਪੈਸੇ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਜਾਂ ਤਾਂ ਉਸਦੀਆਂ ਨਗਨ ਤਸਵੀਰਾਂ ਆਨਨਾਈਡ ਲੋਕ ਜਾਂ ਉਨ੍ਹਾਂ ਨੂੰ ਅਪਲੋਡ ਕਰ ਦੇਵੇਗਾ ਜਾਂ ਕਿਸੇ ਹੋਰ ਨੂੰ ਵੇਚ ਦੇਵੇਗਾ।
ਮੁਲਜ਼ਮ ਪੀੜਤਾ ‘ਤੇ ਦਬਾਅ ਪਾਉਂਦਾ ਰਿਹਾ
ਮੁਲਜ਼ਮ ਸ਼ਿਕਾਇਤਕਰਤਾ ‘ਤੇ ਦਬਾਅ ਪਾਉਂਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਕੁਝ ਰੁਪਏ ਵੀ ਮਿਲ ਗਏ। ਪੀੜਤਾ ਨੇ ਇਹ ਕਹਿ ਕੇ ਬਹੁਤ ਘੱਟ ਰਕਮ ਦਿੱਤੀ ਕਿ ਉਹ ਵਿਦਿਆਰਥਣ ਹੈ ਤੇ ਉਸ ਕੋਲ ਪੈਸੇ ਨਹੀਂ ਹਨ।
ਪੇਮੈਂਟ ਲੈਣ ਤੋਂ ਬਾਅਦ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਫਿਰ ਤੋਂ ਪੈਸੇ ਮੰਗੇ ਤੇ ਦੁਬਾਰਾ ਦਬਾਅ ਪਾਉਣ ਲੱਗਾ। ਨਤੀਜੇ ਵਜੋਂ, ਪੀੜਤਾ ਸਦਮੇ ‘ਚ ਆ ਗਈ ਤੇ ਉਸਨੇ ਸਥਿਤੀ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਫਿਰ ਸਾਈਬਰ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਛਾਪਾ ਮਾਰ ਕੇ ਕਾਬੂ ਕੀਤਾ ਮੁਲਜ਼ਮ
ਜਿਸ ਤੋਂ ਬਾਅਦ ਤੁਰੰਤ ਥਾਣਾ ਸਾਈਬਰ ਵੈਸਟ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਤੁਸ਼ਾਰ ਬਿਸ਼ਟ (23) ਪੁੱਤਰ ਗਣੇਸ਼ ਸਿੰਘ ਬਿਸ਼ਟ ਵਾਸੀ ਦਿੱਲੀ ਵਜੋਂ ਹੋਈ ਹੈ। ਟੀਮ ਵੱਲੋਂ ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ‘ਚ ਤੁਰੰਤ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮ ਤੁਸ਼ਾਰ ਬਿਸ਼ਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੁਲਜ਼ਮ ਲੜਕੀਆਂ ਨਾਲ ਦੋਸਤੀ ਕਰਨ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ ਤੇ ਉਨ੍ਹਾਂ ਦੀਆਂ ਨਗਨ ਤਸਵੀਰਾਂ ਤੇ ਵੀਡੀਓ ਕਲਿੱਪ ਮੰਗਦਾ ਸੀ। ਕਈ ਕੁੜੀਆਂ ਨੇ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਸ਼ੇਅਰ ਵੀ ਕੀਤੀਆਂ।
ਮੁਲਜ਼ਮ ਨੇ ਕੀਤੇ ਕਈ ਹੈਰਾਨਕੁੰਨ ਖੁਲਾਸੇ
ਪਹਿਲਾਂ ਤਾਂ ਉਹ ਮੌਜ-ਮਸਤੀ ਲਈ ਇਸ ਗਤੀਵਿਧੀ ‘ਚ ਲੱਗਾ ਰਹਿੰਦਾ ਸੀ ਪਰ ਸਮੇਂ ਦੇ ਨਾਲ ਉਹ ਪੀੜਤਾਂ ਤੋਂ ਪੈਸੇ ਦੀ ਮੰਗ ਕਰਨ ਲੱਗਾ। ਜੇਕਰ ਕੋਈ ਲੜਕੀ ਪੈਸੇ ਦੇਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ਦੀ ਅਸ਼ਲੀਲ ਸਮੱਗਰੀ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਲੋਡ ਕਰਨ ਜਾਂ ਆਨਲਾਈਨ ਵੇਚਣ ਦੀ ਧਮਕੀ ਦਿੰਦਾ ਸੀ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਨੇ ਬੰਬਲ ‘ਤੇ 500 ਤੋਂ ਵੱਧ ਲੜਕੀਆਂ ਅਤੇ ਸਨੈਪਚੈਟ ਤੇ ਵ੍ਹਟਸਐਰਪ ‘ਤੇ 200 ਤੋਂ ਵੱਧ ਲੜਕੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਆਪਣੇ ਫੋਨ ‘ਤੇ ਸਟੋਰ ਕੀਤਾ। ਉਸ ਨੇ ਕਈ ਲੜਕੀਆਂ ਤੋਂ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰ ਕੇ ਬਲੈਕਮੇਲ ਕਰਕੇ ਪੈਸੇ ਵਸੂਲਣ ਦੀ ਗੱਲ ਵੀ ਕਬੂਲੀ ਹੈ।
ਮੁਲਜ਼ਮ ਬਾਰੇ ਜਾਣੋ
ਤੁਸ਼ਾਰ ਬਿਸ਼ਟ ਪੁੱਤਰ ਗਣੇਸ਼ ਸਿੰਘ ਬਿਸ਼ਟ ਵਾਸੀ ਸ.-539, ਸਕੂਲ ਬਲਾਕ, ਗਲੀ ਨੰ. 2, ਸ਼ਕਰਪੁਰ, ਦਿੱਲੀ, ਉਮਰ 23 ਸਾਲ, ਇਕ ਮੱਧਵਰਗੀ ਪਰਿਵਾਰ ਤੋਂ ਹੈ। ਉਸਦੇ ਪਰਿਵਾਰ ‘ਚ ਉਸਦੇ ਪਿਤਾ, ਮਾਂ ਤੇ ਭੈਣ ਸ਼ਾਮਲ ਹਨ। ਉਸਦੇ ਪਿਤਾ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਹਨ ਤੇ ਮਾਂ ਘਰੇਲੂ ਔਰਤ ਹੈ।
ਉਸਦੀ ਭੈਣ ਗੁਰੂਗ੍ਰਾਮ ‘ਚ ਕੰਮ ਕਰਦੀ ਹੈ। ਉਸਨੇ ਬੀਬੀਏ ਕੀਤੀ ਹੈ ਤੇ ਪਿਛਲੇ ਤਿੰਨ ਸਾਲਾਂ ਤੋਂ ਨੋਇਡਾ ਸਥਿਤ ਇੱਕ ਨਿੱਜੀ ਕੰਪਨੀ ‘ਚ ਤਕਨੀਕੀ ਭਰਤੀਕਰਤਾ ਦੇ ਰੂਪ ‘ਚ ਕੰਮ ਕਰ ਰਹੀ ਹੈ। ਮੁਲਜ਼ਮ ਲਾਲਾਚ ਕਾਰਨ ਅਤੇ ਨੌਜਵਾਨ ਕੁੜੀਆਂ ਨਾਲ ਰੋਮਾਂਟਿਕ ਸੰਪਰਕ ਬਣਾਉਣ ਲਈ ਇਸ ਚੱਕਰ ਵਿਚ ਪਿਆ।