Jagjit Singh Dallewal ਨੂੰ ਸਟੇਜ ‘ਤੇ ਬਣੇ ਵਿਸ਼ੇਸ਼ ਕੈਬਿਨ ਦੇ ਬੈੱਡ ‘ਤੇ ਸ਼ਿਫਟ ਕੀਤਾ ਗਿਆ ਸੀ।
ਵੱਡੀ ਗਿਣਤੀ ‘ਚ ਕਿਸਾਨ ਖਨੌਰੀ ਸਰਹੱਦ (Khanauri Border) ’ਤੇ ਪਹੁੰਚ ਗਏ ਹਨ। ਲੰਮੇ ਸਮੇਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਡੱਲੇਵਾਲ ਨੇ ਲੱਖਾਂ ਦੀ ਗਿਣਤੀ ‘ਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਮਿਲਣ ਦੀ ਇੱਛਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਮੁਸ਼ਕਿਲ ਨਾਲ ਇੱਥੇ ਪਹੁੰਚੇ ਹੋ। ਉਨ੍ਹਾਂ ਕਿਹਾ ਕਿ ਇਹ ਲੜਾਈ ਮੈਂ ਨਹੀਂ ਤੁਸੀਂ ਲੜ ਰਹੇ ਹੋ।
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਇੱਕ ਵਾਰ ਫਿਰ ਸਟੇਜ ਤੋਂ ਪੰਜਾਬ ਤੇ ਹਰਿਆਣਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਖਨੌਰੀ ਮਹਾਂਪੰਚਾਇਤ ‘ਚ ਸ਼ਾਮਲ ਹੋਣ ਲਈ ਆਉਣ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਨਾ ਰੋਕਿਆ ਜਾਵੇ।
ਵੱਡੀ ਗਿਣਤੀ ‘ਚ ਖਨੌਰੀ ਪਹੁੰਚੇ ਕਿਸਾਨ
ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਖਨੌਰੀ ‘ਚ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੱਦੇ ’ਤੇ ਅੱਜ ਖਨੌਰੀ ‘ਚ ਮਹਾਂਪੰਚਾਇਤ ਹੋਈ। ਖਨੌਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਇਸ ਵੱਡੇ ਸੰਘਰਸ਼ ‘ਚ ਸਾਰਿਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ। ਡੱਲੇਵਾਲ ਸਾਰਿਆਂ ਲਈ ਜੰਗ ਲੜ ਰਹੇ ਹਨ। ਕੇਂਦਰ ਸਰਕਾਰ ਵੱਲੋਂ ਐਮਐਸਪੀ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਰੁਕਾਂਗੇ।