ਕਈ ਰਿਪੋਰਟਾਂ ਤੇ ਇੰਟਰਨੈੱਟ ਮੀਡੀਆ ਪੋਸਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਊਮਨ ਮੈਟਾਨਿਮੋਵਾਇਰਸ ਚੀਨ ’ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ
ਹਾਲੇ ਲੋਕ ਕੋਰੋਨਾ ਵਾਇਰਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਭੁੱਲੇ ਵੀ ਨਹੀਂ ਕਿ ਪੰਜ ਸਾਲ ਬਾਅਦ ਚੀਨ ’ਚ ਇਸ ਨਾਲ ਮਿਲਦੇ ਜੁਲਦੇ ਇਕ ਨਵੇਂ ਵਾਇਰਸ ਨੇ ਅਫਰਾ ਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਈ ਰਿਪੋਰਟਾਂ ਤੇ ਇੰਟਰਨੈੱਟ ਮੀਡੀਆ ਪੋਸਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਊਮਨ ਮੈਟਾਨਿਮੋਵਾਇਰਸ (ਐੱਚਐੱਮਪੀਵੀ) ਚੀਨ ’ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਹਸਪਤਾਲਾਂ-ਸ਼ਮਸ਼ਾਨਾਂ ’ਚ ਜ਼ਬਰਦਸਤ ਭੀੜ ਪਹੁੰਚ ਰਹੀ ਹੈ। ਹਾਲਾਂਕਿ, ਚੀਨ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਹਰ ਸਾਲ ਸਰਦੀਆਂ ’ਚ ਸਾਹ ਸਬੰਧੀ ਬਿਮਾਰੀਆਂ ਵੱਧ ਜਾਂਦੀਆਂ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਘੱਟ ਮਾਮਲੇ ਸਾਹਮਣੇ ਆਏ ਹਨ।
ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਸ਼ੇਅਰ ਕੁਝ ਵੀਡੀਓ ’ਚ ਚੀਨ ਦੇ ਹਸਪਤਾਲਾਂ ਦੇ ਅੰਦਰ ਮਰੀਜ਼ਾਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਜਦਕਿ ਕਈ ਯੂਜ਼ਰਸ ਕਹਿ ਰਹੇ ਹਨ ਕਿ ਚੀਨ ’ਚ ਐਨਫਲੂਐਂਜ਼ਾ ਏ, ਐੱਚਐੱਮਪੀਵੀ, ਮਾਈਕ੍ਰੋਪਲਾਜ਼ਮਾ ਨਿਮੋਨੀਆ ਤੇ ਕੋਵਿਡ-19 ਫ਼ੈਲ ਰਿਹਾ ਹੈ।
ਇੱਥੋਂ ਤੱਕ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਐੱਚਐੱਮਪੀਵੀ ਦੇ ਲੱਛਣ ਫਲੂ ਤੇ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ। ਸਾਰਸ-ਕੋਵ-2 (ਕੋਵਿਡ-19) ਯੂਜ਼ਰ ਨੇ 31 ਦਸੰਬਰ ਦਾ ਵੀਡੀਓ ਸ਼ੇਅਰ ਕਦੇ ਹੋਏ ਐਕਸ ਪੋਸਟ ’ਚ ਕਿਹਾ ਕਿ ਖਾਸ ਤੌਰ ’ਤੇ ਬੱਚਿਆਂ ਦੇ ਹਸਪਤਾਲਾਂ ’ਚ ਨਿਮੋਨੀਆ ਤੇ ਵਾਈਟ ਲੰਗ ਦੇ ਮਾਮਲੇ ਵਧਦੇ ਜਾ ਰਹੇ ਹਨ।
ਚੀਨ ਨੇ ਇਨ੍ਹਾਂ ਦਾਅਵਿਆਂ ਤੋਂ ਪੱਲਾ ਝਾੜਿਆ
ਇਨ੍ਹਾਂ ਦਾਅਵਿਆਂ ਤੋਂ ਪੱਲਾ ਝਾੜਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਾਤਰਾ ’ਤੇ ਆਉਣ ਵਾਲੇ ਵਿਦੇਸ਼ੀਆਂ ਲਈ ਦੇਸ਼ ਸੁਰੱਖਿਅਤ ਹੈ। ਵਿਦੇਸ਼ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਉੱਤਰੀ ਗੋਲਾਰਧ ’ਚ ਸਰਦੀਆਂ ਦੇ ਮੌਸਮ ’ਚ ਸਾਹ ਸਬੰਧੀ ਇਨਫੈਕਸ਼ਨ ਦੇ ਮਾਮਲੇ ਸਿਖਰ ’ਤੇ ਹੁੰਦੇ ਹਨ।
ਇਹ ਬਿਮਾਰੀਆਂ ਘੱਟ ਗੰਭੀਰ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਫੈਲੀਆਂ ਹਨ। ਤੁਸੀਂ ਭਰੋਸਾ ਰੱਖੋ ਕਿ ਚੀਨੀ ਸਰਕਾਰ ਆਪਣੇ ਨਾਗਰਿਕਾਂ ਤੇਵਿਦੇਸ਼ੀਆਂ ਦੀਸਿਹਤ ਦੀ ਚਿੰਤਾ ਕਰਦੀ ਹੈ। ਨਿੰਗ ਨੇ ਸਰਦੀਆਂ ’ਚਫੈਲਣ ਵਾਲੇ ਸਾਹ ਤੰਤਰ ਦੇ ਰੋਗਾਂ ਦੀ ਰੋਕਥਾਮ ਲਈ ਚੀਨ ਦੇ ਰਾਸ਼ਟਰੀ ਰੋਗ ਕੰਟਰੋਲ ਤੇ ਰੋਕਥਾਮ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾਨਿਰਦੇਸ਼ਾਂ ਦਾ ਵੀ ਹਵਾਲਾ ਦਿੱਤਾ। ਜਿ਼ਕਰਯੋਗ ਹੈ ਕਿ ਚੀਨ ’ਚ ਪਿਛਲੇਕੁਝ ਮਹੀਨਿਆਂ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ।
ਭਾਰਤ ’ਚ ਚਿੰਤਾ ਦੀ ਕੋਈ ਗੱਲ ਨਹੀਂ : ਸਰਕਾਰ
ਸਰਕਾਰੀ ਸੂਤਰਾਂ ਦੇ ਮੁਤਾਬਕ, ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇਸ਼’ਚ ਸਾਹ ਤੰਤਰ ਤੇ ਮੌਸਮੀ ਏਨਫਲੂਐਂਜ਼ਾ ਦੇ ਮਾਮਲਿਆਂ ਦੀ ਸਖਤ ਨਿਗਰਾਨੀ ਕਰ ਰਿਹਾ ਹੈ ਤੇ ਚੀਨ ਦੀ ਸਥਿਤੀ ਨੂੰ ਲੈ ਕੇ ਅੰਤਰਰਾਸ਼ਟਰੀ ਏਜੰਸੀਆਂ ਦੇਸੰਪਰਕ ’ਚ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਨੇ ਕਿਹਾ ਕਿ ਐੱਚਐੱਮਪੀਵੀ ਸਾਹ ਤੰਤਰ ਦੇ ਹੋਰ ਵਾਇਰਸ ਵਾਂਗ ਹੁੰਦਾ ਹੈ ਤੇ ਇਸ ਨਾਲ ਆਮ ਜੁਕਾਮ ਹੁੰਦਾ ਹੈ। ਹਾਲਾਂਕਿ, ਬੱਚਿਆਂ ਤੇ ਬਜ਼ੁਰਗਾਂ ’ਚ ਇਸ ਨਾਲ ਫਲੂ ਦੇ ਲੱਛਣ ਵੀ ਨਜ਼ਰ ਆਉਂਦੇ ਹਨ। ਅੰਕੜੇ ਦੇਖੇ ਗਏ ਹਨ ਤੇ ਦਸੰਬਰ ’ਚ ਕੋਈ ਵੱਡਾ ਵਾਧਾ ਨਹੀਂ ਦਿਖਾਈ ਦਿੱਤਾ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਘਬਰਾਉਣ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ।