Home Crime Jalandhar ਚ ਤੜਕੇ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ, ਜਾਂਚ ‘ਚ... CrimeDeshlatest NewsPanjab Jalandhar ਚ ਤੜਕੇ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ, ਜਾਂਚ ‘ਚ ਜੁਟੀ ਪੁਲਿਸ By admin - January 4, 2025 19 0 FacebookTwitterPinterestWhatsApp ਗੋਲੀਬਾਰੀ ਦੀ ਘਟਨਾ ਸ਼ਹੀਦ ਊਧਮ ਸਿੰਘ ਨਗਰ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ ਹੈ। ਜਲੰਧਰ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੰਬਾ ਪਿੰਡ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਨੇ ਇਕੱਠੇ ਹੋ ਕੇ ਸ਼ਰਾਬ ਪੀਤੀ ਸੀ। ਪਰ ਸਵੇਰੇ ਤੜਕੇ ਹੀ ਆਪਸ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸਤਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਇਕ-ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 24 ਸਾਲਾ ਸ਼ਿਵਮ ਵਾਸੀ ਮੋਤਾ ਸਿੰਘ ਨਗਰ ਅਤੇ 22 ਸਾਲਾ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਗੋਲੀਬਾਰੀ ਦੀ ਘਟਨਾ ਸ਼ਹੀਦ ਊਧਮ ਸਿੰਘ ਨਗਰ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 8 ਫਾਇਰਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਏਸੀਪੀ ਨਾਰਥ ਰਿਸ਼ਭ ਭੋਲਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਹੈ। ਥਾਣਾ ਰਾਮਾ ਮੰਡੀ ਅਤੇ ਜਲੰਧਰ ਦੇ ਸੀਆਈਏ ਸਟਾਫ਼ ਦੀ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਫਿਲਹਾਲ ਜਾਂਚ ‘ਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ। ਮੁਲਜ਼ਮਾਂ ਦੀ ਭਾਲ ਵਿੱਚ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।