Home Desh Chandigarh ‘ਚ ਡਿੱਗੀ ਮਲਟੀਸਟੋਰੀ ਇਮਾਰਤ, Sector 17 ਚ ਵਾਪਰਿਆ ਹਾਦਸਾ

Chandigarh ‘ਚ ਡਿੱਗੀ ਮਲਟੀਸਟੋਰੀ ਇਮਾਰਤ, Sector 17 ਚ ਵਾਪਰਿਆ ਹਾਦਸਾ

16
0

ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਾ ਸਵੇਰੇ 7 ਵਜੇ ਦਾ ਦੱਸਿਆ ਜਾ ਰਿਹਾ ਹੈ।

ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੋਮਵਾਰ ਸਵੇਰੇ 7 ਵਜੇ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗ ਗਈ। ਇਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਸੀ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ‘ਤੇ ਮੌਜੂਦ ਹਨ। ਡੀਸੀ ਦਫਤਰ ਅਤੇ ਮਸ਼ਹੂਰ ਸ਼ੋਅਰੂਮ ਨੇੜੇ ਸਥਿਤ ਹਨ। ਜਾਣਕਾਰੀ ਅਨੁਸਾਰ ਇਹ ਇਮਾਰਤ 1970 ਦੇ ਆਸ-ਪਾਸ ਬਣੀ ਸੀ।
ਇਹ ਇਮਾਰਤ ਸ਼ਹਿਰ ਦੇ ਪ੍ਰਮੁੱਖ ਸਥਾਨ ‘ਤੇ ਸਥਿਤ ਹੈ। ਲੋਕਾਂ ਮੁਤਾਬਕ ਇਹ ਇਮਾਰਤ 5 ਮੰਜ਼ਿਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ। ਕੁਝ ਸਮੇਂ ਲਈ ਦਹਿਸ਼ਤ ਫੈਲ ਗਈ।

ਪ੍ਰਸ਼ਾਸਨ ਨੇ ਇਮਾਰਤ ਨੂੰ ਕਰ ਦਿੱਤਾ ਸੀ ਸੀਲ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ ‘ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ਵਿੱਚ ਤਰੇੜਾਂ ਆ ਗਈਆਂ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।

ਕਿਰਾਏ ‘ਤੇ ਦਿੱਤੀ ਗਈ ਸੀ ਇਮਾਰਤ

ਮੌਕੇ ‘ਤੇ ਪਹੁੰਚੇ ਸੈਕਟਰ-17 ਚੰਡੀਗੜ੍ਹ ਥਾਣੇ ਦੇ ਐਸਐਚਓ ਰੋਹਿਤ ਨੇ ਦੱਸਿਆ ਕਿ ਇਮਾਰਤ 7.15 ਵਜੇ ਡਿੱਗੀ। ਇਮਾਰਤ ਦੇ ਮਾਲਕ ਨੇ ਕਿਰਾਏ ‘ਤੇ ਦਿੱਤੀ ਸੀ। ਕਿਰਾਏਦਾਰ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਮਾਰਤ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੇਕੇਦਾਰ ਜਾਂ ਕਿਸੇ ਹੋਰ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
Previous articleChina ਤੋਂ ਭਾਰਤ ‘ਚ ਵੀ ਪਹੁੰਚਿਆ ਖਤਰਨਾਕ ਵਾਇਰਸ, Bangalore ‘ਚ ਮਿਲਿਆ HMPV ਦਾ ਪਹਿਲਾ ਮਾਮਲਾ
Next articleਪਟਨੇ ਅਵਤਾਰ ਧਾਰਿਆ, ਪੂਰਾ ਪਰਿਵਾਰ ਵਾਰ੍ਹਿਆ…ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

LEAVE A REPLY

Please enter your comment!
Please enter your name here