Home Desh Sukhbir Badal ਦਾ ਅਸਤੀਫਾ ਕਰੋ ਮਨਜ਼ੂਰ, Giani Harpreet Singh ਖਿਲਾਫ਼ ਜਾਂਚ ਦਾ...

Sukhbir Badal ਦਾ ਅਸਤੀਫਾ ਕਰੋ ਮਨਜ਼ੂਰ, Giani Harpreet Singh ਖਿਲਾਫ਼ ਜਾਂਚ ਦਾ ਅਧਿਕਾਰ SGPC ਕੋਲ ਨਹੀਂ, ਬੋਲੇ- Jathedar Raghbir Singh

15
0

 ਸਾਬਕਾ ਜੱਥੇਦਾਰ Giani Harpreet Singh ਖਿਲਾਫ਼ ਬਣਾਈ ਗਈ ਜਾਂਚ ਕਮੇਟੀ ਨੂੰ ਲੈਕੇ ਟਿੱਪਣੀ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਖਿਲਾਫ਼ ਲਗਾਈ ਗਈ ਸਜ਼ਾ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਇਲਜ਼ਾਮ ਲੱਗਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਖਿਲਾਫ਼ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਤੋਂ ਚਾਰਜ ਵਾਪਿਸ ਲੈ ਲਿਆ ਗਿਆ ਸੀ।
ਜਿਸ ਨੂੰ ਲੈਕੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਬਿਆਨ ਪ੍ਰਤੀਕਰਮ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕਮੇਟੀ ਦਾ ਗਠਨ ਕਰਨਾ ਗਲਤ ਹੈ। SGPC ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਸਗੋਂ ਜੱਥੇਦਾਰਾਂ ਖਿਲਾਫ਼ ਪੜਤਾਲ ਕਰਨ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੂੰ ਹੁੰਦਾ ਹੈ। ਇਸ ਕਰਕੇ ਜੋ ਕਮੇਟੀ ਜਾਂਚ ਕਰ ਰਹੀ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਿਪੋਰਟ SGPC ਦੀ ਥਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣ।

ਅਕਾਲੀ ਆਗੂਆਂ ਦੇ ਅਸਤੀਫੇ ਕਰੋ ਮਨਜ਼ੂਰ- ਜੱਥੇਦਾਰ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫੈਸਲਾ ਸੁਣਾਇਆ ਗਿਆ ਹੈ। ਉਸ ਨੂੰ ਸ਼੍ਰੋਮਣੀ ਅਕਾਲੀ ਦਲ ਲਾਗੂ ਕਰੇ ਅਤੇ ਜਿਹੜੇ ਆਗੂਆਂ ਨੇ ਅਸਤੀਫੇ ਦਿੱਤੇ ਹਨ। ਉਹਨਾਂ ਨੂੰ ਮਨਜ਼ੂਰ ਕਰੇ। ਜ਼ਿਕਰਯੋਗ ਹੈ ਕਿ 16 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਮਗਰੋਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ।

ਬਾਗੀ ਧੜ੍ਹੇ ਨੇ ਦਿੱਤੀ ਸੀ ਸ਼ਿਕਾਇਤ

ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜ੍ਹੇ ਦੇ ਆਗੂਆਂ ਵੱਲੋਂ ਜੱਥੇਦਾਰ ਨਾਲ ਮੁਲਾਕਾਤ ਦੱਸਿਆ ਗਿਆ ਸੀ ਕਿ ਅਕਾਲੀ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਆਗੂ ਕਰਨ ਵਿੱਚ ਦੇਰੀ ਕਰ ਰਹੇ ਹਨ। ਉਹਨਾਂ ਨੇ ਮੰਗ ਕੀਤੀ ਸੀ ਕਿ ਸੁਖਬੀਰ ਬਾਦਲ ਸਮੇਤ ਹੋਰ ਆਗੂਆਂ ਦੇ ਪੈਂਡਿੰਗ ਪਏ ਅਸਤੀਫਿਆਂ ਨੂੰ ਜਲਦੀ ਪ੍ਰਵਾਨ ਕੀਤਾ ਜਾਵੇ।
ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਜੱਥੇਦਾਰ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਿਸਾਨ ਲਗਾਤਾਰ ਮੀਂਹ ਹਨੇਰੀ ਵਿੱਚ ਵੀ ਆਪਣੀਆਂ ਮੰਗਾਂ ਨੂੰ ਲੈਕੇ ਬੈਠੇ ਹੋਏ ਹਨ। ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਸੁਣੇ ਤਾਂ ਜੋ ਕਿਸਾਨ ਜਲਦੀ ਆਪਣੇ ਘਰ ਵਾਪਿਸ ਆ ਸਕਣ।
Previous articleMahapanchayat ਦੇ ਮੰਚ ਤੋਂ Dallewal ਨੇ ਕਿਹਾ– ਇਹ ਲੜਾਈ ਮੈਂ ਨਹੀਂ ਤੁਸੀਂ ਲੜ ਰਹੇ
Next articleChina ਤੋਂ ਭਾਰਤ ‘ਚ ਵੀ ਪਹੁੰਚਿਆ ਖਤਰਨਾਕ ਵਾਇਰਸ, Bangalore ‘ਚ ਮਿਲਿਆ HMPV ਦਾ ਪਹਿਲਾ ਮਾਮਲਾ

LEAVE A REPLY

Please enter your comment!
Please enter your name here