Home Crime Jalalabad ‘ਚ ਤਸਕਰ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ, ਗੰਨਮੈਨ ਸਣੇ...

Jalalabad ‘ਚ ਤਸਕਰ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ, ਗੰਨਮੈਨ ਸਣੇ ਮਹਿਲਾ SHO ਨਾਲ ਕੀਤੀ ਕੁੱਟਮਾਰ

20
0

Jalalabad ਦੇ ਪਿੰਡ ਢੰਡੀ ਕਦੀਮ ਵਿਖੇ ਪੁਲਿਸ ਪਾਰਟੀ ‘ਤੇ ਹਮਲਾ ਹੋਇਆ ਹੈ।

ਫਾਜ਼ਿਲਕਾ ਦੇ ਜਲਾਲਾਬਾਦ ਦੇ ਥਾਣਾ ਸਦਰ ਦੀ ਪੁਲਿਸ ਟੀਮ ‘ਤੇ ਹਮਲਾ ਹੋਇਆ ਹੈ। ਜਿਸ ‘ਚ ਪੁਲਸ ਨੇ ਐੱਸਐੱਚਓ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਐਨਡੀਪੀਐਸ ਕੇਸ ਜਿੱਥੇ ਮੌਜੂਦ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮਹਿਲਾ ਐਸਐਚਓ ਅਤੇ ਗੰਨਮੈਨ ਨਾਲ ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਦਸਤਾਵੇਜ਼ ਤੇ ਮੋਬਾਈਲ ਵੀ ਖੋਹ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ‘ਚ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਲਿਆਉਂਦਾ ਹੈ।

ਪੁਲਿਸ ਪਾਰਟੀ ‘ਤੇ ਹਮਲਾ

ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਡੀ.ਐਸ.ਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ‘ਤੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਸ਼ਾ ਤਸਕਰ ਅਮਨਦੀਪ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਹ ਢਾਣੀ ਨੱਥਾ ਸਿੰਘ ਦੇ ਕਿਸੇ ਨਜ਼ਦੀਕੀ ਦੇ ਘਰ ਲੁਕਿਆ ਹੋਇਆ ਹੈ। ਜਿਸ ‘ਤੇ ਐਸਐਚਓ ਅਮਰਜੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਛਾਪੇਮਾਰੀ ਕੀਤੀ। ਪਰ ਉਕਤ ਦੋਸ਼ੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜਦਕਿ ਘਰ ‘ਚ ਮੌਜੂਦ ਬਾਕੀ ਲੋਕਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ।
ਐਸਐਚਓ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਮਹਿਲਾ ਐਸਐਚਓ ਅਤੇ ਦੋ ਗੰਨਮੈਨਾਂ ਦੀ ਵੀ ਕੁੱਟਮਾਰ ਕੀਤੀ ਗਈ। ਜਿਸ ਵਿੱਚ ਬੰਦੂਕਧਾਰੀ ਦੀ ਵਰਦੀ ਪਾੜ ਦਿੱਤੀ ਗਈ ਅਤੇ ਉਸ ਦਾ ਮੋਬਾਈਲ ਫੋਨ ਤੇ ਦਸਤਾਵੇਜ਼ ਖੋਹ ਲਏ ਗਏ। ਇਸ ਮਾਮਲੇ ‘ਚ 5 ਔਰਤਾਂ ਸਣੇ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਇੱਕ ਔਰਤ ਤੇ ਇੱਕ ਪੁਰਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਦਾ ਕਹਿਣਾ ਹੈ ਕਿ ਅੱਧਾ ਕਿੱਲੋ ਹੈਰੋਇਨ ਰੱਖਣ ਦੇ ਦੋਸ਼ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Previous articleHMPV ‘ਤੇ ਸਿਹਤ ਵਿਭਾਗ ਚੌਕਸ, ਮੰਤਰੀ ਬਲਬੀਰ ਸਿੰਘ ਨੇ ਮਾਸਕ ਪਹਿਨਣ ਦੀ ਕੀਤੀ ਅਪੀਲ
Next articlePatiala ‘ਚ ਸਟੇਜ ‘ਤੇ ਭੰਗੜਾ ਪਾਉਂਦੇ ਹੋਏ ਡਿੱਗਿਆ ਕਲਾਕਾਰ, ਮੌਕੇ ‘ਤੇ ਹੋਈ ਮੌਤ

LEAVE A REPLY

Please enter your comment!
Please enter your name here