Home Desh Amritsar ‘ਚ ਮੇਅਰ ਬਣਾਉਣ ਦੀ ਤਿਆਰੀ ‘ਚ ਕਾਂਗਰਸ, ਆਗੂਆਂ ਨੇ ਮੀਟਿੰਗ ਤੋਂ... Deshlatest NewsPanjabRajniti Amritsar ‘ਚ ਮੇਅਰ ਬਣਾਉਣ ਦੀ ਤਿਆਰੀ ‘ਚ ਕਾਂਗਰਸ, ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਦਾਅਵਾ By admin - January 9, 2025 22 0 FacebookTwitterPinterestWhatsApp ਅੱਜ ਅੰਮ੍ਰਿਤਸਰ ਵਿੱਚ ਮੇਅਰ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਦੇ ਵੱਡੇ ਲੀਡਰ ਪੁੱਜੇ ਹਨ। ਅੰਮ੍ਰਿਤਸਰ ‘ਚ ਅੱਜ ਪੰਜਾਬ ਕਾਂਗਰਸ ਦੇ ਕਈ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੌਧਰੀ, ਪੰਜਾਬ ਪ੍ਰਧਾਨ ਕਾਂਗਰਸ ਅਮਰਿੰਦਰ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜ਼ੂਦ ਰਹੀ। ਇਹ ਮੀਟਿੰਗ ਅੰਮ੍ਰਿਤਸਰ ‘ਚ ਇੱਕ ਨਿੱਜੀ ਹੋਟਲ ਵਿੱਚ ਹੋਈ ਅਤੇ ਹਰੇਕ ਕਾਂਗਰਸੀ ਨੇਤਾ ਦੀ ਰਾਏ ਲਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ ਤੇ ਸੀਐਲਪੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਡਾਕਟਰ ਰਾਜ ਕੁਮਾਰ ਵੇਰਕਾ ਅਤੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਅੰਮ੍ਰਿਤਸਰ ਵਿੱਚ ਮੇਅਰ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਦੇ ਵੱਡੇ ਲੀਡਰ ਪੁੱਜੇ ਹਨ। ਉਹਨਾਂ ਵੱਲੋਂ ਹਰੇਕ ਕਾਂਗਰਸੀ ਨੇਤਾ ਦੀ ਰਾਏ ਲਈ ਗਈ ਹੈ। ਇਸ ਵਿੱਚ ਹਰੇਕ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਹਨਾਂ ਕਿਹਾ ਕਿ ਜਲਦ ਹੀ ਤੁਹਾਨੂੰ ਅੰਮ੍ਰਿਤਸਰ ਵਿੱਚ ਕਾਂਗਰਸ ਦਾ ਮੇਅਰ ਮਿਲੇਗਾ, ਜੋ ਅੰਮ੍ਰਿਤਸਰ ਦੀ ਨੁਹਾਰ ਬਦਲੇਗਾ। ਇਨ੍ਹਾਂ ਆਗੂਆਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੌਂਸਲਰਾਂ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਕਾਨੂੰਨ ਦਾ ਡਰ ਦਿੱਤਾ ਜਾ ਰਿਹਾ ਹੈ, ਪਰ ਸਾਡੇ ਕਾਂਗਰਸੀ ਕੌਂਸਲਰ ਚੱਟਾਨ ਦੀ ਤਰ੍ਹਾਂ ਕਾਂਗਰਸ ਪਾਰਟੀ ਨਾਲ ਖੜੇ ਹਨ ਤੇ ਮਜਬੂਤ ਹਨ। 2 ਦਿਨ ਬਾਅਦ ਅਗਲੀ ਮੀਟਿੰਗ ਕਾਂਗਰਸੀ ਆਗੂਆਂ ਨੇ ਕਿਹਾ ਕਿ 2 ਦਿਨ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕਾਂਗਰਸ ਦਾ ਮੇਅਰ ਅੰਮ੍ਰਿਤਸਰ ਵਿੱਚ ਕਿਸ ਨੂੰ ਬਣਾਉਣਾ ਹੈ? ਜਲਦ ਹੀ ਦੁਬਾਰਾ ਇਹ ਮੀਟਿੰਗ ਸਾਰੇ ਲੀਡਰਾਂ ਵੱਲੋਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਕਾਂਗਰਸ ਇਕੱਠੀ ਹੈ, ਕੋਈ ਦੋ ਫਾੜ ਨਹੀਂ ਹੈ, ਨਾ ਹੀ ਕੋਈ ਗੁੱਟਬਾਜ਼ੀ ਹੈ। ਇਹ ਝੂਠੀਆਂ ਅਫਵਵਾਂ ਵਿਰੋਧੀ ਧਿਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ‘ਚ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ। ਸਾਡੇ ਕੌਂਸਲਰ ਆਮ ਆਦਮੀ ਪਾਰਟੀ ਦੇ ਵੱਲੋਂ 25-25 ਲੱਖ ਰੁਪਏ ਦੇ ਕੇ ਖਰੀਦੇ ਜਾ ਰਹੇ ਹਨ। ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਵੀ ਉਨ੍ਹਾਂ ਸਵਾਲ ਖੜ੍ਹੇ ਕੀਤੇ ਹਨ।