Home Desh PPF ਰਾਹੀਂ ਇਸ ਤਰ੍ਹਾਂ ਬਣ ਸਕਦੇ ਹੋ ਕਰੋੜਪਤੀ, ਇਸਤੇਮਾਲ ਕਰਨਾ ਹੋਵੇਗਾ 15+5+5...

PPF ਰਾਹੀਂ ਇਸ ਤਰ੍ਹਾਂ ਬਣ ਸਕਦੇ ਹੋ ਕਰੋੜਪਤੀ, ਇਸਤੇਮਾਲ ਕਰਨਾ ਹੋਵੇਗਾ 15+5+5 ਦਾ ਫਾਰਮੂਲਾ

20
0

1 ਕਰੋੜ ਰੁਪਏ ਦੇ ਫੰਡ ‘ਤੇ 7.1% ਸਾਲਾਨਾ ਵਿਆਜ ਭਾਵ 7.31 ਲੱਖ ਰੁਪਏ ਤੱਕ ਦੀ ਆਮਦਨ।

ਪਬਲਿਕ ਪ੍ਰੋਵੀਡੈਂਟ ਫੰਡ (PPF) ਸਰਕਾਰ ਦੁਆਰਾ ਚਲਾਈ ਜਾਂਦੀ ਇੱਕ ਬਚਤ ਯੋਜਨਾ ਹੈ। ਜੋ ਵਿੱਤੀ ਸੁਰੱਖਿਆ ਅਤੇ ਟੈਕਸ ਲਾਭ ਪ੍ਰਦਾਨ ਕਰਦਾ ਹੈ। PPF ਵਿੱਚ ਪਰਿਪੱਕਤਾ ਦੀ ਮਿਆਦ 15 ਸਾਲ ਹੈ, ਜਿਸ ਨੂੰ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ। ਲੰਬੇ ਸਮੇਂ ਲਈ ਇੱਕ ਵੱਡਾ ਕਾਰਪਸ ਬਣਾਉਣ ਤੇ ਟੈਕਸ-ਮੁਕਤ ਆਮਦਨ ਕਮਾਉਣ ਲਈ ਇਹ ਇੱਕ ਵਧੀਆ ਵਿਕਲਪ ਹੈ।

ਨਿਵੇਸ਼ ਸੀਮਾਵਾਂ ਤੇ ਵਿਆਜ ਦਰਾਂ

ਤੁਸੀਂ ਹਰ ਵਿੱਤੀ ਸਾਲ PPF ਵਿੱਚ ਘੱਟੋ-ਘੱਟ 500 ਰੁਪਏ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕਰਵਾ ਸਕਦੇ ਹੋ। ਵਰਤਮਾਨ ਵਿੱਚ, ਇਹ 7.1% ਸਲਾਨਾ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ ਕੰਪਾਊਂਡਿੰਗ ਰਾਹੀਂ ਤੁਹਾਡੀ ਬਚਤ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਦਾ ਹੈ। ਨਿਵੇਸ਼ ਅਤੇ ਵਿਆਜ ਦੋਵੇਂ ਟੈਕਸ-ਮੁਕਤ ਹਨ, ਜੋ ਇਸ ਸਕੀਮ ਨੂੰ ਵਧੇਰੇ ਆਕਰਸ਼ਕ ਬਣਾਉਂਦੇ ਹਨ।

1 ਕਰੋੜ ਦਾ ਫੰਡ ਕਿਵੇਂ ਬਣਾਇਆ ਜਾਵੇ?

ਜੇਕਰ ਤੁਸੀਂ 15+5+5 ਦਾ ਫਾਰਮੂਲਾ ਅਪਣਾਉਂਦੇ ਹੋ ਅਤੇ 25 ਸਾਲਾਂ ਲਈ ਹਰ ਸਾਲ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਡਾ ਕੁੱਲ ਨਿਵੇਸ਼ 37.5 ਲੱਖ ਰੁਪਏ ਹੋਵੇਗਾ। 7.1% ਵਿਆਜ ਦਰ ‘ਤੇ, ਇਹ ਫੰਡ 25 ਸਾਲਾਂ ਵਿੱਚ 1 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ, ਜਿਸ ਵਿੱਚ 65.58 ਲੱਖ ਰੁਪਏ ਵਿਆਜ ਵਜੋਂ ਸ਼ਾਮਲ ਕੀਤੇ ਜਾਣਗੇ।

ਮਿਆਦ ਪੂਰੀ ਹੋਣ ਤੋਂ ਬਾਅਦ ਵਿਕਲਪ

ਪਰਿਪੱਕਤਾ ਤੋਂ ਬਾਅਦ, ਪੀਪੀਐਫ ਨੂੰ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ। ਜੇਕਰ ਤੁਸੀਂ ਨਿਵੇਸ਼ ਕਰਨਾ ਜਾਰੀ ਰੱਖਦੇ ਹੋ, ਤਾਂ ਵਿਆਜ ਪਹਿਲਾਂ ਵਾਂਗ ਹੀ ਮਿਲਦਾ ਰਹੇਗਾ। ਬਿਨਾਂ ਨਿਵੇਸ਼ ਦੇ ਵੀ ਜਮ੍ਹਾਂ ਰਕਮ ‘ਤੇ ਵਿਆਜ ਪ੍ਰਾਪਤ ਕੀਤਾ ਜਾ ਸਕਦਾ ਹੈ।

ਟੈਕਸ-ਮੁਕਤ ਆਮਦਨ

1 ਕਰੋੜ ਰੁਪਏ ਦੇ ਫੰਡ ‘ਤੇ 7.1% ਸਲਾਨਾ ਵਿਆਜ ਭਾਵ 7.31 ਲੱਖ ਰੁਪਏ ਤੱਕ ਦੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਪੂਰੀ ਤਰ੍ਹਾਂ ਟੈਕਸ-ਮੁਕਤ ਹੈ, ਜਿਸ ਤੋਂ ਹਰ ਮਹੀਨੇ 60,000 ਰੁਪਏ ਤੱਕ ਦੀ ਆਮਦਨੀ ਕੀਤੀ ਜਾ ਸਕਦੀ ਹੈ।

15 + 5 + 5 ਦਾ ਫਾਰਮੂਲਾ ਕੀ ਹੈ

ਇਸ ਫਾਰਮੂਲੇ ਦੇ ਮੁਤਾਬਕ, ਤੁਹਾਨੂੰ 15 ਸਾਲਾਂ ਲਈ ਹਰ ਸਾਲ 1.5 ਲੱਖ ਰੁਪਏ ਜਮ੍ਹਾ ਕਰਨੇ ਪੈਣਗੇ ਤੇ ਮਿਆਦ ਪੂਰੀ ਹੋਣ ਤੋਂ ਬਾਅਦ, ਇਹ ਰਕਮ 5 ਸਾਲਾਂ ਲਈ ਦੋ ਵਾਰ ਜਮ੍ਹਾ ਕਰਵਾਉਣੀ ਪਵੇਗੀ, ਇਸ ਦੌਰਾਨ ਤੁਹਾਨੂੰ ਹਰ ਸਾਲ 1.5 ਲੱਖ ਰੁਪਏ ਵੀ ਜਮ੍ਹਾਂ ਕਰਾਉਣੇ ਪੈਣਗੇ।
  • ਵੱਧ ਤੋਂ ਵੱਧ ਸਾਲਾਨਾ ਨਿਵੇਸ਼: 1,50,000 ਰੁਪਏ
  • ਵਿਆਜ ਦਰ: 7.1% ਸਾਲਾਨਾ ਮਿਸ਼ਰਿਤ
  • 15 ਸਾਲਾਂ ਵਿੱਚ ਕੁੱਲ ਨਿਵੇਸ਼: 22,50,000 ਰੁਪਏ
  • 15 ਸਾਲਾਂ ਬਾਅਦ ਕਾਰਪਸ ਅਰਥਾਤ ਮਿਆਦ ਪੂਰੀ ਹੋਣ ‘ਤੇ: 40,68,209 ਰੁਪਏ
  • ਵਿਆਜ ਲਾਭ: 18,18,209 ਰੁਪਏ
  • PPF ਖਾਤੇ ਨੂੰ 5+5 ਸਾਲ ਵਧਾਉਣ ‘ਤੇ
  • 25 ਸਾਲਾਂ ਵਿੱਚ ਕੁੱਲ ਨਿਵੇਸ਼: 37,50,000 ਰੁਪਏ
  • 25 ਸਾਲਾਂ ਬਾਅਦ ਕੁੱਲ ਕਾਰਪਸ: 1.03 ਕਰੋੜ ਰੁਪਏ
  • ਵਿਆਜ ਲਾਭ: 65,58,015 ਰੁਪਏ
Previous articlePunjab ‘ਚ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ, Chandigarh ਸਣੇ 9 ਜ਼ਿਲ੍ਹਿਆਂ ‘ਚ ਕੋਲਡ ਵੇਵ ਅਲਰਟ
Next articleGurpreet Singh ਕਤਲ ਕੇਸ ‘ਚ ਵੱਡੀ ਕਾਰਵਾਈ, ਅੰਮ੍ਰਿਤਪਾਲ ‘ਤੇ ਲੱਗਿਆ UAPA

LEAVE A REPLY

Please enter your comment!
Please enter your name here