Home Desh ‘Government ਨੂੰ ਜਗਾਉਣ ਲਈ ਜਾਨਾਂ ਦੀ ਲੋੜ…’, ਕਿਸਾਨ ਦਾ Suicide Note ...

‘Government ਨੂੰ ਜਗਾਉਣ ਲਈ ਜਾਨਾਂ ਦੀ ਲੋੜ…’, ਕਿਸਾਨ ਦਾ Suicide Note ਆਇਆ ਸਾਹਮਣੇ

15
0

 ਸਰਵਣ ਪੰਧੇਰ ਨੇ ਦੇਰ ਸ਼ਾਮ ਆਪਣਾ ਵੀਡੀਓ ਜਾਰੀ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਜੱਥੇਬੰਦੀ ਨੇ ਫੈਸਲਾ ਕੀਤਾ ਹੈ

ਕਿਸਾਨੀ ਮੰਗਾਂ ਨੂੰ ਲੈਕੇ ਹਰਿਆਣਾ ਦੀਆਂ ਸਰਹੱਦਾਂ ਤੇ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਕਿਸਾਨ ਮੋਰਚੇ ਵਿੱਚ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੰਭੂ ਸਰਹੱਦ ‘ਤੇ ਕਿਸਾਨ ਰੇਸ਼ਮ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਕਿਸਾਨ ਕੋਲੋਂ ਇੱਕ ਸੁਸਾਇਡ ਨੋਟ ਮਿਲਿਆ ਹੈ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਸਰਕਾਰ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਅਤੇ 25 ਲੱਖ ਰੁਪਏ ਦੀ ਆਰਥਿਕ ਮਦਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਤਾਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ।

ਸਰਕਾਰ ਨੂੰ ਜਗਾਉਣ ਲਈ ਜਾਨਾਂ ਦੀ ਲੋੜ…

ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਪਹੂਵਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਕਿਸਾਨ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ- ਮੈਂ ਰੇਸ਼ਮ ਸਿੰਘ ਹਾਂ, ਜਗਤਾਰ ਸਿੰਘ ਦਾ ਪੁੱਤਰ, ਪਿੰਡ ਤਰਨਤਾਰਨ ਦਾ ਰਹਿਣ ਵਾਲਾ ਹਾਂ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹਾਂ।
ਮੇਰਾ ਮੰਨਣਾ ਹੈ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੀ ਲੋੜ ਹੈ। ਇਸ ਲਈ, ਸਭ ਤੋਂ ਪਹਿਲਾਂ, ਮੈਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਜਨਮ ਭਾਵੇਂ ਕਿੰਨੇ ਵੀ ਹੋਣ, ਮੈਂ ਇਸ ਕਮੇਟੀ ਦਾ ਮੈਂਬਰ ਬਣਿਆ ਰਹਾਂਗਾ। ਡੱਲੇਵਾਲ ਸਾਹਿਬ ਨੂੰ ਯਾਦ ਰੱਖਦੇ ਹੋਏ, ਮੈਂ ਆਪਣੀ ਜਾਨ ਕੁਰਬਾਨ ਕਰਦਾ ਹਾਂ।

Patiala shambhu border kisan resham singh suicide

ਪੰਧੇਰ ਨੇ ਸਸਕਾਰ ਨਾ ਕਰਨ ਦਾ ਕੀਤਾ ਐਲਾਨ

ਸਰਵਣ ਪੰਧੇਰ ਨੇ ਦੇਰ ਸ਼ਾਮ ਆਪਣਾ ਵੀਡੀਓ ਜਾਰੀ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮ੍ਰਿਤਕ ਰੇਸ਼ਮ ਸਿੰਘ ਦਾ ਨਾ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ। ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਨਿਰਾਸ਼ ਹੋ ਕੇ ਕਿਸਾਨ ਖੁਦਕੁਸ਼ੀ ਕਰ ਲਈ। ਉਸਨੇ ਆਪਣੇ ਸੁਸਾਈਡ ਨੋਟ ਵਿੱਚ ਵੀ ਇਹੀ ਗੱਲ ਲਿਖੀ ਸੀ।
Previous articleLohri ਤੋਂ ਬਾਅਦ Ludhiana ਨੂੰ ਮਿਲੇਗਾ ਨਵਾਂ ਮੇਅਰ, AAP ਕਰ ਰਹੀ ਬਹੁਮਤ ਦਾ ਦਾਅਵਾ
Next article‘ਜਾਨਲੇਵਾ’ ਧੁੰਦ: Jalandhar ਚ ਟਕਰਾਈਆਂ ਬੱਸਾਂ ਤਾਂ Sangrur ‘ਚ PRTC ਕੰਡਕਟਰ ਦੀ ਮੌਤ

LEAVE A REPLY

Please enter your comment!
Please enter your name here