Home Desh ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ਨਾਲ SKM ਦੀ ਬੈਠਕ

ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ਨਾਲ SKM ਦੀ ਬੈਠਕ

21
0

ਕਿਸਾਨ ਅੱਜ ਕੇਂਦਰ ਸਰਕਾਰ ਵੱਲੋਂ ਜਾਰੀ ਡਰਾਫਟ ਖੇਤੀ ਮੰਡੀ ਨੀਤੀ ਦੀਆਂ ਕਾਪੀਆਂ ਸਾੜਨਗੇ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਮਰਨ ਵਰਤ ਦਾ ਅੱਜ 49ਵਾਂ ਦਿਨ ਹੈ। ਡੱਲੇਵਾਲ ਦੇ ਲਈ ਡਾਕਟਰਾਂ ਦੀ ਇੱਕ ਟੀਮ 24 ਘੰਟੇ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਡੱਲੇਵਾਲ ਦਾ ਮਾਸ ਸੁੰਗੜਨ ਲੱਗਾ ਪਿਆ ਹੈ, ਜੋ ਸਥਿਤੀ ਚਿੰਤਾਜਨਕ ਹੈ।

ਦੂਜੇ ਪਾਸੇ ਇਸ ਅੰਦੋਲਨ ਨੂੰ ਲੈ ਕੇ ਪਟਿਆਲਾ ਦੇ ਪਾਤੜਾ ਵਿਖੇ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਸ਼ਾਮਲ ਹੋਣਗੇ। ਮੀਟਿੰਗ ਵਿੱਚ ਐਸਕੇਐਮ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਬਾਰੇ ਚਰਚਾ ਕੀਤੀ ਜਾਵੇਗੀ।

ਜੇਕਰ SKM ਨੂੰ ਸਮਰਥਨ ਮਿਲਦਾ ਹੈ ਤਾਂ ਇਹ ਅੰਦੋਲਨ ਹੋਰ ਵੱਡਾ ਹੋ ਸਕਦਾ ਹੈ, ਕਿਉਂਕਿ SKM ਦੇ ਅਧੀਨ 40 ਦੇ ਕਰੀਬ ਗਰੁੱਪ ਹਨ। ਇਹ ਸਾਰੇ ਇਸ ਅੰਦੋਲਨ ਦਾ ਹਿੱਸਾ ਬਣਨਗੇ। ਨਾਲ ਹੀ ਇਹ ਸੰਘਰਸ਼ ਪੰਜਾਬ ਤੋਂ ਬਾਹਰ ਫੈਲ ਕੇ ਹੋਰਨਾਂ ਸੂਬਿਆਂ ਵਿੱਚ ਵੀ ਪਹੁੰਚੇਗਾ। 3 ਖੇਤੀਬਾੜੀ ਕਾਨੂੰਨ ਦੇ ਖਿਲਾਫ ਦਿੱਲੀ ਵਿੱਚ ਹੋਏ ਅੰਦੋਲਨ ਵਿੱਚ SKM ਪ੍ਰਮੁੱਖ ਸੀ।

ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ

49 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਖਰਾਬ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਪਹਿਲਾਂ ਹੀ ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਉਨ੍ਹਾਂ ਦਾ ਸਰੀਰ ਸੁੰਗੜਨ ਲੱਗਾ ਪਿਆ ਹੈ। ਹਾਲਾਂਕਿ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾਂ ਉਨ੍ਹਾਂ ਦੀ ਨਿਗਰਾਣੀ ਕਰ ਰਹਿਆਂ ਹਨ।

ਪੰਜਾਬ ਸਰਕਾਰ ਨੇ ਧਰਨੇ ਵਾਲੀ ਥਾਂ ਨੇੜੇ ਆਰਜ਼ੀ ਹਸਪਤਾਲ ਅਤੇ ਐਂਬੂਲੈਂਸ ਤਾਇਨਾਤ ਕਰ ਦਿੱਤੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ। ਹਾਲਾਂਕਿ ਡੱਲੇਵਾਲ ਡਾਕਟਰੀ ਦੇਖਭਾਲ ਨਹੀਂ ਕਰ ਰਹੇ ਹਨ। ਇਸ ਮਾਮਲੇ ਦੀ ਸੁਣਵਾਈ ਵੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ।

ਖੇਤੀ ਮੰਡੀ ਨੀਤੀ ਦੀਆਂ ਕਾਪੀਆਂ ਸਾੜਨਗੇ ਕਿਸਾਨ

ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਗਰੁੱਪ 26 ਜਨਵਰੀ ਤੱਕ ਲਗਾਤਾਰ ਖਨੌਰੀ ਸਰਹੱਦ ‘ਤੇ ਆਉਣਗੇ। ਐਤਵਾਰ ਨੂੰ ਹਿਸਾਰ ਤੋਂ ਕਿਸਾਨਾਂ ਦਾ ਇੱਕ ਸਮੂਹ ਬਾਰਡਰ ‘ਤੇ ਪਹੁੰਚਿਆ ਸੀ। ਜਦੋਂਕਿ ਅੱਜ ਸੋਨੀਪਤ ਤੋਂ ਕਿਸਾਨਾਂ ਦਾ ਇੱਕ ਜਥਾ ਖਨੌਰੀ ਬਾਰਡਰ ਪਹੁੰਚੇਗਾ। ਇਸ ਦੇ ਨਾਲ ਹੀ ਕਿਸਾਨ ਕੇਂਦਰ ਸਰਕਾਰ ਵੱਲੋਂ ਜਾਰੀ ਡਰਾਫਟ ਖੇਤੀ ਮੰਡੀ ਨੀਤੀ ਦੀਆਂ ਕਾਪੀਆਂ ਸਾੜਨਗੇ।

Previous articleLohri 2025: ਅੱਜ ਮਨਾਇਆ ਜਾਵੇਗਾ ਲੋਹੜੀ ਦਾ ਤਿਉਹਾਰ, ਜਾਣੋ ਇਸ ਦਾ ਮਹੱਤਵ ਅਤੇ ਇਤਿਹਾਸ
Next articleLohri 2025: ਪੰਜਾਬ ਭਰ ‘ਚ ਲੋਹੜੀ ਦੀ ਧੂਮ, ਸਵੇਰ ਤੋਂ ਹੀ ਪਤੰਗਾਂ ਲੈ ਕੇ ਛੱਤਾਂ ‘ਤੇ ਚੜ੍ਹੇ ਨੌਜਵਾਨ

LEAVE A REPLY

Please enter your comment!
Please enter your name here