Home Desh Punjab ਵਿੱਚ ਸੰਘਣੀ ਧੁੰਦ ਦਾ ਅਲਰਟ,ਕਈ ਥਾਂ ਹੋ ਸਕਦੀ ਹੈ ਹਲਕੀ ਬਾਰਿਸ਼

Punjab ਵਿੱਚ ਸੰਘਣੀ ਧੁੰਦ ਦਾ ਅਲਰਟ,ਕਈ ਥਾਂ ਹੋ ਸਕਦੀ ਹੈ ਹਲਕੀ ਬਾਰਿਸ਼

16
0

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਔਸਤ ਵੱਧ ਤੋਂ ਵੱਧ ਤਾਪਮਾਨ -0.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਘੱਟ ਗਿਆ। ਹਾਲਾਂਕਿ, ਇਹ ਤਾਪਮਾਨ ਸੂਬੇ ਵਿੱਚ ਆਮ ਦੇ ਨੇੜੇ ਹੈ। ਪੰਜਾਬ ਦੇ ਨੇੜੇ ਦੋ ਵੈਸਟਨ ਡਿਸਟਰਵੈਂਸ ਐਕਟਿਵ ਹੋ ਗਏ ਹਨ। ਜਿਸ ਕਾਰਨ ਮੌਸਮ ਵਿਭਾਗ ਨੇ ਅੱਜ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਪ੍ਰਗਟਾਈ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਧੁੰਦ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਯੈਲੋ ਅਲਰਟ ਜਾਰੀ ਹੈ।
ਤਾਪਮਾਨ ਵਿੱਚ ਵਾਧਾ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ। ਅੱਜ ਤੋਂ ਵੈਸਟਨ ਡਿਸਟਰਵੈਂਸ ਵੀ ਹੌਲੀ ਐਕਟਿਵ ਹੋਣੀ ਸ਼ੁਰੂ ਹੋ ਜਾਵੇਗੀ। ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਤੱਕ ਵਧ ਸਕਦਾ ਹੈ। ਜਿਸ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਵੈਸਟਨ ਡਿਸਟਰਵੈਂਸ ਐਕਟਿਵ ਹੋਣ ਦੀ ਸੰਭਾਵਨਾ
ਇੱਕ ਵੈਸਟਨ ਡਿਸਟਰਵੈਂਸ ਜਲਦੀ ਹੀ ਸਰਗਰਮ ਹੋ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 18 ਦਸੰਬਰ ਨੂੰ ਇੱਕ ਨਵਾਂ ਵੈਸਟਨ ਡਿਸਟਰਵੈਂਸ ਵੀ ਸਰਗਰਮ ਹੋ ਰਿਹਾ ਹੈ, ਜੋ ਹਿਮਾਲੀਅਨ ਰੇਂਜ ਨੂੰ ਪ੍ਰਭਾਵਿਤ ਕਰੇਗਾ। ਹਿਮਾਚਲ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਠੰਢ ਵਧੇਗੀ।
ਸਵਾ 10 ਘੰਟਿਆਂ ਦਾ ਰਹੇਗਾ ਦਿਨ
ਸੂਰਜ ਅੱਜ ਸਵੇਰ ਸਮੇਂ 7 ਵਜ ਕੇ 25 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 48 ਮਿੰਟ ਤੇ ਦਿਨ ਢਲ ਜਾਵੇਗਾ। ਇਸ ਅਨੁਸਾਰ ਅੱਜ ਸਵਾ 10 ਘੰਟਿਆਂ ਦਾ ਦਿਨ ਰਹੇਗਾ। ਸਵੇਰ ਦੇ ਟਾਇਮ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਦੁਪਹਿਰ ਸਮੇਂ 18 ਡਿਗਰੀ ਹੋ ਜਾਣ ਦੀ ਸੰਭਾਵਨਾ ਹੈ। ਸ਼ਾਮ ਸਮੇਂ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਇਹ 20 ਡਿਗਰੀ ਤੱਕ ਜਾ ਸਕਦਾ ਹੈ। ਰਾਤ ਨੂੰ ਮੁੜ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਇਹ 10 ਡਿਗਰੀ ਰਹਿਣ ਦੀ ਸੰਭਾਵਨਾ ਹੈ
Previous articleਮਰਨ ਵਰਤ ‘ਤੇ ਬੈਠਿਆ 111 ਕਿਸਾਨਾਂ ਦਾ ਜੱਥਾ, ਕਾਲੇ ਕਪੜੇ ਪਾ ਕੀਤਾ ਰੋਸ ਵਿਖਾਵਾ
Next articleEncounter: ਬਟਾਲਾ ਚ ਹੋਇਆ ਐਨਕਾਉਂਟਰ, ਮੁਲਜ਼ਮ ਨੂੰ ਲੱਗੀ ਗੋਲੀ, ਹੋਈ ਮੌਤ

LEAVE A REPLY

Please enter your comment!
Please enter your name here