Home Crime Encounter: ਬਟਾਲਾ ਚ ਹੋਇਆ ਐਨਕਾਉਂਟਰ, ਮੁਲਜ਼ਮ ਨੂੰ ਲੱਗੀ ਗੋਲੀ, ਹੋਈ ਮੌਤ

Encounter: ਬਟਾਲਾ ਚ ਹੋਇਆ ਐਨਕਾਉਂਟਰ, ਮੁਲਜ਼ਮ ਨੂੰ ਲੱਗੀ ਗੋਲੀ, ਹੋਈ ਮੌਤ

18
0

ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਮਜੀਠਾ (ਅੰਮ੍ਰਿਤਸਰ) ਵਜੋਂ ਹੋਈ ਹੈ।

ਦੇਰ ਰਾਤ ਬਟਾਲਾ ਪੁਲਿਸ ਨੇ ਇੱਕ ਮੁਲਜ਼ਮ ਦਾ ਇਨਕਾਉਂਟਰ ਕਰ ਦਿੱਤਾ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰੰਗੜ ਨੰਗਲ (ਬਟਾਲਾ ਦੇ ਅਧਿਕਾਰ ਖੇਤਰ) ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਗੋਲੀ ਲੱਗਣ ਕਾਰਨ ਇੱਕ ਮੁਲਜ਼ਮ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਟਾਲਾ ਲਿਆਂਦਾ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਲਜ਼ਮ ਰੋਕਣ ਦੀ ਕੋਸ਼ਿਸ ਕੀਤੀ ਸੀ।
ਮ੍ਰਿਤਕ ਤੇ ਇਲਜ਼ਾਮ ਹੈ ਕਿ ਉਸਨੇ ਪੁਲਿਸ ਨੂੰ ਦੇਖਦਿਆਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ ਕੀਤੀ ਅਤੇ ਪੁਲਿਸ ਦੀ ਟੀਮ ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਤੁਰੰਤ ਉਸਦਾ ਪਿੱਛਾ ਕੀਤਾ ਅਤੇ ਗੋਲੀਬਾਰੀ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਅਤੇ ਇਸ ਕਾਰਵਾਈ ਦੌਰਾਨ ਇੱਕ ਪੁਲਿਸ ਅਧਿਕਾਰੀ ਵੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸਦੀ ਹਾਲਤ ਸਥਿਰ ਹੈ। ਅਤੇ ਉਹ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਤਰਨ ਤਾਰਨ ਵਿੱਚ ਹੋਏ ਕਤਲ ਦਾ ਇਲਜ਼ਾਮ
ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਮਜੀਠਾ (ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਵਿਰੁੱਧ ਹਰੀਕੇ ਦੇ ਇੱਕ ਕਮਿਸ਼ਨ ਏਜੰਟ ਰਾਮ ਗੋਪਾਲ ਦੇ ਕਤਲ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਗਿਆ ਸੀ। ਰਣਜੀਤ ਸਿੰਘ ਨੂੰ ਗੈਂਗਸਟਰ ਪ੍ਰਭੂ ਦਾਸੂਵਾਲੀ ਅਤੇ ਡੋਨੀ ਬਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਹ ਉਨ੍ਹਾਂ ਦੇ ਨਿਰਦੇਸ਼ਾਂ ਹੇਠ ਸਰਗਰਮੀ ਨਾਲ ਅਪਰਾਧ ਕਰਦਾ ਸੀ।
Previous articlePunjab ਵਿੱਚ ਸੰਘਣੀ ਧੁੰਦ ਦਾ ਅਲਰਟ,ਕਈ ਥਾਂ ਹੋ ਸਕਦੀ ਹੈ ਹਲਕੀ ਬਾਰਿਸ਼
Next article6 ਵਾਰ ਚੋਂ 2 ਡੂੰਘੇ … ਹਮਲੇ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਸੈਫ ਅਲੀ ਖਾਨ ਦੀ ਕਿਵੇਂ ਹੈ ਹਾਲਤ

LEAVE A REPLY

Please enter your comment!
Please enter your name here