Home Desh Saif Ali Khan ਨੂੰ ICU ਤੋਂ ਕੀਤਾ ਗਿਆ ਸ਼ਿਫਟ, ਇੱਕ ਹਫ਼ਤੇ ਲਈ... Deshlatest News Saif Ali Khan ਨੂੰ ICU ਤੋਂ ਕੀਤਾ ਗਿਆ ਸ਼ਿਫਟ, ਇੱਕ ਹਫ਼ਤੇ ਲਈ ਬੈੱਡ ਰੈਸਟ… ਜਾਣੋ ਹੈਲਥ ਅਪਡੇਟ By admin - January 17, 2025 17 0 FacebookTwitterPinterestWhatsApp ਬਾਲੀਵੁੱਡ ਐਕਟਰ ਸੈਫ ਅਲੀ ਖਾਨ ‘ਤੇ ਵੀਰਵਾਰ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਬਾਲੀਵੁੱਡ ਐਕਟਰ ਸੈਫ ਅਲੀ ਖਾਨ ‘ਤੇ ਵੀਰਵਾਰ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ, ਸੈਫ ਅਲੀ ਖਾਨ ਦਾ ਹੈਲਥ ਅਪਡੇਟ ਜਾਰੀ ਕੀਤੀ ਗਈ ਹੈ। ਅਦਾਕਾਰ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਗਿਆ ਹੈ। ਇਸ ਵੇਲੇ ਸੈਫ ਅਲੀ ਖਾਨ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦਾ ਸਿਹਤ ਬੁਲੇਟਿਨ ਜਾਰੀ ਕੀਤਾ ਗਿਆ ਹੈ। ਸੈਫ ਅਲੀ ਖਾਨ ਦਾ ਹਾਲ ਹੀ ਵਿੱਚ ਲੀਲਾਵਤੀ ਹਸਪਤਾਲ ਵਿੱਚ ਇੱਕ ਸਰਜਰੀ ਹੋਈ ਸੀ ਜਿੱਥੇ ਉਨ੍ਹਾਂ ਦੇ ਪੁੱਤਰ ਇਬਰਾਹਿਮ ਅਲੀ ਖਾਨ ਨੇ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਲਿਆਂਦਾ ਸੀ। ਸਰਜਰੀ ਤੋਂ ਬਾਅਦ ਉਹ ਆਈਸੀਯੂ ਵਿੱਚ ਸਨ। ਹੁਣ ਡਾਕਟਰ ਨੇ ਦੱਸਿਆ ਕਿ ਅਦਾਕਾਰ ਠੀਕ ਤਰੀਕੇ ਨਾਲ ਚੱਲ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਦਰਦ ਨਹੀਂ ਹੈ। ਹਾਲਾਂਕਿ,ਅਦਾਕਾਰ ਨੂੰ ਇੱਕ ਹਫ਼ਤੇ ਲਈ ਬੈੱਡ ਰੈਸਟ ਲੈਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਉਨ੍ਹਾਂਨੂੰ ਮੂਵਮੈਂਟ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸੈਫ ਅਲੀ ਖਾਨ ਦਾ ਹੈਲਥ ਅਪਡੇਟ ਸੈਫ ਅਲੀ ਖਾਨ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ, ਡਾਕਟਰ ਨਿਤਿਨ ਡਾਂਗੇ ਨੇ ਕਿਹਾ ਕਿ 2 ਮਿਲੀਮੀਟਰ ਤੋਂ ਸੈਫ ਦੀ ਰੀੜ੍ਹ ਦੀ ਹੱਡੀ ਬਚੀ ਹੈ,ਹਮਲੇ ਤੋਂ ਬਾਅਦ, ਉਹ ਸ਼ੇਰ ਵਾਂਗ ਖੁਦ ਚੱਲ ਕੇ ਹਸਪਤਾਲ ਪਹੁੰਚੇ ਸਨ। ਅਦਾਕਾਰ ਨੂੰ ਆਈਸੀਯੂ ਤੋਂ ਇੱਕ ਸਪੈਸ਼ਲ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਸਮੇਂ, ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ। ਡਾਕਟਰ ਨੇ ਕਿਹਾ ਕਿ ਸੈਫ ਅਲੀ ਖਾਨ ਨੂੰ ਇੱਕ ਹਫ਼ਤੇ ਲਈ ਮੂਵਮੈਂਟ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਐਕਟਰ ਨੂੰ ਇੰਫੈਕਸ਼ਨ ਦਾ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਮਿਲਣ ਆਉਣ ਵਾਲੇ ਲੋਕਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਉੱਧਰ, ਪੁਲਿਸ ਨੇ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਸ਼ੁੱਕਰਵਾਰ ਸਵੇਰੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਪਿਛਲੇ ਦਿਨ ਤੋਂ ਹੀ ਹਮਲਾਵਰ ਦੀ ਲਗਾਤਾਰ ਭਾਲ ਕਰ ਰਹੀ ਸੀ। 16 ਜਨਵਰੀ ਨੂੰ ਇੱਕ ਆਦਮੀ ਸੈਫ-ਕਰੀਨਾ ਕਪੂਰ ਦੇ ਘਰ ਦਾਖਲ ਹੋਇਆ, ਜਿਸ ਤੋਂ ਬਾਅਦ ਉਸ ਸ਼ਖਸ ਅਤੇ ਸੈਫ ਵਿਚਕਾਰ ਝਗੜਾ ਹੋ ਗਿਆ। ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਇਸ ਸ਼ਖਸ ਨੇ ਸੈਫ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ, ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ, ਹਮਲਾਵਰ ਪਹਿਲਾਂ ਸ਼ਾਹਰੁਖ ਖਾਨ ਦੇ ਘਰ ਪਹੁੰਚਿਆ ਸੀ।