Home Desh ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ 12 ਸਾਲ ਬਾਅਦ ਕੀਤੀ ਸਪੇਸਵਾਕ, ਸੱਤ... Deshlatest NewsPanjabVidesh ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ 12 ਸਾਲ ਬਾਅਦ ਕੀਤੀ ਸਪੇਸਵਾਕ, ਸੱਤ ਮਹੀਨਿਆਂ ‘ਚ ਪਹਿਲੀ ਵਾਰ ਆਈ ਬਾਹਰ By admin - January 17, 2025 18 0 FacebookTwitterPinterestWhatsApp ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਵੀਰਵਾਰ ਨੂੰ ਸਹਿਯੋਗੀ ਨਿਕ ਹੇਗ ਨਾਲ ਸਪੇਸਵਾਕ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲੀ। ਭਾਰਤਵੰਸ਼ੀ ਸੁਨੀਤਾ ਵਿਲੀਅਮਸ ਨੇ ਵੀਰਵਾਰ ਨੂੰ ਸਾਥੀ ਮੁਲਾਜ਼ਮ ਨਿਕ ਹੇਗ ਨਾਲ ਸਪੇਸਵਾਕ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਕਦਮ ਰੱਖਿਆ। ਇਹ ਵਿਲੀਅਮਸ ਦਾ 12ਵਾਂ ਸਾਲਾਂ ’ਚ ਪਹਿਲਾ ਤੇ ਕਰੀਅਰ ਦਾ ਅੱਠਵਾਂ ਸਪੇਸਵਾਕ ਹੈ। ਨਾਸਾ ਨੇ ਕਿਹਾ ਕਿ ਦੋਵੇਂ ਰੱਖ-ਰਖਾਅ ਕਾਰਜ ਕਰਨ ਤੇ ਹਾਰਡਵੇਅਰ ਬਦਲਣ ਦਾ ਕੰਮ ਕਰਨਗੇ। ਇਸ ਦੌਰਾਨ ਵਿਲੀਅਮਸ ਤੇ ਵਿਲਮੋਰ ਦੀ ਧਰਤੀ ’ਤੇ ਵਾਪਸੀ ਮਿਸ਼ਨ ’ਚ ਮੁੜ ਦੇਰੀ ਹੋਵੇਗੀ, ਕਿਉਂਕਿ ਸਪੇਸਐਕਸ ਕਰੂ 10 ਦੇ ਲਾਂਚ ’ਚ ਮਾਰਚ 2025 ਦੇ ਅੰਤ ਤੱਕ ਦੀ ਦੇਰੀ ਹੋ ਗਈ ਹੈ। ਦੋਵਾਂ ਨੇ ਫਰਵਰੀ ’ਚ ਸਪੇਸਐਕਸ ਡ੍ਰੈਗਨ ਕੈਪਸੂਲ ਰਾਹੀਂ ਧਰਤੀ ’ਤੇ ਪਰਤਣਾ ਸੀ। ਇਕ ਪੋਸਟ ’ਚ ਨਾਸਾ ਨੇ ਕਿਹਾ ਕਿ ਸੁਨੀਤਾ ਵਿਲੀਅਮਸ ਤੇ ਨਿਕ ਹੇਗ ਨਿਊਟ੍ਰਾਨ ਸਟਾਰ ਇੰਟੀਰੀਅਰ ਕੰਪੋਜ਼ਿਸ਼ਨ ਐਕਸਪਲੋਰਰ ਐਕਸ ਰੇਅ ਟੈਲੀਸਕੋਪ ਦੀ ਮੁਰੰਮਤ ਸਮੇਤ ਸਟੇਸ਼ਨ ਦੇ ਅਪਡੇਸ਼ਨ ਲਈ ਸਪੇਸ ਸਟੇਸ਼ਨ ਦੇ ਬਾਹਰ ਕਦਮ ਰੱਖ ਰਹੇ ਹਨ। ਵਿਲੀਅਮਸ ਤੇ ਹੇਗ ਇਕ ਰੇਟ ਜਾਇਰੋ ਅਸੈਂਬਲੀ ਨੂੰ ਬਦਲਣ ਲਈ ਕੰਮ ਕਰਨਗੇ ਜਿਹੜੇ ਸਟੇਸ਼ਨ ਲਈ ਓਰੀਐਂਟੇਸ਼ਨ ਕੰਟਰੋਲ ਮੁਹੱਈਆ ਕਰਨ ’ਚ ਮਦਦ ਕਰਦਾ ਹੈ। ਉਹ ਅੰਤਰਰਾਸ਼ਟਰੀ ਡਾਕਿੰਗ ਅਡਾਪਟਰਾਂ ’ਚੋਂ ਇਕ ’ਤੇ ਨੇਵੀਗੇਸ਼ਨਲ ਡਾਟਾ ਲਈ ਵਰਤੇ ਜਾਣ ਵਾਲੇ ਰਿਫਲੈਕਟਰ ਡਿਵਾਈਸ ਨੂੰ ਵੀ ਬਦਲਣਗੇ। ਇਹ ਜੋੜੀ ਕੁਨੈਕਟਰ ਟੂਲ ਦੀ ਜਾਂਚ ਕਰੇਗੀ, ਜਿਨ੍ਹਾਂ ਦੀ ਵਰਤੋਂ ਅਲਫਾ ਮੈਗਨੇਟਿਕ ਸਪੇਸਟ੍ਰੋਮੀਟਰ ’ਤੇ ਭਵਿੱਖ ਦੇ ਰੱਖ-ਰਖਾਅ ਕੰਮ ਲਈ ਕੀਤਾ ਜਾਵੇਗਾ। ਨਾਸਾ ਨੇ ਕਿਹਾ ਕਿ ਇਕ ਹੋਰ ਸਪੇਸਵਾਕ 23 ਫਰਵਰੀ ਨੂੰ ਸਵੇਰੇ 8.15 ਵਜੇ ਸ਼ੁਰੂ ਹੋਵੇਗਾ।