Home latest News Mossewala ਦੇ ਨਵੇਂ ਗੀਤ ਦਾ ਪੋਸਟਰ ਜਾਰੀ, 23 January ਨੂੰ ਹੋਵੇਗਾ ਰਿਲੀਜ਼

Mossewala ਦੇ ਨਵੇਂ ਗੀਤ ਦਾ ਪੋਸਟਰ ਜਾਰੀ, 23 January ਨੂੰ ਹੋਵੇਗਾ ਰਿਲੀਜ਼

16
0

Mossewala ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ “ਲਾਕ” ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੇ ਹਨ ਜਦੋਂ ਕਿ, ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ। ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ‘ਤੇ ਜਾਰੀ ਕੀਤਾ ਗਿਆ ਹੈ। ਨਿਰਮਾਤਾ ਦ ਕਿਡ ਨੇ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ – ਆਲੇ ਦੁਆਲੇ ਦੇਖੋ, ਅਸੀਂ ਨੇਤਾ ਹਾਂ। ਅਸੀਂ ਜੋ ਵੀ ਕਰਾਂਗੇ, ਅਸੀਂ ਦੇਖਾਂਗੇ ਅਤੇ ਬਾਕੀ ਸਾਰੇ ਵੀ ਉਹੀ ਕਰਨ ਦੀ ਕੋਸ਼ਿਸ਼ ਕਰਨਗੇ।
ਮੌਤ ਤੋਂ ਬਾਅਦ 8 ਗੀਤ ਰਿਲੀਜ਼
ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਹਨਾਂ ਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਹਨਾਂ ਦਾ ਦੂਜਾ ਗੀਤ ‘ਵਾਰ’ 8 ਨਵੰਬਰ, 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ, 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਹਨਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ 6ਵਾਂ ਗੀਤ ‘ਡ੍ਰਿਪੀ’ 2 ਫਰਵਰੀ, 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ, 2024 ਨੂੰ ਅਤੇ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਹੋਇਆ।
Fans ਕਰਦੇ ਹਨ ਨਵੇਂ ਗੀਤ ਦੀ ਉਡੀਕ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਗੀਤਾਂ ਰਾਹੀਂ ਸਿੱਧੂ ਨੂੰ ਜਿਉਂਦਾ ਰੱਖਣਗੇ। ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਫੈਨਸ ਨਵੇਂ ਗੀਤਾਂ ਦਾ ਇੰਤਜ਼ਾਰ ਬੇ-ਸਬਰੀ ਨਾਲ ਕਰਦੇ ਹਨ। ਜੇਕਰ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਪਹਿਲੇ ਗੀਤ SYL ਦੀ ਤਾਂ ਯੂ-ਟਿਊਬ ਤੇ (ਮੂਸੇਵਾਲਾ ਦੇ ਆਫੀਸੀਅਲ ਪੇਜ਼ ਉੱਪਰ) 15 ਮਿਲੀਅਨ ਲੋਕ ਸੁਣ ਚੁੱਕੇ ਹਨ। ਉਹਨਾਂ ਦਾ ਅੱਠਵਾਂ ਗੀਤ ਜੋ ਕਿ 30 ਅਗਸਤ 2024 ਨੂੰ ਕੀਤਾ ਗਿਆ ਸੀ। ਉਸ ਨੂੰ 31 ਮਿਲੀਅਨ ਤੋਂ ਜ਼ਿਆਦਾ ਲੋਕ ਸੁਣ ਚੁੱਕੇ ਹਨ।
Previous articleਨਵੇਂ ਪੇਅ Commission ਦੇ ਕੀ ਮਿਲਣਗੇ ਫਾਇਦੇ, ਜਾਣੋਂ A To Z
Next article53 ਦਿਨ ਚ 20 ਕਿਲੋ ਘਟਿਆ ਡੱਲੇਵਾਲ ਦਾ ਵਜ਼ਨ, ਕਿਸਾਨਾਂ ਨੇ ਸਰਕਾਰ ਤੇ ਚੁੱਕੇ ਸਵਾਲ

LEAVE A REPLY

Please enter your comment!
Please enter your name here