Home Desh 7 February ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਨਹੀਂ ਹੋਵੇਗੀ Punjab 95, Diljit...

7 February ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਨਹੀਂ ਹੋਵੇਗੀ Punjab 95, Diljit Dosanjh ਨੇ ਦਿੱਤੀ ਜਾਣਕਾਰੀ

13
0

ਫਿਲਮ ਪਹਿਲਾਂ ਹੀ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਸੀ।

ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਨੇ ਖੁਦ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਹ ਫਿਲਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਸਨੀਕ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਇਸਦੀ ਰਿਲੀਜ਼ ਨੂੰ ਲੈ ਕੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ।
ਇਹ ਫਿਲਮ ਪਹਿਲਾਂ ਹੀ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਸੀ। ਕਿਉਂਕਿ, ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਪਰ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਖਾਲੜਾ ਦੇ ਆਪਣੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਫਿਲਮ ਭਾਰਤੀ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ। ਇੰਨਾ ਹੀ ਨਹੀਂ, ਫਿਲਮ ਦਾ ਟੀਜ਼ਰ ਵੀ ਭਾਰਤ ਵਿੱਚ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।
ਦਿਲਜੀਤ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਪੋਸਟ

ਇੰਸਟਾ ਤੇ ਪਾਈ ਪੋਸਟ

ਦਿਲਜੀਤ ਦੋਸਾਂਝ ਨੇ ਖੁਦ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕੀਤੀ ਸੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਸੀ ਕਿ ਇਹ ਫਿਲਮ 7 ਫਰਵਰੀ ਨੂੰ ਵਿਦੇਸ਼ਾਂ (ਆਸਟ੍ਰੇਲੀਆ, ਯੂਕੇ (ਯੂਨਾਈਟਿਡ ਕਿੰਗਡਮ), ਕੈਨੇਡਾ ਅਤੇ ਅਮਰੀਕਾ) ਵਿੱਚ ਰਿਲੀਜ਼ ਹੋ ਰਹੀ ਹੈ। ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ। ਦਿਲਜੀਤ ਨੇ ਪੋਸਟ ਵਿੱਚ ਲਿਖਿਆ – ਪੂਰੀ ਫਿਲਮ, ਕੋਈ ਕੱਟ ਨਹੀਂ। ਦਿਲਜੀਤ ਦੀ ਪੋਸਟ ਤੋਂ ਇਹ ਸਪੱਸ਼ਟ ਸੀ ਕਿ ਇਹ ਫਿਲਮ ਹੁਣ ਬਿਨਾਂ ਕਿਸੇ ਕੱਟ ਦੇ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦੀ ਰਿਲੀਜ਼ ਨੂੰ ਦੇਖਦੇ ਹੋਏ, ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਰਿਲੀਜ਼ ਸੰਗੀਤ ਐਲਬਮ ਦੀ ਤਰੀਕ ਵੀ ਮੁਲਤਵੀ ਕਰ ਦਿੱਤੀ ਸੀ। ਦਿਲਜੀਤ ਨੇ ਹਾਲ ਹੀ ਵਿੱਚ ਦਿਲ ਲੁਮਿਨਾਤੀ ਟੂਰ ਦਾ ਆਯੋਜਨ ਕੀਤਾ ਅਤੇ ਦੇਸ਼ ਭਰ ਵਿੱਚ ਲਾਈਵ ਕੰਸਰਟ ਕੀਤੇ। ਇਸ ਤੋਂ ਬਾਅਦ, 1 ਜਨਵਰੀ ਨੂੰ, ਉਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਜਦੋਂ ਦਿਲਜੀਤ ਨੇ ਪੀਐਮ ਮੋਦੀ ਨੂੰ ਸਲਾਮ ਕੀਤਾ ਤਾਂ ਪੀਐਮ ਨੇ ਵੀ ਸਤਿ ਸ਼੍ਰੀ ਅਕਾਲ ਕਹਿ ਕੇ ਦੋਸਾਂਝ ਦਾ ਸਵਾਗਤ ਕੀਤਾ।
Previous articleਆਉਂਦਿਆਂ ਹੀ ਟਰੰਪ ਨੇ ਬਦਲ ਦਿੱਤੇ ਬਿਡੇਨ ਦੇ ਫੈਸਲੇ, ਜਾਣੋ ਦੁਨੀਆਂ ਤੇ ਕੀ ਪਵੇਗਾ ਅਸਰ ?
Next articleDallewal ਦੀ ਸਿਹਤ ਚ ਥੋੜ੍ਹਾ ਸੁਧਾਰ, 57ਵੇਂ ਦਿਨ ਵਿੱਚ ਦਾਖਿਲ ਹੋਇਆ ਮਰਨ ਵਰਤ

LEAVE A REPLY

Please enter your comment!
Please enter your name here