Home Desh Ludhiana: ਮੈਂ ਚੋਰ ਹਾਂ… ਗਲੇ ਵਿੱਚ ਪਾਈ ਤਖਤੀ, ਮੂੰਹ ਕੀਤਾ ਕਾਲਾ… ਹੁਣ... Deshlatest NewsPanjab Ludhiana: ਮੈਂ ਚੋਰ ਹਾਂ… ਗਲੇ ਵਿੱਚ ਪਾਈ ਤਖਤੀ, ਮੂੰਹ ਕੀਤਾ ਕਾਲਾ… ਹੁਣ ਮਹਿਲਾ ਕਮਿਸ਼ਨ ਨੇ ਪ੍ਰਸ਼ਾਸਨ ਤੋਂ ਮੰਗੀ Report By admin - January 22, 2025 13 0 FacebookTwitterPinterestWhatsApp ਪੁਲਿਸ ਨੂੰ ਸੂਚਿਤ ਕੀਤੇ ਬਿਨਾਂ, ਮਾਲਕ ਨੇ ਸਿਆਹੀ ਮੰਗਵਾਈ ਅਤੇ ਪੰਜਾਂ ਦੇ ਮੂੰਹ ਕਾਲੇ ਕਰ ਦਿੱਤੇ ਲੁਧਿਆਣਾ ਵਿੱਚ ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੇ ਮੂੰਹ ਕਾਲੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੂੰ ਆਂਢ-ਗੁਆਂਢ ਵਿੱਚ ਘੁੰਮਾਇਆ। ਮਾਲਕ ਨੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਦੇ ਗਲੇ ਵਿੱਚ ਤਖ਼ਤੀਆਂ ਵੀ ਪਾ ਦਿੱਤੀਆਂ। ਤਖ਼ਤੀ ‘ਤੇ ਲਿਖਿਆ ਸੀ, ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਕਬੂਲ ਕਰ ਰਹੀ ਹਾਂ।’ ਇਨ੍ਹਾਂ ਵਿੱਚੋਂ ਇੱਕ ਕੁੜੀ ਦਾ ਵਿਆਹ ਤੈਅ ਹੋ ਗਿਆ ਹੈ। ਉਹ ਕੁਝ ਦਿਨਾਂ ਬਾਅਦ ਵਿਆਹ ਆਉਣ ਵਾਲਾ ਹੈ। ਇਹ ਘਟਨਾ ਬਹਾਦੁਰ ਕੇ ਰੋਡ ‘ਤੇ ਏਕਜੋਤ ਨਗਰ ਵਿੱਚ ਵਾਪਰੀ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ, ਲੋਕਾਂ ਨੇ ਪਰਿਵਾਰ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਨੌਜਵਾਨ ਤਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਉਹਨਾਂ ਦੇ ਪਿੱਛੇ-ਪਿੱਛੇ ਵੀ ਚਲ ਰਹੇ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਕਿਹਾ ਹੈ ਕਿ ਉਹ ਕਾਰਵਾਈ ਕਰੇਗੀ। ਪੀੜਤਾਂ ਤੇ ਚੋਰੀ ਕਰਨ ਦਾ ਇਲਜ਼ਾਮ ਏਕਜੋਤ ਨਗਰ ਵਿੱਚ ਇੱਕ ਫੈਕਟਰੀ ਚਲਾ ਰਹੇ ਵਿਅਕਤੀ ਨੇ ਕੰਮ ਕਰਨ ਵਾਲੀ ਔਰਤ ਅਤੇ ਉਹਨਾਂ ਦੇ ਬੱਚਿਆਂ ਉੱਪਰ ਕੱਪੜੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ। ਮਾਲਕ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਅਤੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਨੂੰ ਬੁਲਾਇਆ। ਮਾਲਕ ਨੇ ਕਿਹਾ ਕਿ ਫੈਕਟਰੀ ਵਿੱਚੋਂ ਕਈ ਦਿਨਾਂ ਤੋਂ ਕੱਪੜਾ ਚੋਰੀ ਹੋ ਰਿਹਾ ਸੀ। ਇਹ ਚੋਰੀ ਉਹਨਾਂ ਨੇ ਕੀਤੀ ਹੈ। ਇਸ ਤੋਂ ਬਾਅਦ ਉੱਥੇ ਹੰਗਾਮਾ ਸ਼ੁਰੂ ਹੋ ਗਿਆ। ਪੁਲਿਸ ਨੂੰ ਸੂਚਿਤ ਕੀਤੇ ਬਿਨਾਂ, ਮਾਲਕ ਨੇ ਸਿਆਹੀ ਮੰਗਵਾਈ ਅਤੇ ਪੰਜਾਂ ਦੇ ਮੂੰਹ ਕਾਲੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਉੱਥੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ, ਉਸਨੇ ਤਖ਼ਤੀ ‘ਤੇ ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਸਵੀਕਾਰ ਕਰਦੀ ਹਾਂ’ ਲਿਖਵਾਇਆ ਅਤੇ ਇਹਨਾਂ ਪੰਜਾਂ ਦੇ ਗਲੇ ਵਿੱਚ ਪਾ ਦਿੱਤਾ। ਇਸ ਤੋਂ ਮਗਰੋਂ ਇਹਨਾਂ ਨੂੰ ਘੁੰਮਾਇਆ ਗਿਆ ਅਤੇ ਵੀਡੀਓ ਵਿੱਚ ਕੁੱਝ ਲੋਕ ਹੂਟਿੰਗ ਕਰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਮੁਲਜ਼ਮਾਂ ਤੇ ਕਈ ਕਾਰਵਾਈ ਕਰਦੀ ਹੈ। ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਸੋ ਮੋਟੋ ਨੋਟਿਸ ਲੈਂਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ 23 ਜਨਵਰੀ ਤੱਕ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ।