Home Desh ਗਣਰਾਜ ਦਿਹਾੜੇ ਮੌਕੇ 17 ਪੁਲਿਸ ਅਫ਼ਸਰ ਹੋਣਗੇ ਸਨਮਾਨਿਤ, ਮਿਲੇਗਾ ਰਾਸ਼ਟਰਪਤੀ ਮੈਡਲ

ਗਣਰਾਜ ਦਿਹਾੜੇ ਮੌਕੇ 17 ਪੁਲਿਸ ਅਫ਼ਸਰ ਹੋਣਗੇ ਸਨਮਾਨਿਤ, ਮਿਲੇਗਾ ਰਾਸ਼ਟਰਪਤੀ ਮੈਡਲ

16
0

ਪੰਜਾਬ ਦੇ ਦੋ ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। 

ਗਣਤੰਤਰ ਦਿਵਸ 2025 ਦੇ ਮੌਕੇ ‘ਤੇ, ਕੇਂਦਰ ਵੱਲੋਂ ਉਨ੍ਹਾਂ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਕੁੱਲ 17 ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ “ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (PSM)” ਅਤੇ “ਮੈਰੀਟੋਰੀਅਸ ਸਰਵਿਸ ਮੈਡਲ (MSM)” ਸ਼ਾਮਲ ਹਨ।
ਪੰਜਾਬ ਦੇ ਦੋ ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜੇਸ਼ ਕੁਮਾਰ ਜੈਸਵਾਲ ਵਧੀਕ ਡਾਇਰੈਕਟਰ ਜਨਰਲ ਅਤੇ ਨੀਲਾਭ ਕਿਸ਼ੋਰ ਵਧੀਕ ਡਾਇਰੈਕਟਰ ਜਨਰਲ ਨੂੰ ਪੀਐਸਐਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹਨਾਂ ਅਧਿਕਾਰੀਆਂ ਦਾ ਹੋਵੇਗਾ ਸਨਮਾਨ
  1. ਧਨਪ੍ਰੀਤ ਕੌਰ, ਇੰਸਪੈਕਟਰ ਜਨਰਲ, ਪੰਜਾਬ
  2. ਤਜਿੰਦਰਜੀਤ ਸਿੰਘ ਵਿਰਕ, ਸਹਾਇਕ ਇੰਸਪੈਕਟਰ ਜਨਰਲ, ਪੰਜਾਬ
  3. ਸਤੀਸ਼ ਕੁਮਾਰ, ਸਬ ਇੰਸਪੈਕਟਰ, ਪੰਜਾਬ
  4. ਸੁਖਬੀਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
  5. ਇਕਬਾਲ ਸਿੰਘ, ਸਬ ਇੰਸਪੈਕਟਰ, ਪੰਜਾਬ
  6. ਬਲਵੀਰ ਚੰਦ, ਸਬ ਇੰਸਪੈਕਟਰ, ਪੰਜਾਬ
  7. ਜਗਰੂਪ ਸਿੰਘ, ਇੰਸਪੈਕਟਰ, ਪੰਜਾਬ
  8. ਹਰਪਾਲ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
  9. ਬਲਬੀਰ ਚੰਦ, ਸਬ ਇੰਸਪੈਕਟਰ, ਪੰਜਾਬ
  10. ਅਮਰੀਕ ਸਿੰਘ, ਇੰਸਪੈਕਟਰ, ਪੰਜਾਬ
  11. ਲਖਵੀ ਆਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
  12. ਹਰਵਿੰਦਰ ਕੁਮਾਰ, ਹੈੱਡ ਕਾਂਸਟੇਬਲ, ਪੰਜਾਬ
  13. ਬਲਵਿੰਦਰ ਸਿੰਘ, ਇੰਸਪੈਕਟਰ, ਪੰਜਾਬ
  14. ਇੰਦਰਦੀਪ ਸਿੰਘ, ਇੰਸਪੈਕਟਰ, ਪੰਜਾਬ
  15. ਡਿੰਪਲ ਕੁਮਾਰ, ਸਹਾਇਕ ਸਬ ਇੰਸਪੈਕਟਰ, ਪੰਜਾਬ
Previous articleਪੁਰਾਣੀ ਜ਼ਿੰਦਗੀ ਨੂੰ ਪਿੱਛੇ ਛੱਡ ਕੀਤਾ ਪਿੰਡ ਦਾਨ … ਮਮਤਾ ਕੁਲਕਰਨੀ ਹੁਣ ਕਹੀ ਜਾਵੇਗੀ ਮਹਾਮੰਡੇਲਸ਼ਵਰ ਸ਼੍ਰੀ ਯਮਾਈ ਮਮਤਾ ਨੰਦ ਗਿਰੀ
Next articleKulhad Pizza Couple ਨੇ UK ਜਾ ਕੀਤਾ ਧਮਾਕਾ, ਗਾਇਕੀ ‘ਚ ਰੱਖਿਆ ਕਦਮ; ਪਹਿਲਾ ਗੀਤ ਹੋਇਆ ਰਿਲੀਜ਼

LEAVE A REPLY

Please enter your comment!
Please enter your name here