Home Desh Kulhad Pizza Couple ਨੇ UK ਜਾ ਕੀਤਾ ਧਮਾਕਾ, ਗਾਇਕੀ ‘ਚ ਰੱਖਿਆ ਕਦਮ;...

Kulhad Pizza Couple ਨੇ UK ਜਾ ਕੀਤਾ ਧਮਾਕਾ, ਗਾਇਕੀ ‘ਚ ਰੱਖਿਆ ਕਦਮ; ਪਹਿਲਾ ਗੀਤ ਹੋਇਆ ਰਿਲੀਜ਼

15
0

ਪੰਜਾਬ ਦੇ ਸ਼ਹਿਰ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। 

ਪੰਜਾਬ ਦੇ ਸ਼ਹਿਰ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਵਿਵਾਦਾਂ ਵਿਚਾਲੇ ਇਹ ਕਪਲ ਹੁਣ ਇੰਗਲੈਂਡ ਪਹੁੰਚ ਚੁੱਕਿਆ ਹੈ। ਇਸ ਗੱਲ ਦੀ ਪੁਸ਼ਟੀ ਸਹਿਜ ਅਰੋੜਾ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਕੀਤੀ ਹੈ।
ਜਿੱਥੇ ਪਹਿਲਾਂ ਉਨ੍ਹਾਂ ਨੇ ਹਵਾਈ ਅੱਡੇ ‘ਤੇ ਪਹੁੰਚਣ ਦਾ ਵੀਡੀਓ ਪੋਸਟ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਕਾਰ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਸਹਿਜ ਅਰੋੜਾ ਇੱਥੇ ਪਹੁੰਚਣ ਤੋਂ ਬਾਅਦ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।
ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲਾ ਕੁੱਲ੍ਹੜ ਪੀਜ਼ਾ ਕਪਲ ਸਾਊਥ ਹਾਲ ਸਥਿਤ ਗੁਰੂਘਰ ਵਿਖੇ ਪਹੁੰਚਿਆ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ। ਇਸ ਦੌਰਾਨ, ਉਹ ਗੁਰਦੁਆਰੇ ਦੀ ਪਾਰਕਿੰਗ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਖੜ੍ਹੇ ਦੇਖ ਕੇ ਹੈਰਾਨ ਰਹਿ ਗਿਆ।
ਗੁਰਪ੍ਰੀਤ ਨੂੰ ਉਸਦੇ ਬੱਚੇ ਨਾਲ ਗੁਰਦੁਆਰਾ ਸਾਹਿਬ ਵਿਖੇ ਦੇਖਿਆ ਗਿਆ, ਜਿੱਥੇ ਦੋਵਾਂ ਨੇ ਦੱਸਿਆ ਕਿ ਯੂਕੇ ਆਉਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਦੀ ਸਿਹਤ ਵਿਗੜ ਗਈ ਸੀ, ਅਸਲ ਵਿੱਚ ਉਸਨੂੰ ਜ਼ੁਕਾਮ ਸੀ, ਹੁਣ ਉਹ ਥੋੜ੍ਹਾ ਠੀਕ ਹੈ।
ਸਹਿਜ਼ ਅਰੋੜਾ ਨੇ ਗਾਇਕੀ ਦਾ ਸਫਰ ਕੀਤਾ ਸ਼ੁਰੂ 
ਇਸਦੇ ਨਾਲ ਹੀ ਦੱਸ ਦੇਈਏ ਕਿ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਣ ਤੋਂ ਬਾਅਦ ਹੁਣ ਸਹਿਜ਼ ਅਰੋੜਾ ਗਾਇਕੀ ਵਿੱਚ ਵੀ ਕਦਮ ਰੱਖਣ ਜਾ ਰਿਹਾ ਹੈ। ਉਸਦੇ ਵੱਲੋਂ ਪਹਿਲਾ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਹੈ।
ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਇੱਕ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਆਖਿਰ ਹੁਣ ਸਹਿਜ ਅਰੋੜਾ ਦੇ ਵੱਲੋਂ ਗੀਤ ਦੇ ਰਾਹੀਂ ਕੀ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਉੱਪਰ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ।
Previous articleਗਣਰਾਜ ਦਿਹਾੜੇ ਮੌਕੇ 17 ਪੁਲਿਸ ਅਫ਼ਸਰ ਹੋਣਗੇ ਸਨਮਾਨਿਤ, ਮਿਲੇਗਾ ਰਾਸ਼ਟਰਪਤੀ ਮੈਡਲ
Next articleKiratpur Sahib-Mahitpur Highway ਹੋਵੇਗਾ ਫੋਰ ਲੇਨ, 3 ਕੰਪਨੀਆਂ ਬਣਾਉਣਗੀਆਂ ਊਨਾ ਦਾ ਸਫਰ ਆਸਾਨ

LEAVE A REPLY

Please enter your comment!
Please enter your name here