Home Desh ਦਿੱਲੀ ਚੋਣਾਂ ‘ਚ ਕਾਂਗਰਸੀ ਆਗੂ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੱਤ ਹਲਕਿਆਂ... Deshlatest NewsPanjabRajniti ਦਿੱਲੀ ਚੋਣਾਂ ‘ਚ ਕਾਂਗਰਸੀ ਆਗੂ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੱਤ ਹਲਕਿਆਂ ਦੇ ਬਣਾਏ ਇੰਚਾਰਜ, ਤਿੰਨ ਆਗੂ ਪਹਿਲਾਂ ਹੀ ਸਟਾਰ ਪ੍ਰਚਾਰਕ By admin - January 27, 2025 13 0 FacebookTwitterPinterestWhatsApp ਕਾਂਗਰਸ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਦਿੱਲੀ ‘ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਕਾਲਕਾ, ਨਵੀਂ ਦਿੱਲੀ, ਮਾਲਵੀਆ ਨਗਰ, ਅੰਬੇਡਕਰ ਨਗਰ, ਦਿੱਲੀ ਕੈਂਟ, ਰਾਜੌਰੀ ਗਾਰਡਨ ਅਤੇ ਹਰੀ ਨਗਰ ਸ਼ਾਮਲ ਹਨ। ਪੰਜਾਬ ਦੇ ਵੋਟਰਾਂ ਦੀ ਗਿਣਤੀ ਇੱਥੇ ਜ਼ਿਆਦਾ ਹੈ। ਪੰਜਾਬ ਦੇ ਤਿੰਨ ਆਗੂ ਕਾਂਗਰਸ ਦੇ ਸਟਾਰ ਪ੍ਰਚਾਰਕ ਇਸ ਤੋਂ ਪਹਿਲਾਂ 17 ਜਨਵਰੀ ਨੂੰ ਕਾਂਗਰਸ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਵਿੱਚ ਪੰਜਾਬ ਦੇ ਹੀ ਤਿੰਨ ਆਗੂ ਸ਼ਾਮਲ ਸਨ। ਜਿਸ ਵਿੱਚ ਰੰਧਾਵਾ ਦਾ ਨਾਂ ਸ਼ਾਮਲ ਨਹੀਂ ਸੀ। ਇਨ੍ਹਾਂ ਆਗੂਆਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਸਨ। ਜਦੋਂਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਹਰਿਆਣਾ ਦੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੂਰਜੇਵਾਲਾ, ਦੀਪੇਂਦਰ ਸਿੰਘ ਹੁੱਡਾ ਸ਼ਾਮਲ ਹਨ। AAP ਦੇ ਸਟਾਰ ਪ੍ਰਚਾਰਕਾਂ ‘ਚ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਦੇ ਆਗੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਪਹਿਲਾਂ ਨਾਂ ਸੀ.ਐਮ ਭਗਵੰਤ ਮਾਨ ਦਾ ਹੈ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਗੁਰਮੀਤ ਸਿੰਘ ਮੀਤ ਹੇਅਰ, ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਜੋਤ ਬੈਂਸ, ਹਰਭਜਨ ਸਿੰਘ ਈ.ਟੀ.ਓ., ਡਾ: ਬਲਬੀਰ, ਲਾਲਜੀਤ ਸਿੰਘ ਭੁੱਲਰ, ਤਰਨਪ੍ਰੀਤ ਸਿੰਘ ਸੋਂਧ , ਡਾ.ਰਵਜੋਤ ਸਿੰਘ, ਹਰਦੀਪ ਮੁੰਡੀਆ, ਬਲਜਿੰਦਰ ਕੌਰ ਅਤੇ ਸ਼ੈਰੀ ਕਲਸੀ ਸ਼ਾਮਲ ਹਨ।