Home Desh Ludhiana ਦੇ ਹਯਾਤ ਹੋਟਲ ‘ਚ ਰੁਕੇ ਕਾਂਗਰਸੀ ਕੌਂਸਲਰ, ਚੰਡੀਗੜ੍ਹ ਚ ਮੇਅਰ ਬਣਾਉਣ... Deshlatest NewsPanjabRajniti Ludhiana ਦੇ ਹਯਾਤ ਹੋਟਲ ‘ਚ ਰੁਕੇ ਕਾਂਗਰਸੀ ਕੌਂਸਲਰ, ਚੰਡੀਗੜ੍ਹ ਚ ਮੇਅਰ ਬਣਾਉਣ ਦਾ ਕੀਤਾ ਦਾਅਵਾ By admin - January 29, 2025 12 0 FacebookTwitterPinterestWhatsApp ਸੀਨੀਅਰ ਡਿਪਟੀ ਮੇਅਰ ਦੇ ਉਮੀਦਵਾਰ ਵੀ ਹੋਟਲ ਦੇ ਵਿੱਚ ਰੁਕੇ ਹੋਏ ਹਨ। ਚੰਡੀਗੜ੍ਹ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਜੋੜ-ਤੋੜ ਦੀ ਰਾਜਨੀਤੀ ਸਿਖਰਾਂ ‘ਤੇ ਚੱਲ ਰਹੀ ਹੈ। ਇਸੇ ਨੂੰ ਲੈ ਕੇ ਹੁਣ ਕਾਂਗਰਸ ਨੇ ਆਪਣੇ ਜਿੱਤੇ ਹੋਏ 6 ਕੌਂਸਲਰ ਲੁਧਿਆਣਾ ਦੇ ਹਯਾਤ ਹੋਟਲ ਦੇ ਵਿੱਚ ਠਹਿਰਾਏ ਹੋਏ ਹਨ। ਇਨ੍ਹਾਂ ਨੇ ਪੱਤਰਕਾਰਾਂ ਨੇ ਨਾਲ ਗੱਲਬਾਤ ਵੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਾਉਣਗੇ। ਸੀਨੀਅਰ ਡਿਪਟੀ ਮੇਅਰ ਦੇ ਉਮੀਦਵਾਰ ਵੀ ਹੋਟਲ ਦੇ ਵਿੱਚ ਰੁਕੇ ਹੋਏ ਹਨ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਭਾਜਪਾ ਸਾਨੂੰ ਡਰਾ ਧਮਕਾਰ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਵੱਡੀਆਂ ਆਫਰਾਂ ਵੀ ਦੇ ਰਹੀ ਹੈ, ਪਰ ਉਹ ਪਾਰਟੀ ਦੇ ਨਾਲ ਖੜ੍ਹੇ ਹਨ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਜਿਸ ਤਰ੍ਹਾਂ ਭਾਜਪਾ ਦੇ ਧੱਕੇਸ਼ਾਹੀ ਕੀਤੀ ਸੀ ਤੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੂੰ ਇਨਸਾਫ ਮਿਲਿਆ ਸੀ। ਇਸ ਵਾਰ ਵੀ ਉਹ ਆਪਣਾ ਮੇਅਰ ਚੰਡੀਗੜ੍ਹ ਦੇ ਵਿੱਚ ਬਣਾਉਣਗੇ। ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪ ਨਾਲ ਕੋਈ ਗਠਜੋੜ ਨਹੀਂ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਭਾਜਪਾ ਤੋਂ ਨਿਜਾਤ ਦਵਾਉਣ ਦੇ ਲਈ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦਾ ਮੇਅਰ ਉਮੀਦਵਾਰ ਹੋਵੇਗਾ। ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਜਾਂ ਫਿਰ ਡਿਪਟੀ ਮੇਅਰ ਉਮੀਦਵਾਰ ਹੋਵੇਗਾ। ਉਹਨਾਂ ਕਿਹਾ ਕਿ ਉਹ ਫਰੀਦਕੋਟ ਵੀ ਗਏ ਸਨ ਅਤੇ ਉੱਥੇ ਮੱਥਾ ਟੇਕ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਥੋੜੀ ਦੇਰ ਬਾਅਦ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਆਉਣਗੇ। ਉਹਨਾਂ ਕਿਹਾ ਕਿ ਕੱਲ੍ਹ ਉਹ ਸਿੱਧਾ ਹੀ ਇੱਥੋਂ ਜਾਵਾਂਗੇ ਅਤੇ ਉੱਥੇ ਜਾ ਕੇ ਵੋਟਾਂ ਪਾਵਾਂਗੇ ਤੇ ਆਪਣਾ ਮੇਅਰ ਬਣਾਵਾਂਗੇ। ਮੇਅਰ ਲਈ 19 ਵੋਟਾਂ ਦੀ ਜਰੂਰਤ ਚੰਡੀਗੜ੍ਹ ਵਿੱਚ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਦਰਅਸਲ, ਚੰਡੀਗੜ੍ਹ ਵਿੱਚ 35 ਕੌਂਸਲਰ ਸੀਟਾਂ ਹਨ। ਇੱਕ ਵੋਟ ਲੋਕ ਸਭਾ ਦੇ ਸੰਸਦ ਮੈਂਬਰਾਂ ਦੁਆਰਾ ਪਾਈ ਜਾਂਦੀ ਹੈ। ਭਾਵ ਕੁੱਲ 36 ਵੋਟਾਂ ਪਈਆਂ। ਇਹੀ ਕਾਰਨ ਹੈ ਕਿ ਇੱਥੇ ਤਿੰਨੋਂ ਅਹੁਦਿਆਂ ਲਈ 19 ਵੋਟਾਂ ਦੀ ਲੋੜ ਹੈ। ਇਸ ਵੇਲੇ ਭਾਜਪਾ ਕੋਲ 15 ਕੌਂਸਲਰ ਹਨ। ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 6 ਕੌਂਸਲਰ ਹਨ। ਕਾਂਗਰਸ ਕੋਲ ਲੋਕ ਸਭਾ ਮੈਂਬਰ ਦਾ ਅਹੁਦਾ ਵੀ ਹੈ। ਕਾਂਗਰਸ ਦੇ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਹਨ। ਇੰਡੀਆ ਅਲਾਇੰਸ ਦੀਆਂ ਦੋਵੇਂ ਪਾਰਟੀਆਂ ਕੋਲ ਬਹੁਮਤ ਤੋਂ ਸਿਰਫ਼ ਇੱਕ ਅੰਕੜਾ ਵੱਧ ਹੈ।