Home Desh ਭਾਜਪਾ ਜਿੱਤੀ, ਕਾਂਗਰਸ ਜਿੱਤੀ, ਪਰ ਜਿੱਤੀ ਹੋਈ ਬਾਜ਼ੀ ਹਾਰ ਗਈ AAP… Deshlatest NewsPanjabRajniti ਭਾਜਪਾ ਜਿੱਤੀ, ਕਾਂਗਰਸ ਜਿੱਤੀ, ਪਰ ਜਿੱਤੀ ਹੋਈ ਬਾਜ਼ੀ ਹਾਰ ਗਈ AAP… By admin - January 30, 2025 100 0 FacebookTwitterPinterestWhatsApp ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਆਪਣਾ ਕਿਲ੍ਹਾ ਬਚਾਉਣ ਵਿੱਚ ਅਸਫ਼ਲ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਹੋਣ ਚੋਣ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਜਿੱਥੇ ਇੰਡੀਆ ਗੱਠਜੋੜ (ਕਾਂਗਰਸ+ਆਮ ਆਦਮੀ ਪਾਰਟੀ) ਕੋਲ ਬਹੁਮਤ ਦੇ ਅੰਕੜੇ ਤੋਂ ਇੱਕ ਵੱਧ ਕੌਂਸਲਰ ਦੀ ਵੱਧ ਸੀ। ਪਰ ਫਿਰ ਵੀ ਜਦੋਂ ਵੋਟਿੰਗ ਹੋਈ ਤਾਂ 3 ਕੌਂਸਲਰਾਂ ਨੇ ਕਰਾਸ ਵੋਟਿੰਗ ਕਰ ਦਿੱਤੀ। ਇਸ ਕਰਾਸ ਵੋਟਿੰਗ ਦਾ ਨਤੀਜ਼ਾ ਇਹ ਹੋਇਆ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੇਮ ਲਤਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ 19 ਵੋਟਾਂ ਲੈਕੇ ਬਾਜ਼ੀ ਮਾਰ ਗਈ।