ਜਾਣਕਾਰੀ ਅਨੁਸਾਰ ਹਰਿਆਣਾ ਦੇ ਪਿੰਡ ਲਾਧੂਕਾ ਤੋਂ ਰਾਤ ਇੱਕ ਵਿਆਹ ਤੋਂ ਗੱਡੀ ‘ਚ 14 ਦੇ ਕਰੀਬ ਵਿਅਕਤੀ ਆ ਰਹੇ ਸਨ
ਪਿੰਡ ਲਾਧੂਕਾ ‘ਚੋਂ ਵਿਆਹ ਤੋਂ ਆਉਂਦੇ ਹੋਏ ਇੱਕ ਤੂਫਾਨ ਗੱਡੀ ਭਾਖੜਾ ’ਚ ਡਿੱਗਣ ਦੇ ਕਾਰਨ ਇੱਕ ਦੀ ਮੌਤ ਹੋ ਗਈ, ਜਦੋਂਕਿ ਇੱਕ ਬੱਚੇ ਸਮੇਤ ਦੋ ਜਣਿਆਂ ਦਾ ਬਚਾਅ ਹੋ ਗਿਆ। 11 ਜਣੇ ਅਜੇ ਤੱਕ ਲਾਪਤਾ ਹਨ, ਜਿੰਨ੍ਹਾਂ ’ਚੋਂ ਤਿੰਨ ਜ਼ਿਲ੍ਹਾ ਮਾਨਸਾ ਦੇ ਅਲੱਗ ਅਲੱਗ ਪਿਡਾਂ ਦੇ ਹਨ ਅਤੇ ਬਾਕੀ ਹਰਿਆਣਾ ਦੇ ਪਿੰਡ ਮਹਿਮਡਾ ਦੇ ਹਨ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਪਿੰਡ ਲਾਧੂਕਾ ਤੋਂ ਰਾਤ ਇੱਕ ਵਿਆਹ ਤੋਂ ਗੱਡੀ ‘ਚ 14 ਦੇ ਕਰੀਬ ਵਿਅਕਤੀ ਆ ਰਹੇ ਸਨ, ਪਰ ਰਸਤੇ ‘ਚ ਮਾਨਸਾ ਦੇ ਨਾਲ ਲੱਗਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਸਰਦਾਰੇਵਾਲਾ ਵਿਖੇ ਇਹ ਹਾਦਸਾ ਗ੍ਰਸਤ ਹੋ ਭਾਖੜਾ ਵਿੱਚ ਡਿੱਗ ਗਈ। ਇਸ ਵਿੱਚ ਇੱਕ ਬੱਚਾ ਅਰਮਾਨ 11 ਸਾਲਾ ਅਤੇ ਜਰਨੈਲ ਸਿੰਘ 40 ਸਾਲਾ ਪੁੱਤਰ ਬਾਜ ਸਿੰਘ ਵਾਸੀ ਮਹਿਮਡਾ ਹਰਿਆਣਾ ਨੂੰ ਸੁਰੱਖਿਅਤ ਕੱਢ ਲਿਆ ਗਿਆ। ਜਦਕਿ ਹਰਿਆਣਾ ਦੇ ਪਿੰਡ ਮਹਿਮਡਾ ਦੇ ਬਲਵੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਦੀ ਮੌਤ ਹੋ ਗਈ।
ਇਸ ਦੇ ਇਲਾਵਾ ਮਾਨਸਾ ਜ਼ਿਲ੍ਹੇ ਦੇ ਜਸਵਿੰਦਰ ਸਿੰਘ 35 ਸਾਲਾ ਪੁੱਤਰ ਕੁਲਵੰਤ ਸਿੰਘ ਵਾਸੀ ਰਿਉਂਦ ਪੰਜਾਬ ਜ਼ਿਲ੍ਹਾ ਮਾਨਸਾ, ਛਿਰਾ ਬਾਈ ਪਿੰਡ ਸਰਪਾਲੀ ਥਾਣਾ ਬੋਹਾ ਪੰਜਾਬ ਜ਼ਿਲ੍ਹਾ ਮਾਨਸਾ, ਕਨਤੋ ਬਾਈ ਉਮਰ 45 ਸਾਲ ਪੁੱਤਰ ਜਗਸੀਰ ਸਿੰਘ ਵਾਸੀ ਫਤਿਹਪੁਰ ਪੰਜਾਬ ਜ਼ਿਲ੍ਹਾ ਮਾਨਸਾ ਅਤੇ ਇਸ ਦੇ ਇਲਾਵਾ ਹਰਿਆਣਾ ਦੇ ਪਿੰਡ ਮਹਿਮਡਾ ਦੇ ਛਿੰਦਰ ਸਿੰਘ ਉਮਰ 55 ਸਾਲ ਪੁੱਤਰ ਵਧਾਵਾ ਸਿੰਘ ਗੱਡੀ ਡਰਾਈਵਰ, ਝੰਡੀ ਬਾਈ ਉਮਰ 65 ਸਾਲ ਬਾਜ ਸਿੰਘ, ਤਾਰੋ ਬਾਈ ਉਮਰ 60 ਸਾਲ ਪਤਨੀ ਚੰਦ ਸਿੰਘ, ਜਗੀਰੋ ਬਾਈ ਉਮਰ 60 ਸਾਲ ਪਤਨੀ ਅੰਗਰੇਜ ਸਿੰਘ, ਲਖਵਿੰਦਰ ਕੌਰ ਪਤਨੀ ਰਵਿੰਦਰ ਸਿੰਘ , ਸਹਿਜ ਦੀਪ ਪੁੱਤਰ ਰਵਿੰਦਰ ਸਿੰਘ , ਸਜਨਾ ਉਮਰ 12 ਸਾਲ ਪੁੱਤਰੀ ਜਸਵਿੰਦਰ ਸਿੰਘ ਅਤੇ ਰਵਿੰਦਰ ਕੌਰ ਉਮਰ 35 ਸਾਲ ਪਤਨੀ ਜਸਵਿੰਦਰ ਸਿੰਘ ਵਾਸੀ ਮਹਿਮਡਾ ਅਜੇ ਲਾਪਤਾ ਹਨ।