ਰੋਜ਼ਲਿਨ ਖ਼ਾਨ ਨੇ ਇਹ ਵੀ ਦੱਸਿਆ ਕਿ ਉਸ ਨੇ ਖ਼ੁਦ ਹਿਨਾ ਖ਼ਾਨ ਦੇ ਇਲਾਜ ਬਾਰੇ ਜਾਣਨ ਲਈ ਡਾਕਟਰ ਮੰਦਾਰ ਨੰਦਕਰਨੀ ਨਾਲ ਸੰਪਰਕ ਕੀਤਾ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਸੇਟਜ 3 ਦੇ ਕੈਂਸਰ ਨਾਲ ਜੂਝ ਰਹੀ ਟੀਵੀ ਅਦਾਕਾਰਾ ਹਿਨਾ ਖ਼ਾਨ ‘ਤੇ ਅਦਾਕਾਰਾ ਰੋਜਲਿਨਾ ਖ਼ਾਨ ਨੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ‘ਇਹ ਰਿਸ਼ਤਾ ਕਿਆ ਕਹਿਲਾਤਾ ਹੈ’ ਦੀ ਮਸ਼ਹੂਰ ਅਦਾਕਾਰਾ ‘ਤੇ ਇਹ ਦੋਸ਼ ਲਗਾਇਆ ਕਿ ਹਿਨਾ ਨੇ ਆਪਣੇ ਕੈਂਸਰ ਦੇ ਇਲਾਜ ਦੀ ਜਾਣਕਾਰੀ ਗੁਪਤ ਰੱਖਣ ਲਈ ਡਾਕਟਰ ਨੂੰ ਪੈਸੇ ਦਿੱਤੇ ਸੀ।
ਹਿਨਾ ਖ਼ਾਨ ਨੇ ਡਾਕਟਰ ਨੂੰ ਦਿੱਤੇ ਪੈਸੇ
ਇਕ ਇੰਟਰਵਿਊ ਵਿੱਚ ਰੋਜ਼ਲਿਨ ਖ਼ਾਨ ਨੇ ਕਿਹਾ ਕਿ ਡਾ. ਨਾਡਕਰਨੀ ਦੁਆਰਾ ਇਸ ਮਾਮਲੇ ਨੂੰ ਜਨਤਕ ਤੌਰ ‘ਤੇ ਸੰਬੋਧਨ ਕਰਨਾ ਇਹ ਕਾਰਨ ਹੋ ਸਕਦਾ ਹੈ ਕਿ ਉਸ ਨੇ ਰਿਸ਼ਵਤ ਲਈ ਹੈ। ਰੋਜ਼ਲਿਨ ਖ਼ਾਨ ਨੇ ਇਸ ਨੂੰ ਪਬਲੀਸਿਟੀ ਸਟੰਟ ਕਿਹਾ। ਹੁਣ ਉਸ ਨੇ ਦੋਸ਼ ਲਗਾਇਆ ਹੈ ਕਿ ਹਿਨਾ ਖ਼ਾਨ ਨੇ ਆਪਣੇ ਡਾਕਟਰ ਮੰਦਾਰ ਨੰਦਕਰਨੀ ਨੂੰ ਰਿਸ਼ਵਤ ਦਿੱਤੀ ਤਾਂ ਕਿ ਉਹ ਉਸ ਦੇ ਕੈਂਸਰ ਦੇ ਇਲਾਜ ਦੀ ਡਿਟੇਲ ਨੂੰ ਲੁਕਾ ਕੇ ਰੱਖੇ।
ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹੈ
ਰੋਜ਼ਲਿਨ ਨੇ ਕਿਹਾ, ‘ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਡਾ. ਮੰਦਾਰ ਨੰਦਕਰਨੀ ਜਿਸ ਨੇ ਮੇਰਾ ਵੀ ਇਲਾਜ ਕੀਤਾ ਸੀ, ਇਸ ਮਾਮਲੇ ‘ਤੇ ਖੁੱਲ੍ਹ ਕੇ ਤੇ ਸਪੱਸ਼ਟ ਤੌਰ ‘ਤੇ ਸਾਹਮਣੇ ਨਹੀਂ ਆ ਰਿਹਾ।’ ਇੱਕ ਡਾਕਟਰ ਹੋਣ ਦੇ ਨਾਤੇ ਉਸ ਦੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਪਾਰਦਰਸ਼ੀ ਰਹੇ ਤਾਂ ਜੋ ਹਰ ਜਗ੍ਹਾ ਕੈਂਸਰ ਦੇ ਮਰੀਜ਼ ਗੁੰਮਰਾਹ ਨਾ ਹੋਣ। ਡਾਕਟਰ ਦੀ ਚੁੱਪੀ ‘ਤੇ ਬੋਲਦੇ ਹੋਏ ਉਸ ਨੇ ਅੱਗੇ ਕਿਹਾ, “ਇਸ ਵਿੱਚ ਗੜਬੜ ਹੈ ਕਿ ਓਨਕੋਲੋਜਿਸਟ ਇੰਨੇ ਵੱਡੇ ਮੁੱਦੇ ‘ਤੇ ਚੁੱਪ ਕਿਉਂ ਹੈ। ਇਹ ਉਸ ਦੇ ਪੇਸ਼ੇ ਬਾਰੇ ਵੀ ਸਵਾਲ ਉਠਾਉਂਦਾ ਹੈ, ਹਿਨਾ ਜੇ ਇਸ ਮਾਮਲੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਅਜਿਹਾ ਕਿਉਂ ਹੈ? ਡਾਕਟਰ ਨੂੰ ਅੱਗੇ ਆ ਕੇ ਇਸ ਮਾਮਲੇ ‘ਤੇ ਬੋਲਣਾ ਚਾਹੀਦਾ ਹੈ।
ਸਰਜਰੀ ਬਾਰੇ ਗ਼ਲਤ ਜਾਣਕਾਰੀ
ਹਿਨਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਦੀ ਸਰਜਰੀ 15 ਘੰਟੇ ਚੱਲੀ, ਜਦੋਂ ਕਿ ਰੋਜ਼ਲਿਨ ਖ਼ਾਨ ਨੇ ਖੁਲਾਸਾ ਕੀਤਾ ਕਿ ਆਮ ਤੌਰ ‘ਤੇ ਇੱਕ ਸਿੰਗਲ ਮਾਸਟੈਕਟੋਮੀ ਸਰਜਰੀ ਵਿੱਚ 2 ਤੋਂ 3 ਘੰਟੇ ਲੱਗਦੇ ਹਨ ਤੇ ਡਬਲ ਮਾਸਟੈਕਟੋਮੀ 5-6 ਘੰਟੇ ਲੰਬੀ ਸਰਜਰੀ ਹੋਣੀ ਚਾਹੀਦੀ ਹੈ। ਰੋਜ਼ਲਿਨ ਕਹਿੰਦੀ ਹੈ ਕਿ ਹਿਨਾ ਔਖੇ ਸਮੇਂ ਦੌਰਾਨ ਆਪਣੀ ਪ੍ਰਸਿੱਧੀ ਤੇ ਪੈਸੇ ਦੀ ਦੁਰਵਰਤੋਂ ਕੀਤੀ ਹੈ।