Home Desh Patiala ਵਿੱਚ ਬੱਚੇ ‘ਤੇ ਤਸ਼ੱਦਦ ਦਾ ਮਾਮਲਾ: ਬਾਲ ਅਧਿਕਾਰ ਕਮਿਸ਼ਨ ਦਾ ਐਕਸ਼ਨ,...

Patiala ਵਿੱਚ ਬੱਚੇ ‘ਤੇ ਤਸ਼ੱਦਦ ਦਾ ਮਾਮਲਾ: ਬਾਲ ਅਧਿਕਾਰ ਕਮਿਸ਼ਨ ਦਾ ਐਕਸ਼ਨ, ਡੀਸੀ ਨੂੰ ਭੇਜਿਆ ਨੋਟਿਸ

31
0

ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਬੀਤੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ।

ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਪਟਿਆਲਾ ਵਿੱਚ ਇੱਕ 10 ਸਾਲਾ ਬੱਚੇ ‘ਤੇ ਤਸ਼ੱਦਦ ਦੇ ਮਾਮਲੇ ਦਾ ਨੋਟਿਸ ਲਿਆ ਹੈ। ਇਸ ਪੂਰੇ ਮਾਮਲੇ ਵਿੱਚ ਕਮਿਸ਼ਨ ਨੇ ਪਟਿਆਲਾ ਐਸਐਸਪੀ ਅਤੇ ਡੀਸੀ ਤੋਂ ਰਿਪੋਰਟ ਮੰਗੀ ਹੈ।
ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ FIR ਦਰਜ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਗੋਦ ਲੈਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਟੀਮ ਪਟਿਆਲਾ ਜਾ ਰਹੀ ਹੈ। ਮਾਮਲੇ ਵਿੱਚ ਨਾਬਾਲਗ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਵਿਭਾਗਾਂ ਤੋਂ ਜਵਾਬ ਮੰਗੇ ਗਏ ਹਨ।
ਬੱਚੇ ਦਾ ਮੂੰਹ ਪ੍ਰੈਸ ਨਾਲ ਸੜਿਆ
ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਬੀਤੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਇੱਕ ਮੁਟਿਆਰ ਨੇ ਆਪਣੇ ਨਾਲ ਰੱਖੇ 10 ਸਾਲਾ ਲੜਕੇ ਜਸਕਰਨ ਨੂੰ ਬੇਰਹਿਮੀ ਨਾਲ ਕੁੱਟਿਆ, ਉਸ ਨੂੰ ਬਿਨਾਂ ਛੱਤ ਵਾਲੇ ਕਮਰੇ ਵਿੱਚ ਰੱਖਿਆ ਅਤੇ ਤਸੀਹੇ ਦਿੱਤੇ। ਉਸ ਨੇ ਬੱਚੇ ਦਾ ਮੂੰਹ ਪ੍ਰੈਸ ਨਾਲ ਸੜਿਆ। ਪਟਿਆਲਾ ਦੇ ਅਰਬਨ ਅਸਟੇਟ ਪੁਲਿਸ ਸਟੇਸ਼ਨ ਨੇ ਮਹਾਵਰੀ ਪਾਰਕ ਜੈਤੋਂ ਦੀ ਰਹਿਣ ਵਾਲੀ ਮੁਟਿਆਰ ਮਨੀ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੱਚੇ ਨੂੰ ਗੋਦ ਲਿਆ ਗਿਆ ਸੀ
ਫਰੀਦਕੋਟ ਤੋਂ ਪਟਿਆਲਾ ਆਈ ਮਨੀ ਸ਼ਰਮਾ ਨੇ ਇੱਕ ਸਾਲ ਪਹਿਲਾਂ ਬੱਚੇ ਨੂੰ ਗੋਦ ਲਿਆ ਸੀ। ਜਿਸ ਔਰਤ ਨੇ ਸ਼ੁਰੂ ਵਿੱਚ ਬੱਚੇ ਨੂੰ ਮਾਂ ਵਾਂਗ ਪਿਆਰ ਕਰਨ ਦਾ ਵਾਅਦਾ ਕੀਤਾ ਸੀ, ਉਸ ਨੇ ਬਾਅਦ ਵਿੱਚ ਬੱਚੇ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਔਰਤ ਨੇ ਨਾ ਸਿਰਫ਼ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਇਆ, ਸਗੋਂ ਉਸ ਤੋਂ ਘਰ ਦਾ ਕੰਮ ਵੀ ਕਰਵਾਇਆ। ਜੇਕਰ ਬੱਚਾ ਕੰਮ ਨਹੀਂ ਕਰਦਾ ਸੀ, ਤਾਂ ਉਸ ਨੂੰ ਬੈਲਟ ਨਾਲ ਕੁੱਟਿਆ ਜਾਂਦਾ ਸੀ। ਹਾਲਾਤ ਉਦੋਂ ਹੋਰ ਵੀ ਵਿਗੜ ਗਏ ਜਦੋਂ ਗੁਆਂਢੀਆਂ ਨੇ ਕੁੱਤੇ ਦੇ ਭੌਂਕਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਔਰਤ ਨੇ ਬੱਚੇ ਦੇ ਗੱਲ੍ਹ ‘ਤੇ ਪ੍ਰੈੱਸ ਲੱਗਾ ਦਿੱਤੀ।
ਬੱਚੇ ਨੇ ਦੱਸਿਆ ਕਿ ਉਹ ਉਕਤ ਮਹਿਲਾਂ ਨਾਲ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਅਤੇ ਮੂਲ ਰੂਪ ਵਿੱਚ ਹਰੀਕੇ ਪੱਤਣ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਇੱਕ ਡਰਾਈਵਰ ਹਨ ਅਤੇ ਉਸ ਦੇ ਦੋ ਭਰਾ ਹਨ, ਜਿਨ੍ਹਾਂ ਵਿੱਚੋਂ ਉਹ ਸਭ ਤੋਂ ਵੱਡਾ ਹੈ।
ਉਸ ਦੇ ਪਿਤਾ ਨੇ ਉਸ ਨੂੰ ਦੋਸ਼ੀ ਮਨੀ ਸ਼ਰਮਾ ਦੀ ਮਾਂ ਕੋਲ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਉਹ ਉਸ ਨੂੰ ਪਾਲਣ-ਪੋਸ਼ਣ ਵਿੱਚ ਅਸਮਰੱਥ ਹੈ। ਚਾਰ ਦਿਨ ਆਪਣੇ ਨਾਲ ਰੱਖਣ ਤੋਂ ਬਾਅਦ, ਉਸ ਦੀ ਮਾਂ ਉਸ ਨੂੰ ਆਪਣੀ ਧੀ ਕੋਲ ਪਟਿਆਲਾ ਛੱਡ ਗਈ ਅਤੇ ਉਦੋਂ ਤੋਂ ਉਹ ਉਸ ਦੇ ਨਾਲ ਰਹਿ ਰਿਹਾ ਹੈ।
Previous articleਰਾਸ਼ਟਰਪਤੀ ਦੇ ਗਰੀਮਾ ਦਾ ਅਪਮਾਨ…Sonia Gandhi ਖਿਲਾਫ BJP ਦਾ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਜਾਰੀ
Next articleਗੰਗਾ ਵਿਸਰਜਣ ਲਈ 400 Pakistani Hindus- Sikhsਦੀਆਂ ਅਸਤੀਆਂ ਪਹੁੰਚੀਆਂ ਭਾਰਤ, 8 ਸਾਲਾਂ ਤੋਂ ਨਹੀਂ ਮਿਲੀ ਸੀ ਮੁਕਤੀ

LEAVE A REPLY

Please enter your comment!
Please enter your name here