Home Desh Rana Gurjit ਦੇ ਘਰ ED ਦੀ ਛਾਪੇਮਾਰੀ, ਸਰਕਾਰੀ ਰਿਹਾਇਸ਼ ਤੇ ਵੀ ਪਈ... Deshlatest NewsPanjabRajniti Rana Gurjit ਦੇ ਘਰ ED ਦੀ ਛਾਪੇਮਾਰੀ, ਸਰਕਾਰੀ ਰਿਹਾਇਸ਼ ਤੇ ਵੀ ਪਈ ਰੇਡ By admin - February 6, 2025 11 0 FacebookTwitterPinterestWhatsApp ਚੰਡੀਗੜ੍ਹ ਵਿੱਚ ਸਥਿਤ ਰਾਣਾ ਗੁਰਜੀਤ ਦੀ ਸਰਕਾਰੀ ਰਿਹਾਇਸ਼ ਤੇ ਵੀ ਕੇਂਦਰੀ ਏਜੰਸੀ ਨੇ ਰੇਡ ਮਾਰੀ। ਚੰਡੀਗੜ੍ਹ ਤੋਂ ਇੱਕ ਟੀਮ ਵੀਰਵਾਰ ਸਵੇਰੇ ਕਪੂਰਥਲਾ ਵਿੱਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਰਕੂਲਰ ਰੋਡ ਸਥਿਤ ਘਰ ਪਹੁੰਚੀ। ਅਧਿਕਾਰੀਆਂ ਦੀ ਇੱਕ ਟੀਮ ਨੇ ਚਾਰ-ਪੰਜ ਗੱਡੀਆਂ ਵਿੱਚ ਘਰ ‘ਤੇ ਛਾਪਾ ਮਾਰਿਆ। ਆਈਟੀਬੀਪੀ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ ਟੀਮ ਪਹੁੰਚੀ, ਰਾਣਾ ਨਿਵਾਸ ਦੇ ਗੇਟ ਅੰਦਰੋਂ ਬੰਦ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਇਹ ਛਾਪਾ ED ਦੀ ਟੀਮ ਵੱਲੋਂ ਮਾਰਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਚੰਡੀਗੜ੍ਹ ਵਿੱਚ ਸਥਿਤ ਰਾਣਾ ਗੁਰਜੀਤ ਦੀ ਸਰਕਾਰੀ ਰਿਹਾਇਸ਼ ਤੇ ਵੀ ਕੇਂਦਰੀ ਏਜੰਸੀ ਨੇ ਰੇਡ ਮਾਰੀ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਅਧਿਕਾਰੀ ਰਾਣਾ ਗੁਰਜੀਤ ਦੇ ਘਰ ਅੰਦਰ ਮੌਜੂਦ ਹਨ ਅਤੇ ਪੁੱਛ ਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।