Home Desh Ludhiana ਦੀ ਕੋਰਟ ਵਿੱਚ ਪੇਸ਼ ਹੋ ਸਕਦੇ ਨੇ ਸੋਨੂੰ ਸੂਦ, ਜਾਰੀ ਹੋਇਆ...

Ludhiana ਦੀ ਕੋਰਟ ਵਿੱਚ ਪੇਸ਼ ਹੋ ਸਕਦੇ ਨੇ ਸੋਨੂੰ ਸੂਦ, ਜਾਰੀ ਹੋਇਆ ਸੀ ਵਾਰੰਟ

11
0

 ਮੁੰਬਈ ਦੇ ਐਸਐਚਓ ਨੂੰ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਹੋ ਸਕਦੇ ਹਨ। ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇਐਮਆਈਸੀ) ਰਮਨਪ੍ਰੀਤ ਕੌਰ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂੰ ਸੂਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਅਦਾਲਤ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ, ਅੰਧੇਰੀ ਵੈਸਟ, ਮੁੰਬਈ ਦੇ ਐਸਐਚਓ ਨੂੰ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਸੋਨੂੰ ਸੂਦ ਵੀ ਸਾਹਮਣੇ ਆਏ ਸਨ ਅਤੇ ਕਿਹਾ ਸੀ ਕਿ ਉਹ ਪਹਿਲਾ ਹੀ ਕੋਰਟ ਨੂੰ ਜਵਾਬ ਭੇਜ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਅੱਜ ਕੋਰਟ ਵਿੱਚ ਪੇਸ਼ ਹੋ ਸਕਦੇ ਹਨ।
ਦਰਅਸਲ, ਲੁਧਿਆਣਾ ਵਿੱਚ ਇੱਕ ਮਲਟੀ-ਲੈਵਲ ਮਾਰਕੀਟਿੰਗ ਕੰਪਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੰਪਨੀ ਨੇ ਸੋਨੂੰ ਸੂਦ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ ਹਾਲਾਂਕਿ ਸੋਨੂੰ ਸੂਦ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਸੋਨੂੰ ਸੂਦ ਨੂੰ ਗਵਾਹੀ ਲਈ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਸੋਨੂੰ ਸੂਦ ਮੂਲ ਰੂਪ ਵਿੱਚ ਮੋਗਾ, ਪੰਜਾਬ ਦਾ ਰਹਿਣ ਵਾਲੇ ਹਨ। ਹਾਲਾਂਕਿ ਹੁਣ ਉਹ ਮੁੰਬਈ ਵਿੱਚ ਰਹਿੰਦਾ ਹੈ।
ਇਸ ਤੋਂ ਪਹਿਲਾਂ, ਹਰਿਆਣਾ ਦੇ ਸੋਨੀਪਤ ਵਿੱਚ ਬਾਲੀਵੁੱਡ ਸਟਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਸੋਨੂੰ ਸੂਦ ਦਾ ਨਾਮ ਵੀ ਆਇਆ ਕਿ ਉਹ ਕੰਪਨੀ ਦੇ ਮੁੱਖ ਮਹਿਮਾਨ ਵਜੋਂ ਆਏ ਸੀ। ਹਾਲਾਂਕਿ, ਐਫਆਈਆਰ ਵਿੱਚ ਸੋਨੂੰ ਸੂਦ ਦਾ ਨਾਮ ਮੁਲਜ਼ਮਾਂ ਵਿੱਚ ਸ਼ਾਮਲ ਨਹੀਂ ਸੀ।
ਮਾਮਲੇ ਤੇ ਸੋਨੂੰ ਸੂਦ ਨੇ ਕੀ ਕਿਹਾ?
ਸੋਨੂੰ ਸੂਦ ਨੇ ਕਿਹਾ ਕਿ ਮੈਂ ਕਿਸੇ ਵੀ ਚੀਜ਼ ਦਾ ਬ੍ਰਾਂਡ ਅੰਬੈਸਡਰ ਨਹੀਂ ਹਾਂ, ਮੈਂ ਆਪਣੇ ਵਕੀਲ ਰਾਹੀਂ ਪਹਿਲਾਂ ਹੀ ਜਵਾਬ ਦੇ ਚੁੱਕਾ ਹਾਂ। ਮੈਂ ਇਸ ਨੂੰ 10 ਫਰਵਰੀ ਨੂੰ ਦੁਬਾਰਾ ਦੇਵਾਂਗਾ। ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਚੀਜ਼ ਦਾ ਬ੍ਰਾਂਡ ਅੰਬੈਸਡਰ ਨਹੀਂ ਹਾਂ। ਮੈਨੂੰ ਇਹ ਸਭ ਪਤਾ ਵੀ ਨਹੀਂ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇਸ ਮਾਮਲੇ ਵਿੱਚ ਸਿਰਫ਼ ਪ੍ਰਚਾਰ ਕਰਨਾ ਚਾਹੁੰਦੇ ਹਨ, ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।
Previous articleਅੰਮ੍ਰਿਤਸਰ ਵਿੱਚ ਐਨਕਾਉਂਟਰ, ਹੈਪੀ ਪਾਸੀਆਂ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
Next articleਡੱਲੇਵਾਲ ਦੇ ਮਰਨ ਵਰਤ ਦਾ 77ਵਾਂ ਦਿਨ, ਨਹੀਂ ਲੈ ਰਹੇ ਮੈਡੀਕਲ ਸਹੂਲਤ, 14 ਨੂੰ ਹੋਣੀ ਹੈ ਮੀਟਿੰਗ

LEAVE A REPLY

Please enter your comment!
Please enter your name here