Home Desh ਅੱਜ ਤੋਂ ਕਿਸਾਨ ਦਿਖਾਉਣਗੇ ਆਪਣਾ ਜ਼ੋਰ, ਡੱਲੇਵਾਲ ਦੇ ਮਰਨ ਵਰਤ ਦਾ 78ਵਾਂ...

ਅੱਜ ਤੋਂ ਕਿਸਾਨ ਦਿਖਾਉਣਗੇ ਆਪਣਾ ਜ਼ੋਰ, ਡੱਲੇਵਾਲ ਦੇ ਮਰਨ ਵਰਤ ਦਾ 78ਵਾਂ ਦਿਨ, ਇੱਕ ਹਫ਼ਤੇ ਬਾਅਦ ਲਈ ਮੈਡੀਕਲ ਹੈਲਪ

12
0

ਬੀਤੀ ਸ਼ਾਮ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣੀ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪਿਛਲੇ ਸਾਲ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਅਜਿਹੀ ਸਥਿਤੀ ਵਿੱਚ, ਕਿਸਾਨ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਮੱਦੇਨਜ਼ਰ, ਕਿਸਾਨ ਅੱਜ, 11 ਫਰਵਰੀ ਤੋਂ ਤਿੰਨ ਮਹਾਂਪੰਚਾਇਤਾਂ ਦਾ ਆਯੋਜਨ ਕਰਨ ਜਾ ਰਹੇ ਹਨ। ਪਹਿਲੀ ਮਹਾਪੰਚਾਇਤ ਰਤਨਪੁਰ ਸਰਹੱਦ ‘ਤੇ ਹੋਵੇਗੀ।
ਓਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 78ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਉਹਨਾਂ ਨੇ 7 ਦਿਨਾਂ ਬਾਅਦ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਿਸਾਨ ਅੱਜ ਸਵੇਰੇ 11:30 ਵਜੇ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਕਰਨਗੇ।
ਡੱਲੇਵਾਲ ਨੇ ਇਸ ਕਰਕੇ ਕੀਤਾ ਸੀ ਇਨਕਾਰ
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਿਛਲੇ ਸੱਤ ਦਿਨਾਂ ਤੋਂ ਡਾਕਟਰੀ ਸਹਾਇਤਾ ਨਹੀਂ ਲੈ ਰਹੇ ਸੀ। ਇਸਦਾ ਕਾਰਨ ਇਹ ਸੀ ਕਿ ਜਦੋਂ ਵੀ ਉਹਨਾਂ ਨੂੰ ਡ੍ਰਿੱਪ ਦਿੱਤੀ ਜਾਂਦੀ ਸੀ। ਨਾੜੀ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਬੰਦ ਹੋ ਰਹੀ ਸੀ। ਜਿਸ ਤੋਂ ਬਾਅਦ ਡਿੱਪ ਨੂੰ ਨਵੀਂ ਨਾੜੀ ਵਿੱਚ ਲਗਾਉਣਾ ਪੈਂਦਾ।
ਡੱਲੇਵਾਲ ਨੂੰ 20 ਤੋਂ 22 ਦਿਨਾਂ ਤੋਂ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਦੇ ਦੋਵੇਂ ਹੱਥਾਂ ਦੀਆਂ ਨਾੜੀਆਂ ਬੰਦ ਹੋ ਗਈਆਂ। ਡਾਕਟਰਾਂ ਨੂੰ ਡ੍ਰਿਪ ਲਗਾਉਣ ਲ਼ਈ ਕੋਈ ਨਾੜੀ ਨਹੀਂ ਮਿਲ ਸਕੀ।
ਕੇਂਦਰ ਨਾਲ ਹੋਵੇਗੀ ਗੱਲਬਾਤ
ਹਾਲਾਂਕਿ, ਸੀਨੀਅਰ ਡਾਕਟਰਾਂ ਦੀਆਂ ਟੀਮਾਂ ਮੌਜੂਦ ਸਨ। ਹੁਣ ਬੀਤੀ ਸ਼ਾਮ ਤੋਂ ਉਹਨਾਂ ਨੂੰ ਡਾਕਟਰੀ ਸਹਾਇਤਾ ਦੇਣੀ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਬੇਸ਼ੱਕ ਡੱਲੇਵਾਲ ਸਰੀਰਕ ਤੌਰ ‘ਤੇ ਕਮਜ਼ੋਰ ਦਿਖਾਈ ਦੇ ਰਹੇ ਹਨ, ਪਰ ਅੰਦਰੋਂ ਤਾਕਤਵਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਤਹਾਨੂੰ ਦੱਸ ਦਈਏ ਕਿ ਕੁੱਝ ਦਿਨਾਂ ਬਾਅਦ 14 ਫਰਵਰੀ ਨੂੰ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਹੈ। ਜਿਸ ਕਾਰਨ ਅੰਦੋਲਨ ਕਰ ਰਹੇ ਕਿਸਾਨ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।
Previous articleਅੰਮ੍ਰਿਤਸਰ ਮੇਅਰ ਚੋਣ ‘ਤੇ ਹਾਈ ਕੋਰਟ ਦਾ ਅੱਜ ਫੈਸਲਾ, ਕਾਂਗਰਸ ਨੇ ਕੀਤਾ ਬਹੁਮਤ ਹੋਣ ਦਾ ਦਾਅਵਾ
Next articleਭਾਰੀ ਵਿਰੋਧ ਤੋਂ ਬਾਅਦ ਮਮਤਾ ਕੁਲਕਰਨੀ ਨੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ

LEAVE A REPLY

Please enter your comment!
Please enter your name here