Home Desh ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਜੈਕਾਰਿਆਂ ਦੀ ਗੂੰਜ ‘ਚ ਆਰੰਭ

27
0

ਕਮਿਸ਼ਨਰੇਟ ਪੁਲਿਸ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਸ਼ੋਭਾ ਯਾਤਰਾ ਲਈ ਰੂਟ ਪਲਾਨ ਜਾਰੀ ਕੀਤਾ।

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਆਰੰਭ ਹੋ ਗਈ। ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਲਈ ਸ਼ਰਧਾਲੂਆਂ ਦਾ ਹੜ੍ਹ ਉਮੜਿਆ ਹੋਇਆ ਹੈ।
ਇਹ ਰਹੇਗਾ ਸ਼ੋਭਾ ਯਾਤਰਾ ਲਈ ਰੂਟ ਪਲਾਨ
ਕਮਿਸ਼ਨਰੇਟ ਪੁਲਿਸ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਸ਼ੋਭਾ ਯਾਤਰਾ ਲਈ ਰੂਟ ਪਲਾਨ ਜਾਰੀ ਕੀਤਾ। ਸਤਿਗੁਰੂ ਰਵਿਦਾਸ ਧਾਮ, ਬੂਟਾ ਮੰਡੀ, ਨਕੋਦਰ ਰੋਡ, ਜਲੰਧਰ ਵਿਖੇ ਪ੍ਰਕਾਸ਼ ਪੁਰਬ ਮੌਕੇ ਮਨਾਏ ਜਾਣ ਵਾਲੇ ਸਮਾਗਮਾਂ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਲੰਧਰ ਬੱਸ ਸਟੈਂਡ ਤੇ ਆਸ-ਪਾਸ ਦੇ ਇਲਾਕਿਆਂ ’ਚ ਟ੍ਰੈਫਿਕ ’ਚ ਬਦਲਾਅ ਕੀਤੇ ਗਏ ਹਨ।
ਸ਼ੋਭਾ ਯਾਤਰਾ ਦਾ ਰੂਟ
ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਜੋਤੀ ਚੌਕ, ਪੀਐੱਨਬੀ ਚੌਕ, ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਵਾਲਾ ਚੌਕ, ਭਗਵਾਨ ਵਾਲਾ ਚੌਕ, ਭਗਤੀ ਚੌਕ ਚੌਂਕ, ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ।
ਟ੍ਰੈਫਿਕ ਡਾਇਵਰਸ਼ਨ
ਬੱਸਾਂ ਤੇ ਭਾਰੀ ਵਾਹਨਾਂ ਲਈ ਜਲੰਧਰ ਬੱਸ ਸਟੈਂਡ ਤੋਂ ਅੰਬੇਡਕਰ (ਨਕੋਦਰ) ਚੌਕ ਵਾਇਆ ਬਸਤੀ ਬਾਵਾ, ਕਪੂਰਥਲਾ ਚੌਕ, ਪੀਏਪੀ ਚੌਕ, ਕਰਤਾਰਪੁਰ-ਕਪੂਰਥਲਾ ਰੋਡ।
ਹਲਕੇ ਵਾਹਨਾਂ ਲਈ ਕਪੂਰਥਲਾ ਰੋਡ ਤੋਂ ਬਸਤੀ ਬਾਵਾ ਖੇਲ
ਕਪੂਰਥਲਾ ਚੌਕ, ਵਰਕਸ਼ਾਪ ਚੌਕ, ਮਕਸੂਦਾਂ ਚੌਕ, ਨੈਸ਼ਨਲ ਹਾਈਵੇ ਤੋਂ।
ਪਾਰਕਿੰਗ ਸਿਸਟਮ ਚਾਰਾ ਮੰਡੀ ਨਕੋਦਰ ਰੋਡ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਤਾ ਰਾਣੀ ਚੌਕ ਮਾਡਲ ਹਾਊਸ ਸਾਈਡ, ਮੇਨਬਰੋ ਚੌਕ ਤੋਂ ਬੀਐੱਸਐੱਨਐੱਲ ਐਕਸਚੇਂਜ ਤੱਕ ਸੜਕ ਦੇ ਦੋਵੇਂ ਪਾਸੇ।
ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਸਤਿਗੁਰੂ ਰਵਿਦਾਸ ਧਾਮ, ਬੂਟਾ ਮੰਡੀ, ਨਕੋਦਰ ਰੋਡ, ਜਲੰਧਰ ਦੇ ਨੇੜੇ ਰੂਟਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਤਿਉਹਾਰ ਨੂੰ ਸ਼ਾਂਤਮਈ ਤੇ ਸੁਰੱਖਿਅਤ ਬਣਾਉਣ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਪੁਲਿਸ ਸਹਾਇਤਾ ਲਈ ਪੁਲਿਸ ਹੈਲਪਲਾਈਨ ਨੰਬਰ 0181-2227296 ‘ਤੇ ਸੰਪਰਕ ਕਰੋ।
Previous articleLudhiana ਵਿੱਚ ਪੁਲਿਸ ਮੁਲਾਜ਼ਮਾਂ ਤੇ ਸ਼ਰਾਬ ਪੀਕੇ ਗੱਡੀ ਚਲਾਉਣ ਦਾ ਇਲਜ਼ਾਮ
Next articleHardeep Singh Nijhar Murder Case: ਕੈਨੇਡੀਅਨ ਅਦਾਲਤ ‘ਚ ਹੋਈ ਸੁਣਵਾਈ, ਚਾਰਾਂ ਦੋਸ਼ੀਆਂ ਨੂੰ ਜ਼ਮਾਨਤ ਦੇਣ ‘ਤੇ ਚਰਚਾ, ਨਹੀਂ ਮਿਲੀ ਕੋਈ ਰਾਹਤ

LEAVE A REPLY

Please enter your comment!
Please enter your name here