Home Desh ਮਹਾਕੁੰਭ ਤੋਂ ਆ ਰਹੀ ਬੱਸ ਨਾਲ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ,...

ਮਹਾਕੁੰਭ ਤੋਂ ਆ ਰਹੀ ਬੱਸ ਨਾਲ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ, ਕਈ ਜ਼ਖਮੀ

11
0

ਪ੍ਰਯਾਗਰਾਜ ਮਹਾਕੁੰਭ ਤੋਂ ਵਾਪਸ ਪਰਤ ਰਹੀ ਬੱਸ ਨਾਲ ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ ਵਾਰ ਗਿਆ ਹੈ।

ਪ੍ਰਯਾਗਰਾਜ ਮਹਾਕੁੰਭ ਤੋਂ ਵਾਪਸ ਪਰਤ ਰਹੀ ਬੱਸ ਨਾਲ ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ ਵਾਰ ਗਿਆ ਹੈ। ਇੱਥੇ ਜਬਲਪੁਰ ਦੇ ਸਿਹੋਰਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਦਾ ਪਤਾ ਲੱਗਦੇ ਹੀ ਕਲੈਕਟਰ ਅਤੇ ਐਸਪੀ ਮੌਕੇ ‘ਤੇ ਰਵਾਨਾ ਹੋ ਗਏ। ਜਿਸ ਬੱਸ ਨਾਲ ਇਹ ਹਾਦਸਾ ਹੋਇਆ, ਉਹ ਪ੍ਰਯਾਗਰਾਜ ਤੋਂ ਸਿਹੋਰਾ ਨੇੜੇ ਆਂਧਰਾ ਪ੍ਰਦੇਸ਼ ਵੱਲ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 9:15 ਵਜੇ ਦੇ ਕਰੀਬ ਨੈਸ਼ਨਲ ਹਾਈਵੇਅ 30 ‘ਤੇ ਮੋਹਲਾ ਬਰਗੀ ਵਿਚਕਾਰ ਨਹਿਰ ਨੇੜੇ ਵਾਪਰਿਆ। ਇੱਥੇ ਇਕ ਟਰੱਕ ਅਤੇ ਟਰੈਵਲਰ ਬੱਸ ਵਿਚਾਲੇ ਸਿੱਧੀ ਟੱਕਰ ਹੋ ਗਈ, ਜਿਸ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੰਮਾ ਜਾਮ ਲੱਗ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ।

 

Previous articleਕਟੜਾ ਤੋਂ ਕਸ਼ਮੀਰ ਤੱਕ ਵੰਦੇ ਭਾਰਤ ਟਰੇਨ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ, ਪੰਜਾਬ ‘ਚ ਨਵੀਂ ਰੇਲ ਲਾਈਨ ਅਪਡੇਟ
Next articleਲੰਪੀ ਰੋਗ ਦੇ ਦੇਸੀ ਟੀਕੇ ਨੂੰ ਮਿਲੀ ਮਨਜ਼ੂਰੀ, ਹੁਣ ਲੱਖਾਂ ਪਸ਼ੂਆਂ ਦੀ ਬੱਚ ਸਕੇਗੀ ਜਾਨ

LEAVE A REPLY

Please enter your comment!
Please enter your name here