Home Desh ਦਿੱਲੀ ਪੁਲਿਸ ਆਪਣੀ ਗਲਤੀ ਛੁਪਾ ਰਹੀ, ਮੈਨੂੰ ਫਸਾ ਰਹੀ ਹੈ- ਅਮਾਨਤੁੱਲਾ ਨੇ...

ਦਿੱਲੀ ਪੁਲਿਸ ਆਪਣੀ ਗਲਤੀ ਛੁਪਾ ਰਹੀ, ਮੈਨੂੰ ਫਸਾ ਰਹੀ ਹੈ- ਅਮਾਨਤੁੱਲਾ ਨੇ ਸੀਪੀ ਨੂੰ ਲਿਖਿਆ ਪੱਤਰ

11
0

ਦਿੱਲੀ ਪੁਲਿਸ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਦਿੱਲੀ ਪੁਲਿਸ ਆਮ ਆਦਮੀ ਪਾਰਟੀ (ਆਪ) ਦੇ ਨਵੇਂ ਚੁਣੇ ਗਏ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਉਹ ਅਜੇ ਵੀ ਹਿਰਾਸਤ ਤੋਂ ਬਾਹਰ ਹੈ। ਇਸ ਦੌਰਾਨ, ‘ਆਪ’ ਵਿਧਾਇਕ ਅਮਾਨਤੁੱਲਾ ਨੇ ਖੁਦ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਦਿੱਲੀ ਪੁਲਿਸ ਆਪਣੀ ਅਸਫਲਤਾ ਨੂੰ ਛੁਪਾ ਰਹੀ ਹੈ ਅਤੇ ਮੈਨੂੰ ਫਸਾ ਰਹੀ ਹੈ। ਉਹ ਦਿੱਲੀ ਵਿੱਚ ਹੀ ਹੈ।
ਅਮਾਨਤੁੱਲਾ ਖਾਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ, “ਮੈਂ ਅਜੇ ਵੀ ਆਪਣੇ ਵਿਧਾਨ ਸਭਾ ਹਲਕੇ ਵਿੱਚ ਹਾਂ, ਮੈਂ ਕਿਤੇ ਭੱਜਿਆ ਨਹੀਂ ਹਾਂ।” ਉਨ੍ਹਾਂ ਨੇ ਅੱਗੇ ਕਿਹਾ, ਦਿੱਲੀ ਪੁਲਿਸ ਦੇ ਕੁਝ ਲੋਕ ਮੈਨੂੰ ਝੂਠੇ ਕੇਸ ਵਿੱਚ ਫਸਾ ਰਹੇ ਹਨ। ਜਿਸ ਵਿਅਕਤੀ ਨੂੰ ਦਿੱਲੀ ਪੁਲਿਸ ਗ੍ਰਿਫ਼ਤਾਰ ਕਰਨ ਆਈ ਸੀ, ਉਸਨੂੰ ਜ਼ਮਾਨਤ ਮਿਲ ਗਈ ਹੈ। ਉਸਨੇ ਕਾਗਜ਼ ਦਿਖਾਏ, ਇਸ ਲਈ ਪੁਲਿਸ ਆਪਣੀ ਗਲਤੀ ਛੁਪਾਉਣ ਲਈ ਮੈਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ।
ਓਖਲਾ ਸੀਟ ਤੋਂ ਜਿੱਤ ਦੀ ਹੈਟ੍ਰਿਕ
ਅਮਾਨਤੁੱਲਾ ਖਾਨ ਦਿੱਲੀ ਦੀ ਓਖਲਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਉਹ ਪਿਛਲੇ ਹਫ਼ਤੇ ਹੋਈਆਂ ਚੋਣਾਂ ਵਿੱਚ ਓਖਲਾ ਸੀਟ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਗਏ।
ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੁਲਿਸ ਦੀਆਂ ਕਈ ਟੀਮਾਂ ਨੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਅਮਾਨਤੁੱਲਾ ‘ਤੇ ਮੁਲਜ਼ਮਾਂ ਨੂੰ ਭੱਜਾਉਣ ਵਿੱਚ ਮਦਦ ਕਰਨ ਦਾ ਆਰੋਪ
ਸੂਤਰਾਂ ਦਾ ਦਾਅਵਾ ਹੈ ਕਿ ਅਮਾਨਤੁੱਲਾ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਵਿਰੁੱਧ ਮਕੋਕਾ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ। ਪੁਲਿਸ ਉਨ੍ਹਾਂਦੀ ਲਗਾਤਾਰ ਭਾਲ ਕਰ ਰਹੀ ਹੈ। ਵਿਧਾਇਕ ਦੇ ਫ਼ੋਨ ਦੀ ਆਖਰੀ ਲੋਕੇਸ਼ਨ ਮਿੱਠਾਪੁਰ ਵਿੱਚ ਮਿਲੀ ਸੀ। ਹਾਲਾਂਕਿ ਇਸ ਤੋਂ ਬਾਅਦ ਫ਼ੋਨ ਬੰਦ ਚੱਲ ਰਿਹਾ ਹੈ।
ਸੂਤਰਾਂ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਅਮਾਨਤੁੱਲਾ ਦੀ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਪੁਲਿਸ ਨੇ ਜਾਮੀਆ ਨਗਰ ਵਿੱਚ ਪੁਲਿਸ ਟੀਮ ‘ਤੇ ਹਮਲੇ ਦੀ ਅਗਵਾਈ ਕਰਨ ਲਈ ਅਮਾਨਤੁੱਲਾ ਖਾਨ ਵਿਰੁੱਧ ਐਫਆਈਆਰ ਦਰਜ ਕੀਤੀ ਸੀ।
ਪੁਲਿਸ ਕਹਿ ਰਹੀ ਹੈ ਕਿ ਅਮਾਨਤੁੱਲਾ ਖਾਨ ਨੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਭਗੌੜੇ ਆਰੋਪੀ ਨੂੰ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਇੱਕ ਟੀਮ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਦੋਸ਼ੀ ਸ਼ਹਿਬਾਜ਼ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਜਾਮੀਆ ਨਗਰ ਪਹੁੰਚੀ, ਪਰ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਸਮਰਥਕਾਂ ਦੀ ਪੁਲਿਸ ਟੀਮ ਨਾਲ ਝੜਪ ਤੋਂ ਬਾਅਦ ਸ਼ਹਿਬਾਜ਼ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਹਮਲੇ ਸਮੇਂ ਅਮਾਨਤੁੱਲਾ ਖੁਦ ਮੌਕੇ ‘ਤੇ ਮੌਜੂਦ ਸਨ ਅਤੇ ਇਸ ਦੌਰਾਨ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਿਆ।
Previous articleNew Income Tax Bill ਕੱਲ੍ਹ ਲੋਕ ਸਭਾ ਵਿੱਚ ਕੀਤਾ ਜਾਵੇਗਾ ਪੇਸ਼, ਜਾਣੋਂ ਹੁਣ ਕੀ-ਕੀ ਬਦਲੇਗਾ?
Next articleਇਸ ਕ੍ਰਿਕਟਰ ਨਾਲ ਜੁੜਿਆ Hania Aamir ਦਾ ਨਾਂਅ, ਵੀਡੀਓ ਹੋ ਰਿਹਾ ਹੈ ਵਾਇਰਲ

LEAVE A REPLY

Please enter your comment!
Please enter your name here