Home Crime ਤਰਨਤਾਰਨ ਵਿੱਚ ਐਨਕਾਉਂਟਰ: ਲੰਡਾ ਗੈਂਗ ਦੇ 2 ਗੁਰਗਿਆਂ ਨੂੰ ਪੁਲਿਸ ਨੇ ਕੀਤਾ...

ਤਰਨਤਾਰਨ ਵਿੱਚ ਐਨਕਾਉਂਟਰ: ਲੰਡਾ ਗੈਂਗ ਦੇ 2 ਗੁਰਗਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

7
0

ਤਰਨਤਾਰਨ ਪੁਲਿਸ ਨੇ ਪਿੰਡ ਭੁੱਲਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ।

ਤਰਨਤਾਰਨ ਵਿੱਚ ਬੀਤੀ ਦੇਰ ਰਾਤ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਐਨਕਾਉਂਟਰ ਹੋਇਆ। ਇਸ ਗੋਲੀਬਾਰੀ ਵਿੱਚ ਗੈਂਗ ਦਾ ਇੱਕ ਗੁਰਗਾ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਕਾਰਵਾਈ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਸਿੰਘ ਲੰਡਾ ਗੈਂਗ ਦੇ ਗੁਰਗੇ ਇਲਾਕੇ ਵਿੱਚ ਕੋਈ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਪਿੰਡ ਭੁੱਲਰ ਨੇੜੇ ਨਾਕਾਬੰਦੀ ਕਰ ਲਈ ਸੀ। ਜਦੋਂ ਪੁਲਿਸ ਨੇ ਕਾਰ ਵਿੱਚ ਸਵਾਰ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਲੰਡਾ ਗੈਂਗ ਦਾ ਇੱਕ ਗੁਰਗਾ ਜਸਕਰਨ ਸਿੰਘ ਜ਼ਖਮੀ ਹੋ ਗਿਆ। ਪੁਲਿਸ ਨੇ ਲੰਡਾ ਗੈਂਗ ਦੇ ਸਾਥੀਆਂ ਹਰਮੰਦਿਰ ਸਿੰਘ ਅਤੇ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਤਿੰਨਾਂ ਬਦਮਾਸ਼ਾਂ ਦੇ ਕੋਲੋਂ ਇੱਕ 9 ਐੱਮਐਮ ਦਾ ਪਾਕਿਸਤਾਨ ਦਾ ਬਣਿਆ ਹੋਇਆ ਪਿਸਤੋਲ, ਮੈਂਗਜੀਨ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਲਗਭਗ 15 ਦਿਨ ਪਹਿਲਾਂ ਇਨ੍ਹਾਂ ਹੀ ਲੋਕਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਕਸਬੇ ਨੇੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਸੱਤਾ ‘ਤੇ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਆਦ ਥਾਣਾ ਮੱਖੂ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਬਣਾਈ ਟੀਮਾਂ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ।
Previous articleਦਿੱਲੀ ਦੇ Nonofficial Staff ‘ਤੇ ਡਿੱਗ ਸਕਦੀ ਹੈ ਗਾਜ, ਮੁੱਖ ਸਕੱਤਰ ਵੱਲੋਂ ਨੋਟਿਸ ਜਾਰੀ
Next articleAI ਸਬੰਧਤ ਸਿੱਖਿਆ ਲਈ ਕੀਤੀ ਜਾਵੇਗੀ ਹਰ ਸੰਭਵ ਮਦਦ, ਲੁਧਿਆਣਾ ‘ਚ ਬੋਲੇ CM ਮਾਨ

LEAVE A REPLY

Please enter your comment!
Please enter your name here