Home Desh ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ Deshlatest NewsPanjabVidesh ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ By admin - February 18, 2025 11 0 FacebookTwitterPinterestWhatsApp ਬੀਤੇ ਦਿਨੀਂ ਅਮਰੀਕਾ ’ਚ ਇਕ ਸੁਰੰਗ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਹਰਮਨਜੀਤ ਸਿੰਘ (30) ਪੁੱਤਰ ਤਜਿੰਦਰ ਸਿੰਘ ਸੈਣੀ ਦੀ ਮੌਤ ਹੋ ਗਈ। ਅਮਰੀਕਾ ਵਿਚ ਰੂਪਨਗਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਮਰੀਕਾ ’ਚ ਇਕ ਸੁਰੰਗ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਹਰਮਨਜੀਤ ਸਿੰਘ (30) ਪੁੱਤਰ ਤਜਿੰਦਰ ਸਿੰਘ ਸੈਣੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਚਲਾ ਰਿਹਾ ਸੀ। ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਿਆ ਅਤੇ ਗ੍ਰੀਨ ਰੀਵਰ ਸੁਰੰਗ ’ਚ ਬਰਫ ਦਾ ਤੂਫਾਨ ਆਉਣ ਕਾਰਨ ਇਕ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਪਿਛਲੇ ਵਾਹਨ ਆਪਸ ’ਚ ਭਿੜਦੇ ਚਲੇ ਗਏ। ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ’ਚ ਭਿਆਨਕ ਅੱਗ ਲੱਗਣ ਹੋਰ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਜਣੇ ਸੀਸੇ ਤੋਡ਼ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ। ਇਸ ਕਰਕੇ ਹਰਮਨਜੀਤ ਸਿੰਘ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।