Home Desh Harjinder Singh Dhami resignation: ਮਨਜ਼ੂਰ ਜਾਂ ਨਾ-ਮਨਜ਼ੂਰ… ਧਾਮੀ ਦੇ ਅਸਤੀਫੇ ਤੇ ਅੰਤ੍ਰਿੰਗ...

Harjinder Singh Dhami resignation: ਮਨਜ਼ੂਰ ਜਾਂ ਨਾ-ਮਨਜ਼ੂਰ… ਧਾਮੀ ਦੇ ਅਸਤੀਫੇ ਤੇ ਅੰਤ੍ਰਿੰਗ ਕਮੇਟੀ ਦਾ ਫੈਸਲਾ ਅੱਜ

9
0

 ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰਦਿਆਂ ਖੁਦ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣਾਈ ਹੋਈ ਕਮੇਟੀ ਤੋਂ ਵੀ ਲਾਂਭੇ ਕਰ ਲਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ SGPC ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਤੇ ਚਰਚਾ ਹੋਣੀ ਸੰਭਵ ਹੈ ਜਿਸ ਤੋਂ ਬਾਅਦ ਅੰਤ੍ਰਿੰਗ ਕਮੇਟੀ ਫੈਸਲਾ ਲਵੇਗੀ ਕਿ ਉਹਨਾਂ ਦੇ ਅਸਤੀਫੇ ਨੂੰ ਪ੍ਰਵਾਨ ਕਰਨਾ ਹੈ ਜਾਂ ਫਿਰ ਨਾ-ਮਨਜ਼ੂਰ। ਜੇਕਰ ਅੰਤ੍ਰਿੰਗ ਕਮੇਟੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੀ ਹੈ ਤਾਂ ਜਲਦੀ ਹੀ ਸ਼੍ਰੋਮਣੀ ਕਮੇਟੀ ਨੂੰ ਨਵੇਂ ਪ੍ਰਧਾਨ ਦੀ ਚੋਣ ਪ੍ਰੀਕ੍ਰਿਆ ਸ਼ੁਰੂ ਕਰਨੀ ਪਵੇਗੀ ਅਤੇ ਇਜਲਾਸ ਸੱਦਣਾ ਪਵੇਗਾ।
ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਦਾ ਮੁਕਾਬਲਾ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਹੋਇਆ ਸੀ। ਹਾਲਾਂਕਿ ਇਹਨਾਂ ਚੋਣ ਵਿੱਚ ਧਾਮੀ ਦੀ ਜਿੱਤ ਹੋਈ ਅਤੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ।
ਜੱਥੇਦਾਰ ਦੀ ਪੋਸਟ ਤੋਂ ਬਾਅਦ ਦਿੱਤਾ ਅਸਤੀਫਾ
ਦਰਅਸਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਲੱਗੇ ਇਲਜ਼ਾਮਾਂ ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਕਰਵਾਈ ਸੀ। ਜਿਸ ਤੋਂ ਬਾਅਦ ਇਸੇ ਜਾਂਚ ਦੇ ਅਧਾਰ ਤੇ ਉਹਨਾਂ ਨੂੰ ਜੱਥੇਦਾਰ ਦੇ ਅਹੁਦੇ ਤੋਂ ਸੇਵਾ-ਮੁਕਤ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਦੇ ਫੈਸਲੇ ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਜੱਥੇਦਾਰ ਨੇ ਕਿਹਾ ਸੀ ਕਿ SGPC ਕੋਲ ਜੱਥੇਦਾਰ ਖਿਲਾਫ਼ ਜਾਂਚ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਕਿਸੇ ਵੀ ਜੱਥੇਦਾਰ ਦੀ ਜਾਂਚ ਸਿਰਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਹੀ ਕਰਵਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੋਸਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਸੀ।
ਅਸਤੀਫੇ ਦੇ ਐਲਾਨ ਦੇ ਨਾਲ ਧਾਮੀ ਨੇ ਇਹ ਵੀ ਕਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਇਵ ਉੱਪਰ ਨਿਗਰਾਨੀ ਰੱਖਣ ਲਈ ਬਣਾਈ ਗਈ 7 ਮੈੈਂਬਰੀ ਕਮੇਟੀ (ਜਿਸ ਦੇ ਉਹ ਪ੍ਰਧਾਨ ਸਨ) ਤੋਂ ਬਾਹਰ ਹੋ ਰਹੇ ਹਨ। ਉਹਨਾਂ ਨੇ ਜੱਥੇਦਾਰ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਸੀ।
ਧਾਮੀ ਦੇ ਕਮੇਟੀ ਤੋਂ ਬਾਹਰ ਹੋਣ ਤੋਂ ਬਾਅਦ SGPC ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵੀ 7 ਮੈੈਂਬਰੀ ਕਮੇਟੀ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਸੀ।ਉਹਨਾਂ ਕਿਹਾ ਸੀ ਕਿ ਜਦੋਂ ਕਮੇਟੀ ਦਾ ਪ੍ਰਧਾਨ ਹੀ ਅਸਤੀਫਾ ਦੇ ਗਿਆ ਹੈ ਤਾਂ ਉਹ ਮੈਂਬਰ ਕਿਵੇਂ ਮੀਟਿੰਗ ਕਰਨਗੇ।
Previous articlePunjab Food Supply Department ਵੱਲੋਂ ਵੱਡੀ ਕਾਰਵਾਈ, ਰਾਸ਼ਨ ਵੰਡ ਦੀ ਜਾਂਚ ਕਰਨਗੇ ਡਿਪਟੀ ਡਾਇਰੈਕਟਰ
Next articleAmritpal Singh ਦੀ ਮੈਂਬਰਸ਼ਿਪ ਹੋਵੇਗੀ ਰੱਦ? ਅੱਜ ਪਟੀਸ਼ਨ ‘ਤੇ ਹੋਵੇਗੀ ਅਹਿਮ ਸੁਣਵਾਈ

LEAVE A REPLY

Please enter your comment!
Please enter your name here