Home Desh Punjab Government ਨੇ ਕੁਲਦੀਪ ਧਾਲੀਵਾਲ ਦਾ ਵਿਭਾਗ ਕੀਤਾ ਖ਼ਤਮ, Notice ਕੀਤਾ ਜਾਰੀ

Punjab Government ਨੇ ਕੁਲਦੀਪ ਧਾਲੀਵਾਲ ਦਾ ਵਿਭਾਗ ਕੀਤਾ ਖ਼ਤਮ, Notice ਕੀਤਾ ਜਾਰੀ

6
0

ਕੁਲਦੀਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਜਨਾਲਾ ਸੀਟ ਤੋਂ ‘ਆਪ’ ਉਮੀਦਵਾਰ ਵਜੋਂ ਜਿੱਤੇ ਹਨ।

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਖ਼ਤਮ ਕਰ ਦਿੱਤਾ ਹੈ। ਇਹ ਵਿਭਾਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਸੀ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਐਨਆਰਆਈ ਮਾਮਲਿਆਂ ਦਾ ਵਿਭਾਗ ਸੀ। ਨਵੇਂ ਨੋਟੀਫਿਕੇਸ਼ਨ ‘ਚ ਉਨ੍ਹਾਂ ਨੂੰ ਸਿਰਫ਼ ਐਨਆਰਆਈ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਇਸ ਲਈ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਜਿਸ ਅਨੁਸਾਰ, ਪ੍ਰਸ਼ਾਸਕੀ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ, ਜਿਸ ਕਾਰਨ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ ‘ਤੇ, ਇਹ ਤਬਦੀਲੀ 7 ਫਰਵਰੀ 2025 ਤੋਂ ਲਾਗੂ ਕਰ ਦਿੱਤੀ ਹੈ।
ਇਹ ਫੈਸਲਾ 21 ਫਰਵਰੀ 2025 ਨੂੰ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਘੋਸ਼ਿਤ ਕੀਤਾ ਗਿਆ ਸੀ। ਇਸ ਸੋਧ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਕੀਤੀ ਗਈ ਹੈ।

ਅਜਨਾਲਾ ਸੀਟ ਤੋਂ ਜਿੱਤੇ ਸਨ ਧਾਲੀਵਾਲ

ਕੁਲਦੀਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਜਨਾਲਾ ਸੀਟ ਤੋਂ ‘ਆਪ’ ਉਮੀਦਵਾਰ ਵਜੋਂ ਜਿੱਤੇ ਹਨ। ਚੋਣ ਕਮਿਸ਼ਨ ਕੋਲ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ, ਕੁਲਦੀਪ ਦਾ ਪੇਸ਼ਾ ਖੇਤੀਬਾੜੀ ਹੈ ਅਤੇ ਉਸ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।
ਧਾਲੀਵਾਲ ਨੇ ਅਜਨਾਲਾ ਸੀਟ ਤੋਂ ਸੀਨੀਅਰ ਅਕਾਲੀ ਦਲ ਆਗੂ ਅਮਰਪਾਲ ਸਿੰਘ ਬੋਨੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਕੁਲਦੀਪ ਸਿੰਘ ਨੇ 2019 ਵਿੱਚ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਹਾਰ ਗਏ ਸਨ। ਕੁਲਦੀਪ ਵਿਦਿਆਰਥੀ ਜੀਵਨ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। ਉਹ ਆਪਣੇ ਅੱਤਵਾਦ ਵਿਰੋਧੀ ਰੁਖ਼ ਕਾਰਨ ਅੱਤਵਾਦੀਆਂ ਦੀ ਹਿੱਟ-ਲਿਸਟ ‘ਤੇ ਵੀ ਸਨ।
Previous articleJalandhar ‘ਚ Overloaded ਟਰੱਕ ਨੇ ਗਿਰਾਇਆ ਬਿਜਲੀ ਦਾ ਖੰਭਾ, ਬਾਲ-ਬਾਲ ਬਚੇ ਲੋਕ
Next articleਜੇ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਮੈਂ… ਧਾਮੀ ਤੇ ਜੱਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ

LEAVE A REPLY

Please enter your comment!
Please enter your name here